*ਮਹਾਂ ਪੰਚਾਇਤ ਦੀ ਤਿਆਰੀ ਲਈ ਜਨਤਕ ਮੁਹਿੰਮ ਤਹਿਤ ਸੌ ਦਿਨਾਂ ਵਿੱਚ 50 ਪਿੰਡ 50 ਮੀਟਿੰਗਾਂ ਕੀਤੀਆਂ ਜਾਣਗੀਆਂ:- ਜਰਨੈਲ ਫਿਲੌਰ*28 ਸਤੰਬਰ ਨੂੰ ਫਿਲੌਰ ਵਿੱਚ ਹੋਵੇਗਾ ਇਤਿਹਾਸਿਕ ਇੱਕਠ: ਐਡਵੋਕੇਟ ਸੰਜੀਵ ਭੌਰਾ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਜਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਤਹਿਸੀਲ ਫਿਲੌਰ ਦੇ ਲੱਗਭਗ 50 ਪਿੰਡਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਫਿਲੌਰ ਵਿੱਚ ਲੋਕ ਮਸਲਿਆਂ ਦੀ ਵਿਸ਼ਾਲ ਮਹਾਂ ਪੰਚਾਇਤ ਕਰਨ ਦਾ ਐਲਾਨ ਸਰਬਸੰਮਤੀ ਨਾਲ ਕੀਤਾ ਗਿਆ। ਇਸ ਮੌਕੇ ਜਰਨੈਲ ਫਿਲੌਰ, ਪਰਸ਼ੋਤਮ ਫਿਲੌਰ, ਐਡਵੋਕੇਟ ਸੰਜੀਵ ਭੌਰਾ, ਮਾਸਟਰ ਹੰਸ ਰਾਜ, ਡਾਕਟਰ ਸੰਦੀਪ ਕੁਮਾਰ, ਅਮਰਜੀਤ ਲਾਡੀ, ਜਸਵੰਤ ਬੋਧ,ਡਾਕਟਰ ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਰਾਮਜੀ ਦਾਸ ਗੰਨਾ ਪਿੰਡ, ਰਾਜਵਿੰਦਰ ਸਿੰਘ ਮੁਠੱਡਾ, ਹਰਮੇਸ਼ ਰਾਹੀ , ਕੁਲਦੀਪ ਲੰਬਰਦਾਰ ,ਆਦਿ ਆਗੂਆਂ ਨੇ ਕਿਹਾ ਕਿ ਮਹਾਂ ਪੰਚਾਇਤ ਦੀ ਤਿਆਰੀ ਲਈ ਜਨ ਸੰਪਰਕ ਮੁਹਿੰਮ ਤਹਿਤ ਸੌ ਦਿਨਾਂ ਵਿੱਚ 50 ਪਿੰਡਾਂ ਵਿੱਚ 50 ਮੀਟਿੰਗਾਂ ਕੀਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਇਸ ਇਤਹਾਸਿਕ ਮਹਾਂ ਪੰਚਾਇਤ ਵਿੱਚ ਹਜ਼ਾਰਾਂ ਲੋਕ ਸ਼ਮੂਲੀਅਤ ਕਰਨਗੇ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਜਨਰਲ ਸਕੱਤਰ ਪ੍ਰਸ਼ੋਤਮ ਫਿਲੌਰ ਅਤੇ ਮੁੱਖ ਬੁਲਾਰੇ ਐਡਵੋਕੇਟ ਸੰਜੀਵ ਕੁਮਾਰ ਭੌਰਾ ਨੇ ਕਿਹਾ ਕਿ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਅਤੇ 23 ਅਗਸਤ ਨੂੰ ਲੋਕ ਆਗੂ ਕਾਮਰੇਡ ਦੇਵ ਫਿਲੌਰ ਦੀ ਬਰਸੀ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ। ਇਸ ਮੌਕੇ ਜਿਹਨਾਂ ਲੋਕ ਮਸਲਿਆਂ ਤੇ ਮਹਾਂ ਪੰਚਾਇਤ ਹੋ ਰਹੀ ਹੈ ਬਾਰੇ ਆਗੂਆਂ ਨੇ ਕਿਹਾ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਤੇ ਸਾਰਾ ਸਾਲ ਕੰਮ ਦੀ ਗਰੰਟੀ ਕੀਤੀ ਜਾਵੇ ਤੇ ਇਹ ਸਕੀਮ ਸ਼ਹਿਰਾਂ ਵਿੱਚ ਵੀ ਲਾਗੂ ਕੀਤੀ ਜਾਵੇ, ਈ ਵੀ ਐੱਮ ਬੰਦ ਕੀਤੀ ਜਾਵੇ, ਹਰ ਤਰ੍ਹਾਂ ਦੀ ਪੈਨਸ਼ਨ 5000 ਰੁਪਏ ਕੀਤੀ ਜਾਵੇ, ਮਿਡ ਡੇ ਮੀਲ, ਆਸ਼ਾ ਵਰਕਰਾਂ ਤੇ ਅਗਨਵਾੜੀ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਲੋਕਾਂ ਤੇ ਪੁਲਿਸ ਜਬਰ ਬੰਦ ਕੀਤਾ ਜਾਵੇ ਤੇ ਝੂਠੇ ਕੇਸ ਰੱਦ ਕੀਤੇ ਜਾਣ, ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਨੂੰ ਸੁਹਿਰਦਤਾ ਨਾਲ ਨੱਥ ਪਾਈ ਜਾਵੇ, ਪੰਜਾਬ ਨੂੰ ਪੁਲਿਸ ਸਟੇਟ ਬਣਾਉਣਾ ਬੰਦ ਕੀਤਾ ਜਾਵੇ,ਕਿਸਾਨ ਮਾਰੂ ਲੈਂਡ ਪੁਲਿੰਗ ਨੀਤੀ ਖ਼ਤਮ ਕੀਤੀ ਜਾਵੇ, ਹਰ ਤਰ੍ਹਾਂ ਦੇ ਭਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ, ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਡਾਕਟਰਾਂ ਤੇ ਹੋਰ ਅਮਲੇ ਦੀ ਘਾਟ ਅਤੇ ਲੋੜੀਂਦੀਆਂ ਦਵਾਈਆਂ ਤੇ ਸਹੂਲਤਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਪਿੰਡਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ ਬਣਾਏ ਜਾਣ, ਫਿਲੌਰ ਤੇ ਗੁਰਾਇਆ ਵਿੱਚ ਰੇਲਵੇ ਓਵਰ/ਅੰਡਰ ਬ੍ਰਿਜ ਲੋਕਾਂ ਦੀ ਸਹਿਮਤੀ ਨਾਲ ਜਲਦ ਸ਼ੁਰੂ ਕੀਤੇ ਜਾਣ, ਫਿਲੌਰ ਤੇ ਗੁਰਾਇਆ ਵਿੱਚ ਬੱਸ ਅੱਡੇ ਬਣਾਏ ਜਾਣ, ਸਾਰੇ ਪਿੰਡਾਂ ਵਿੱਚ ਸਾਫ਼ ਪਾਣੀ ਲਈ ਆਰ ਓਜ਼ ਦਾ ਪ੍ਰਬੰਧ ਕੀਤਾ ਜਾਵੇ, ਸਾਰੇ ਪਿੰਡਾਂ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ, ਗੰਦਾ ਪਾਣੀ ਦਰਿਆਵਾਂ ਵਿੱਚ ਪਾਉਣਾ ਬੰਦ ਕੀਤਾ ਜਾਵੇ, ਫਿਲੌਰ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਚੌਂਕ ਬਣਾਇਆ ਜਾਵੇ ਅਤੇ ਮਹਾਤਮਾ ਬੁੱਧ ਜੀ ਦੇ ਚੌਂਕ ਦੀ ਸਾਂਭ ਸੰਭਾਲ ਦਾ ਕੰਮ ਧੱਮਾਂ ਫੈਡਰੇਸ਼ਨ ਆਫ ਇੰਡੀਆ ਨੂੰ ਦਿੱਤਾ ਜਾਵੇ, ਫਿਲੌਰ ਦੇ ਨਵਾਂ ਸ਼ਹਿਰ ਚੌਕ ਤੋਂ ਲੁਧਿਆਣਾ ਜਾਣ ਸਮੇਂ ਬਣੇ ਖੂਨੀ ਕੱਟ ਦੇ ਮਸਲੇ ਦਾ ਹੱਲ ਕੀਤਾ ਜਾਵੇ ਆਦਿ ਲੋਕ ਮਸਲਿਆਂ ਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਕਰਨੈਲ ਫਿਲੌਰ, ਐਡਵੋਕੇਟ ਸੁਰਜੀਤ ਖੇਤਾਨ, ਜਗਜੀਤ ਭੱਟੀ , ਰਮਨ ਮਾਹੀ, ਇੰਦਰਜੀਤ ਸਿੰਘ ਪੱਤਰਕਾਰ, ਸੁਨੀਲ ਗੰਨਾ ਪਿੰਡ, ਰਾਹੁਲ ਕੋਰੀ, ਸੰਦੀਪ ਗੰਨਾ ਪਿੰਡ, ਬਖਸ਼ੀ ਰਾਮ, ਸੋਮਨਾਥ ਸੇਖੂਪੁਰ, ਅਰਸ਼ਪ੍ਰੀਤ, ਸਤਪਾਲ ਸਾਹਪੁਰ, ਮੁਹੰਮਦ ਨਦੀਮ, ਰਿੰਕੂ ਸੰਤੋਖਪੁਰਾ, ਮਦਨ ਲਾਲ, ਰਾਮਪਾਲ, ਮਨਜੀਤ ਕੁਮਾਰ, ਸਚਿਨ ਕੁਮਾਰ, ਕੁਲਵਿੰਦਰ ਕੁਮਾਰ,ਰਮਨ ਭੁਲੇਵਾਲ, ਸੰਦੀਪ ਕੁਮਾਰ, ਰਾਜਿੰਦਰ ਕੁਮਾਰ ਰਾਜੁ, ਸਾਬ੍ਹ ਜਗਤਪੁਰ, ਗੋਬਿੰਦ ਰਾਮ, ਅਮਰਜੀਤ ਸੋਨੂੰ ਸਾਬਕਾ ਪੰਚ , ਮਨਪ੍ਰੀਤ ਕਮਲ, ਸੰਦੀਪ ਚੌਹਾਨ, ਸੁਰਿੰਦਰ ਮਹਲਾ, ਰਾਜ ਬੱਬਰ, ਸਤਪਾਲ ਸੰਧੂ, ਸੁਰਜੀਤ ਰਾਮ, ਅਕਾਸ਼ਦੀਪ ਜੱਸਲ, ਸੁਰੇਸ਼ ਕੁਮਾਰ, ਹੈਪੀ ਸੰਗੋਵਾਲ, ਰਾਹੁਲ ਕੋਰੀ, ਮੱਖਣ ਗੜ੍ਹਾ, ਸੌਰਵ ਮਹਿਮੀ, ਗੁਰਚਰਨ ਦਾਸ ਅਪਰਾ, ਸ਼੍ਰੀ ਰਾਮ ਅੱਪਰਾ, ਹਰਦੀਪ ਬੇਨੀ ਤੇਹੰਗ, ਰਿੱਕੀ ਮੀਆਂਵਾਲ, ਦੀਪਕ ਰਵਿਦਾਸ ਪੁਰੀ, ਬੂਟਾ ਰਾਮ ਮੁਠੱਡਾ, ਰਾਮਪਾਲ , ਕਰਮਜੀਤ ਸਿੰਘ ਮੋਗਾ, ਜਗਜੀਤ ਸਿੰਘ ਮੋਗਾ, ਗੁਰਜੀਤ ਸਿੰਘ ਮੋਗਾ, ਅਮਰਜੀਤ ਸਿੰਘ ਮੋਗਾ, ਲਖਵੀਰ ਸਿੰਘ, ਸੇਲਕਿਆਨਾ,ਸ਼ਿਗਾ ਰਾਮ ਹਰਿਆਣਾ, ਸਰੂਪ ਕਲੇਰ, ਵੀਜੇ ਬੰਗਰ, ਅਰਵਿੰਦ ਕੁਮਾਰ,ਕੇਹਰ ਰਾਮ, ਹੰਸ ਕੌਰ, ਸੁਨੀਤਾ ਫਿਲੌਰ, ਸਰੋਜ ਰਾਣੀ, ਕਮਲਜੀਤ ਕੌਰ, ਮੰਮਤਾ ਰਾਣੀ , ਰੁਪਿੰਦਰ ਕੌਰ,ਅਤੇ ਰਜਨੀ ਰਾਣੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



