HOME ਹਲਕਾ ਇੰਚਾਰਜ ਪੰਡੋਰੀ ਵੱਲੋਂ ਬਰੇਕਰ ਦਾ ਉਦਘਾਟਨ  ਬਿਜਲੀ ਵਿਚ ਵੱਡਾ...

ਹਲਕਾ ਇੰਚਾਰਜ ਪੰਡੋਰੀ ਵੱਲੋਂ ਬਰੇਕਰ ਦਾ ਉਦਘਾਟਨ  ਬਿਜਲੀ ਵਿਚ ਵੱਡਾ ਸੁਧਾਰ ਹੋਵੇਗਾ  – ਇੰਦਰਜੀਤ ਸਿੰਘ

2
oplus_0
ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਉਪ ਮੰਡਲ ਮਹਿਤਪੁਰ ਅਧੀਨ 66 ਕੇ.ਵੀ. ਬਿਜਲੀ ਘਰ ਮਹਿਤਪੁਰ ਵਿਖੇ 24 ਘੰਟੇ ਯੂ.ਪੀ.ਐਸ ਸਪਲਾਈ ਫੀਡਰ ਰੋਲੀ ਦੇ ਬਰੇਕਰ ਦਾ ਉਦਘਾਟਨ (ਆਮ ਆਦਮੀ ਪਾਰਟੀ)ਮਾਣਯੋਗ ਹਲਕਾ ਇੰਚਾਰਜ਼ ਸ਼ਾਹਕੋਟ ਪਰਮਿੰਦਰ ਸਿੰਘ ਪੰਡੋਰੀ  ਵੱਲੋ ਅਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੋਕੇ ਇੰਜੀ. ਇੰਦਰਜੀਤ ਸਿੰਘ ਵਧੀਕ ਨਿਗਰਾਨ ਇੰਜੀ ਸ਼ਹਿਰੀ ਮੰਡਲ ਨਕੋਦਰ ਜੀ ਵੱਲੋ ਦੱਸਿਆ ਗਿਆ ਕਿ ਇਸ ਸੱਬ ਡਵੀਜ਼ਨ ਅਧੀਨ ਪੈਂਦੇ 12 ਪਿੰਡਾਂ ਨੂੰ ਸਪਲਾਈ ਇਕ ਹੀ ਬਰੇਕਰ ਤੋ ਚੱਲ ਰਹੀ ਸੀ। ਇਹ ਬਰੇਕਰ ਲੱਗਣ ਨਾਲ 6 ਪਿੰਡਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ। ਇਸ ਨਾਲ ਬਿਜਲੀ ਸਪਲਾਈ ਵਿੱਚ ਬਹੁਤ ਵੱਡਾ ਸੁਧਾਰ ਹੋਵੇਗਾ। ਜਿਸ ਨਾਲ ਇਲਾਕੇ ਵਿੱਚ ਪੈਦੇ ਖਪਤਕਾਰਾਂ ਨੂੰ ਬਿਜ਼ਲੀ ਸਪਲਾਈ ਨਿਰਵਿਘਨਤਾ ਨਾਲ ਮਿਲ ਸਕੇਗੀ। ਇਸ ਮੋਕੇ ਇੰਜੀ.ਵਿਨੇ ਕੋਮਲ ਵਧੀਕ ਨਿਗਰਾਨ ਇੰਜੀ. ਨਕੋਦਰ, ਇੰਜੀ. ਬਲਵਿੰਦਰ ਸਿੰਘ ਉਪ ਮੰਡਲ ਅਫਸਰ ਮਹਿਤਪੁਰ, ਇੰਜੀ ਸੁਖਜਿੰਦਰ ਸਿੰਘ ਜੇ.ਈ, ਇੰਜੀ. ਦਵਿੰਦਰ ਸਿੰਘ ਜੇ.ਈ ਅਤੇ ਇੰਜੀ.ਹਿਤੇਸੀ ਡੋਗਰਾ ਜੇ.ਈ ਸਮੇਤ ਉਪ ਮੰਡਲ ਮਹਿਤਪੁਰ ਦਾ ਸਾਰਾ ਸਟਾਫ ਅਤੇ ਮਹਿਤਪੁਰ ਸ਼ਹਿਰ ਦੇ ਪੰਤਵੰਤੇ ਸੱਜਣਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਡਾਨ ਵਿੱਚ ਦੁਖਦਾਈ ਹਾਦਸਾ: ਸੋਨੇ ਦੀ ਖਾਨ ਕਬਰ ਵਿੱਚ ਬਦਲ ਗਈ, ਮਲਬੇ ਹੇਠ ਦੱਬਣ ਨਾਲ 11 ਲੋਕਾਂ ਦੀ ਮੌਤ
Next articleਵਿਰਕ ਪਿੰਡ ਆਉਣ ਤੇ ਨਿੱਘਾ ਸਵਾਗਤ