HOME ਸਿਵਲ ਹਸਪਤਾਲ ਬੰਗਾ ਵਿਖੇ ਭਾਰਤ ਨਸ਼ਾ ਮੁਕਤ ਅਭਿਆਨ ਮਨਾਇਆ ਗਿਆ।

ਸਿਵਲ ਹਸਪਤਾਲ ਬੰਗਾ ਵਿਖੇ ਭਾਰਤ ਨਸ਼ਾ ਮੁਕਤ ਅਭਿਆਨ ਮਨਾਇਆ ਗਿਆ।

4

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ ਭ ਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਦੀ ਰਹਿਨੁਮਾਈ ਹੇਠ ਨਸ਼ਾ ਮੁਕਤ ਅਭਿਆਨ ਮਨਾਇਆ ਗਿਆ। ਇਸ ਵਿੱਚ ਡਾ ਹਰਜਿੰਦਰ ਕੁਮਾਰ ਨੇ ਆਏ ਹੋਏ ਵਿਅਕਤੀਆਂ ਨੂੰ ਨਸ਼ਾ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ ਨਸ਼ਾ ਕਰਨ ਨਾਲ ਇਨਸਾਨ ਦਾ ਮਾਨਸਿਕ ਸੰਤੁਲਨ ਬਿਗੜ ਜਾਂਦਾ ਹੈ। ਪਰਿਵਾਰ ਪ੍ਰੇਸ਼ਾਨ ਰਹਿੰਦਾ ਹੈ ਵਿਆਕਤੀਆਂ ਨੂੰ ਵਹਿਲੇ ਨਹੀਂ ਰਹਿਣਾ ਚਾਹੀਦਾ। ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਹੈ।ਚੰਗੇ ਇਨਸਾਨਾਂ ਵਿੱਚ ਬੈਠਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੰਗਤ ਕਰਨੀ ਚਾਹੀਦੀ ਹੈ। ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਡਾਕਟਰ ਕੋਲ ਚੈੱਕ ਕਰਵਾਉਣਾ ਚਾਹੀਦਾ ਹੈ। ਸਾਰੇ ਹਸਪਤਾਲਾਂ ਵਿੱਚ ਦੁਵਾਈ ਮੁਫ਼ਤ ਮਿਲਦੀ ਹੈ। ਕਸਰਤ ਕਰਨੀ ਚਾਹੀਦੀ ਹੈ। ਇਸ ਵਿੱਚ ਡਾ ਤਜਿੰਦਰ ਸਿੰਘ,ਡਾ ਬਲਜਿੰਦਰ ਕੁਮਾਰ,ਡਾ ਰਵਨੀਤ ਕੌਰ,ਡਾ ਹਨੀ ਚੰਦੇਲ,ਡਾ ਲਵਲੀਨ , ਮਨਜੀਤ ਕੌਰ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਫੀਮੇਲ, ਦਲਜੀਤ ਕੌਰ ਏ ਐਨ ਐਮ, ਜਗਜੀਤ ਕੌਰ, ਪੂਜਾਂ, ਸੀਮਾ, ਜਸਪ੍ਰੀਤ, ਪਰਮਜੀਤ, ਸੰਦੀਪ, ਸੁਨੀਤਾ, ਗੁਰਬਖਸ਼ ਕੌਰ ਆਸ਼ਾ ਵਰਕਰ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਸਮਰਪਿਤ ਸੀ ਰਿਟਾਇਰ ਸਬ ਇੰਸਪੈਕਟਰ ਦੇਵ ਰਾਜ ਢੰਡਾ –ਪ੍ਰਵੀਨ ਬੰਗਾ
Next articleਸਿਵਲ ਹਸਪਤਾਲ ਬੰਗਾ ਵਿਖੇ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਐਕਟੀਵਿਟੀ ਕੀਤੀ ਗਈ