HOME ਵਿਰਕ ਪਿੰਡ ਵਾਲਿਆਂ ਦਾ ਧਾਰਮਿੱਕ ਜੋੜ ਮੇਲਾ ਗੁਰੂ ਨਾਨਕ ਗੁਰਦਵਾਰਾ ਸਮੈਦਿੱਕ ਬਰਮਿੰਘਮ...

ਵਿਰਕ ਪਿੰਡ ਵਾਲਿਆਂ ਦਾ ਧਾਰਮਿੱਕ ਜੋੜ ਮੇਲਾ ਗੁਰੂ ਨਾਨਕ ਗੁਰਦਵਾਰਾ ਸਮੈਦਿੱਕ ਬਰਮਿੰਘਮ ਵਿਖੇ ਹੋਵੇਗਾ

7

ਬਰਮਿੰਘਮ (ਸਮਾਜ ਵੀਕਲੀ)- ਫਗਵਾੜੇ ਦੇ ਨਜਦੀਕ ਇਤਿਹਾਸਿੱਕ ਪਿੰਡ ਵਿਰਕ ਦੀ ਯੂ.ਕੇ.ਨਿਵਾਸੀ ਸੰਗਤ ਵਲੋਂ ਤਪੱਸਵੀ ਤੇ ਮਹਾਂਕਿਰਤੀ 108 ਸੰਤ ਬਾਬਾ ਫੂਲਾ ਸਿੰਘ ਜੀ ਦੀ ਬਰਸੀ ਯੂੁਰਿੱਪ ਦੇ ਪ੍ਰਸਿੱਧ ਗੁਰਦਵਾਰਾ, ਗੁਰੂ ਨਾਨਕ ਗੁਰਦਵਾਰਾ, ਹਾਈ ਸਟਰੀਟ, ਸਮੈਦਿੱਕ, ਬਰਮਿੰਘਮ ਵਿਖੇ ਮਨਾਇਆ ਜਾਵੇਗਾ।

ਸੰਤ ਬਾਬਾ ਫੂਲਾ ਸਿੰਘ ਜੀ ਦਾ ਜਨਮ ਅਸਥਾਨ ਪਿੰਡ ਕਾਹਮਾ ਜੋ ਪਿੰਡ ਖਟਕੜ ਕਲਾਂ ਦੇ ਨਜਦੀਕ ਹੈ। ਵਿਰਕ ਪਿੰਡ ਦੇ ਸੰਤ ਮਾਲਾ ਸਿੰਘ ਜੀ ਦੀ ਸੇਵਾ ਤੋਂ ਖੁੱਸ਼ ਹੋ ਕੇ ਸੰਤ ਬਾਬਾ ਫੂਲਾ ਸਿੰਘ ਜੀ ਪਿੰਡ ਵਿਰਕ ਆ ਗਏ। ਸੰਤ ਬਾਬਾ ਫੂਲਾ ਸਿੰਘ ਜੀ ਦੇ ਸਤਿਕਾਰ ਅਤੇ ਯਾਦ ਵਿੱਚ ਹਰ ਸਾਲ ਪਿੰਡ ਵਿਰਕ ਵਿਖੇ 26,27,28 ਜੁਲਾਈ, ਸਾਵਨ 11,12,13 ਨੂੰ ਇੱਕ ਵਿਸ਼ੇਸ਼ ਧਾਰਮਿੱਕ ਜੋੜ ਮੇਲੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਾਵਨ 11 ਜੁਲਾਈ 26 ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ। ਤਿੰਨੇ ਦਿੰਨ ਦੇ ਧਾਰਮਿੱਕ ਜੋੜ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਕੀਰਤਨ ਜੱਥੇ, ਕਥਾਵਾਚਕ, ਢਾਡੀ ਜੱਥੇ, ਕਵਿਛਰੀ ਜੱਥੇ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ।

ਇਹ ਧਾਰਮਿੱਕ ਜੋੜ ਮੇਲਾ ਪਿੰਡ ਕਾਹਮਾ, ਕਨੈਡਾ, ਅਮਰੀਕਾ ਅਤੇ ਬਰਤਾਨੀਆ ਵਿੱਚ ਵੀ ਮਨਾਇਆ ਜਾਂਦਾ ਹੈ। ਸ਼ੁੱਕਰਵਾਰ 25 ਜੁਲਾਈ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਂਨ੍ਹਾ ਦੇ ਭੋਗ ਐਤਵਾਰ 27 ਜੁਲਾਈ ਨੂੰ ਪੈਣਗੇ। ਐਤਵਾਰ 27 ਜੁਲਾਈ ਨੂੰ 9ਵੇਂ ਪਾਤਸ਼ਾਹ ਦੇ ਸਲੋਕ ਸਵੇਰੇ 8.30 ਵਜੇ ਅਰੰਭ ਹੋਣਗੇ। 9.30 ਵਜੇ ਅਰਦਾਸ ਅਤੇ ਹੁਕਮਨਾਮੇ ਤੋਂ ਉਪਰੰਤ ਕੀਰਤਨ, ਕਥਾ, ਢਾਡੀ ਜੱਥਾ ਸੰਗਤਾਂ ਨੂੰ ਗੁਰਬਾਨੀ ਅਤੇ ਸੰਤ ਬਾਬਾ ਫੂਲਾ ਸਿੰਘ ਜੀ ਦੀ ਬਾਰੇ ਜਾਣਕਾਰੀ ਦੇਣਗੇ।

ਆਓ ਆਪਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਧਾਰਮਿੱਕ ਜੋੜ ਮੇਲੇ ਵਿੱਚ ਜੁੜ ਕੇ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰੀਏ।

Previous articleਵਿਰਕ ਪਿੰਡ ਆਉਣ ਤੇ ਨਿੱਘਾ ਸਵਾਗਤ
Next articleOvercome food prejudices and enjoy cultural diversity