HOME ਵਿਰਕ ਪਿੰਡ ਆਉਣ ਤੇ ਨਿੱਘਾ ਸਵਾਗਤ

ਵਿਰਕ ਪਿੰਡ ਆਉਣ ਤੇ ਨਿੱਘਾ ਸਵਾਗਤ

4

(ਸਮਾਜ ਵੀਕਲੀ)- ਫਗਵਾੜੇ ਦੇ ਨਜਦੀਕ ਵਿਰਕ ਪਿੰਡ ਦੇ ਯੂ.ਕੇ. ਨਿਵਾਸੀ ਜੋ 2016 ਤੋਂ ਬਰਤਾਨੀਆ ਵਿੱਚ ਸੰਤ ਬਾਬਾ ਫੂਲਾ ਸਿੰਘ ਜੀ ਦੇ ਸਤਿਕਾਰ ਅਤੇ ਯਾਦ ਵਿੱਚ ਹਰ ਸਾਲ ਧਾਰਮਿਕ ਜੋੜ ਮੇਲੇ ਦਾ ਪ੍ਰਬੰਧ ਕਰਦੇ ਆ ਰਹੇ ਹਨ ਦੇ ਸਹਿਯੋਗ ਨਾਲ ਵਿਰਕ ਪਿੰਡ ਵਿੱਚ ਆਉਣ ਵਾਲੀਆਂ ਪੰਜ ਸੜਕਾਂ ਤੇ “ ਵਿਰਕ ਪਿੰਡ ਵਿੱਚ ਆਉਣ ਤੇ ਆਪ ਜੀ ਦਾ ਨਿੱਘਾ ਸਵਾਗਤ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਦਾ ਦਾਨ ਬਖਸ਼ਣ” ਅਤੇ ਪਿੰਡ ਤੋਂ ਜਾਣ ਸਮੇ “ਵਿਰਕ ਪਿੰਡ ਵਿੱਚ ਆਉਣ ਤੇ ਆਪ ਜੀ ਦਾ ਧੰਨਵਾਦ ਫਿਰ ਵੀ ਆਉਣਾ ਜੀ”।

ਇਹ ਮਾਂ-ਬੋਲੀ ਪੰਜਾਬੀ ਵਿੱਚ ਲਿਖੇ ਵਿਰਕ ਪਿੰਡ ਵਿੱਚ ਆਉਣ ਵਾਲੀਆਂ ਪੰਜੇ ਸੜਕਾਂ ਜਿਵੇਂ ਜੀ.ਟੀ. ਰੋਡ, ਪੱਦੀ ਖਾਲਸਾ, ਇੰਦਣਾ, ਅਤੇ ਦੁਸਾਂਝਾਂ ਦੀ ਨਿਹਰ ਤੋਂ ਦੋ ਸੜਕਾਂ ਤੇ ਬੋਰਡ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸ਼ਹੀਦੀ ਦਿਵਸ 25 ਜੂਨ ਨੂੰ ਲਗਵਾਏ ਗਏ ਸਨ ਜਿੱਸ ਵਿੱਚ ਗ੍ਰਾਮ ਪੰਚਾਇਤ ਵਿਰਕ {ਜਲੰਧਰ} ਨੇ ਸਹਿਯੋਗ ਦਿੱਤਾ।

Previous articleਹਲਕਾ ਇੰਚਾਰਜ ਪੰਡੋਰੀ ਵੱਲੋਂ ਬਰੇਕਰ ਦਾ ਉਦਘਾਟਨ  ਬਿਜਲੀ ਵਿਚ ਵੱਡਾ ਸੁਧਾਰ ਹੋਵੇਗਾ  – ਇੰਦਰਜੀਤ ਸਿੰਘ
Next articleਵਿਰਕ ਪਿੰਡ ਵਾਲਿਆਂ ਦਾ ਧਾਰਮਿੱਕ ਜੋੜ ਮੇਲਾ ਗੁਰੂ ਨਾਨਕ ਗੁਰਦਵਾਰਾ ਸਮੈਦਿੱਕ ਬਰਮਿੰਘਮ ਵਿਖੇ ਹੋਵੇਗਾ