HOME “ਸਾਡੀ ਆਵਾਜ਼ ਅਧੂਰੀ ਨਾ ਰਹੇ”

“ਸਾਡੀ ਆਵਾਜ਼ ਅਧੂਰੀ ਨਾ ਰਹੇ”

ਮੰਜੂ ਰਾਇਕਾ
 (ਸਮਾਜ ਵੀਕਲੀ)
ਸਾਡਾ ਸਬਕ ਨਕਸ਼ਾ ਤੱਕਦੀਰ ਦਾ,
ਸਾਡੀ ਕਲਮ ਇਨਸਾਫ਼ ਦੀ ਸ਼ਾਨ।
ਸਾਡੀ ਅਵਾਜ਼ ਬਣੇ ਇਨਕਲਾਬ,
ਸਾਡੀ ਹੌਂਸਲਾ ਸਾਡੀ ਪਹਿਚਾਣ।
ਸਾਡੀ ਆਵਾਜ਼ ਅਧੂਰੀ ਨਾ ਰਹੇ,
ਸਾਡੀ ਮਿਹਨਤ ਅਨਸੁਣੀ ਨਾ ਰਹੇ।
ਅਸੀਂ ਜੋ ਲਿਖੀ ਕਹਾਣੀ ਹੈ,
ਓਹ ਕਦੇ ਵੀ ਭੁਲਾਈ ਨਾ ਜਾਵੇ।
ਸੰਸਕਾਰਾਂ ਦੀ ਲੋਹੀ ਰਚੀਏ,
ਵਿਦਿਆ ਦੀ ਜੋਤ ਜਗਾਈਏ।
ਚਾਹੇ ਕਿੰਨ੍ਹੇ ਵੀ ਰੋਕਾਂ ਲੱਗਣ,
ਸੱਚ ਦੀ ਰਾਹੀ ਬਣਾਈਏ।
ਸਾਡੀ ਨਜ਼ਰ ਵਿੱਚ ਕੱਲ੍ਹ ਏ ਦੱਸਦਾ,
ਸਾਡਾ ਹੱਕ ਵੀ ਸਾਡਾ ਮਾਣ ਹੋਵੇ।
ਨਾ ਸਿਰਫ਼ ਸਿਖਾਈਏ ਹੋਰਾਂ ਨੂੰ,
ਸਾਡੀ ਵੀ ਇਸ ਗੱਲੋਂ ਪਛਾਣ ਹੋਵੇ।
ਸਾਨੂੰ ਨੀਵਾਂ ਨਾ ਕੋਈ ਅੱਖੇ,
ਸਾਡੀ ਥਾਂ ਅਸਮਾਨ ਹੋਵੇ।
ਸਾਡੇ ਬਿਨਾਂ ਨੀ ਰੋਸ਼ਨ ਹੋਵੇ,
ਨਾ ਕੌਮ ਦੀ ਸਾਂਝੀ ਪਹਿਚਾਨ ਹੋਵੇ।
ਮੰਜੂ ਰਾਇਕਾ।
Previous articleਸਰਪੰਚ ਸਿਮਰਨਜੀਤ ਸਿੰਘ ਸਿੱਧੂ ਠੋਠਰ ਖੁਰਦ ਪਿੰਡ ਵਾਸੀਆਂ ਸਮੇਤ ਜਥੇਬੰਦੀ ਵਿੱਚ ਸ਼ਾਮਲ ਤਲਵੰਡੀ ਭਾਈ ਦੇ ਪ੍ਰਧਾਨ ਨਿਯੁਕਤ
Next articleਸੱਚ ਦੀ ਕੀਮਤ – ਅਕਸਰ ਇੱਕਲਾ ਹੋ ਜਾਣਾ ਪੈਂਦਾ ਹੈ