HOME ਨੇਪਾਲ ਤੋਂ ਅੰਤਰ-ਰਾਸ਼ਟਰੀ ਤਮਗੇ ਜਿੱਤ ਕੇ ਪਰਤੇ ਰੋਮੀ ਦਾ ਸ਼ਾਨਦਾਰ ਸੁਆਗਤ

ਨੇਪਾਲ ਤੋਂ ਅੰਤਰ-ਰਾਸ਼ਟਰੀ ਤਮਗੇ ਜਿੱਤ ਕੇ ਪਰਤੇ ਰੋਮੀ ਦਾ ਸ਼ਾਨਦਾਰ ਸੁਆਗਤ

ਬਨੂੜ, (ਸਮਾਜ ਵੀਕਲੀ)  (ਪੱਤਰ ਪ੍ਰੇਰਕ): ਨੇਪਾਲ ਦੇ ਸ਼ਹਿਰ ਪੋਖਰਾ ਵਿਖੇ ‘ਯੂਥ ਗੇਮਜ਼ ਐਜੂਕੇਸ਼ਨ ਫੈਡਰੇਸ਼ਨ ਇੰਡੀਆ’ ਵੱਲੋਂ 12 ਤੋਂ 14 ਜੁਲਾਈ ਤੱਕ ਅੰਤਰ-ਰਾਸ਼ਟਰੀ ਖੇਡ ਮੁਕਾਬਲੇ ਕਰਵਾਏ ਗਏ। ‘ਇੰਡੋ-ਨੇਪਾਲ ਯੂਥ ਗੇਮਜ਼ ਚੈਂਪੀਅਨਸ਼ਿਪ:2025’ ਦੇ ਬੈਨਰ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤ ਅਤੇ ਨੇਪਾਲ ਵੱਲੋਂ ਵੱਖੋ-ਵੱਖ ਖੇਡਾਂ ਦੇ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਇਸੇ ਦੌਰਾਨ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਨੇ ਭਾਰਤ ਵੱਲੋਂ 40+ ਉਮਰ ਵਰਗ ਲਈ ਖੇਡਦਿਆਂ ਦੋ ਸੋਨੇ ਅਤੇ ਦੋ ਚਾਂਦੀ ਦੇ ਤਮਗੇ ਜਿੱਤੇ। ਉਨ੍ਹਾਂ 1500 ਤੇ 800 ਮੀਟਰ ਦੌੜਾਂ ਵਿੱਚ ਪਹਿਲੇ ਅਤੇ 400 ਤੇ 4×100 ਰਿਲੇਅ ਵਿੱਚ ਦੂਸਰੇ ਸਥਾਨ ਹਾਸਲ ਕੀਤੇ। ਇਸ ਅੰਤਰ-ਰਾਸ਼ਟਰੀ ਖੇਡ ਸਮਾਗਮ ਤੋਂ ਵਾਪਸ ਪਰਤਣ ‘ਤੇ ਰੋਮੀ ਦੇ ਪਿੰਡ ਘੜਾਮਾਂ ਵਾਸੀਆਂ ਵੱਲੋਂ ਪੰਜਾਬ-ਹਰਿਆਣਾ ਸਰਹੱਦ (ਸ਼ੰਭੂ ਬਾਰਡਰ) ਵਿਖੇ ਸ਼ਾਨਦਾਰ ਸੁਆਗਤ ਕੀਤਾ ਗਿਆ। ਉਪਰੰਤ ਪਿੰਡ ਪਹੁੰਚਣ ‘ਤੇ ਢੋਲ ਦੇ ਡੱਗਿਆਂ ‘ਤੇ ਮਠਿਆਈ ਵੰਡ ਕੇ ਖੂਬ ਜਸ਼ਨ ਮਨਾਇਆ ਗਿਆ। ਇਸ ਮੌਕੇ ਅੰਗਰੇਜ ਸਿੰਘ ਗੱਜੂ (ਪੰਚ), ਬਿਅੰਤ ਸਿੰਘ (ਅਰਦਾਸ ਸਰਵਿਸ ਸਟੇਸ਼ਨ), ਪਾਲਾ ਚਮਾਰੂ ਟ੍ਰਾਂਸਪੋਰਟਰ, ਰਿੰਕੂ ਮਦਨਪੁਰ ਟ੍ਰਾਂਸਪੋਰਟਰ, ਹਰਭਜਨ ਨੰਡਿਆਲੀ (ਲੋਕ ਗਾਇਕ), ਰਣਜੀਤ ਸਿੰਘ ਸੰਧੂ ਸਰਪੰਚ, ਸੂਬਾ ਸਿੰਘ ਸਰਪੰਚ, ਨੱਥੂ ਰਾਮ ਸਰਪੰਚ, ਕਰਨੈਲ ਸਿੰਘ (ਬਾਨੀ ਪ੍ਰਧਾਨ: ਸ਼ਹੀਦ ਮਦਨ ਲਾਲ ਢੀਂਗਰਾ, ਯੂਥ ਕਲੱਬ, ਘੜਾਮਾਂ), ਹਰਬੰਸ ਸਿੰਘ ਸੰਧੂ, ਜੋਗਿਦੰਰ ਸਿੰਘ ਸੰਧੂ, ਅਜੈਬ ਸਿੰਘ ਸੰਧੂ, ਰਾਜਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਰਿੰਕੂ, ਰਜਿੰਦਰ ਸਿੰਘ ਕਾਕਾ (ਆਟੋ ਸਰਵਿਸ), ਸਤਨਾਮ ਸਿੰਘ ਟੋਨੀ, ਕੁਲਵਿੰਦਰ ਸਿੰਘ ਛੋਟਾ, ਮਿਸਤਰੀ ਸੰਤ ਰਾਮ, ਗੁਰਸੇਵਕ ਸਿੰਘ ਗੋਰਾ ਸੰਧੂ, ਗੁਰਸੇਵਕ ਸਿੰਘ ਬਾਬਾ ਸੰਧੂ, ਵਾਰਸ ਸੰਧੂ, ਅਰਦਾਸਵੀਰ ਸਿੰਘ, ਬਿੱਟੂ ਢੋਲੀ ਬਨੂੜ ਐਂਡ ਪਾਰਟੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਮਿੱਠੇ ਮਖਾਣੇ*
Next articleਰੋਟਰੀ ਕਲੱਬ ਗੋਰਾਇਆਮਿਡ ਟਾਊਨ ਨੇ ‘ਅੰਨਪੂਰਣਾ’ ਦਿਵਸ ਮਨਾਇਆ