ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸਐਮਓ ਡਾ ਜਸਵਿੰਦਰ ਸਿੰਘ ਦੀ ਦੀ ਰਹਿਨੁਮਾਈ ਹੇਠ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਐਕਟੀਵਿਟੀ ਕੀਤੀ ਗਈ ਇਸ ਵਿੱਚ ਨਰਸਰੀ, ਖਾਲੀ ਪਲਾਟ, ਬਿਲਡਿੰਗ ਬਣਾਉਣ ਵਾਲੀਆਂ ਜਗਹਾ ਤੇ ਬੰਗਾ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੇ ਚੈੱਕ ਕੀਤਾ ਗਿਆ ਇਸ ਵਿੱਚ ਪਾਣੀ ਖੜਾ ਨਹੀਂ ਹੋਣ ਦੇਣਾ, ਹਰ ਸ਼ੁਕਰ ਦਾ ਪਾਣੀ ਸਾਫ ਕਰਕੇ ਪਾਉਣਾ। ਬੁਖਾਰ ਹੋਣ ਤੇ ਖੂਨ ਦੀ ਜਾਂਚ ਕਰਾਉਣੀ, ਮੱਛਰ ਭਜਾਉਣ ਵਾਲੇ ਜੰਤਰ ਲਗਾਉਣੇ। ਇਸ ਵਿੱਚ ਡਾਕਟਰ ਤਜਿੰਦਰ ਸਿੰਘ, ਡਾਕਟਰ ਬਲਜਿੰਦਰ ਕੁਮਾਰ, ਡਾਕਟਰ ਲਵਲੀਨ , ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ, ਸਰਦਾਰ ਰਣਜੋਤ ਸਿੰਘ ਹੈਲਥ ਸੁਪਰਵਾਈਜ਼ਰ ਮੇਲ, ਦੁਬਾਰਾ ਸਿੰਘ ਮੇਲ ਵਰਕਰ, ਦਲਜੀਤ ਕੌਰ, ਏ ਐਨ ਐਮ, ਆਸ਼ਾ ਵਰਕਰ ਜਗਜੀਤ ਕੌਰ, ਸੀਮਾ, ਜਸਪ੍ਰੀਤ, ਪੂਜਾ, ਸੰਦੀਪ, ਸੁਨੀਤਾ, ਗੁਰਬਖਸ਼, ਪਰਮਜੀਤ ਨਰਸਿੰਗ ਸਟੂਡੈਂਟ,ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਟੂਡੈਂਟ, ਰੀਡਿੰਗ ਚੈੱਕ ਕਰ ਅਤੇ ਹੋਰ ਕਈ ਸ਼ਾਮਿਲ ਹੋਏl
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



