HOME ਸ਼ੋਸ਼ਲ ਮੀਡੀਆਂ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੈ ਅਜੌਕਾ ਹਰ ਨੌਜਵਾਨ

ਸ਼ੋਸ਼ਲ ਮੀਡੀਆਂ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੈ ਅਜੌਕਾ ਹਰ ਨੌਜਵਾਨ

ਬਲਜੀਤ ਸਿੰਘ ਕਚੂਰਾ

   (ਸਮਾਜ ਵੀਕਲੀ)   ਸ਼ੋਸ਼ਲ ਮੀਡੀਆਂ ਤੋਂ ਭਾਵ ਜਿੱਥੇ ਅਸੀਂ ਆਪਣੇ ਵੱਲੋਂ ਕੁੱਝ ਵੀ ਸ਼ੇਅਰ ਕਰਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਲੋਕਾਂ ਦੀਆਂ ਆਪਣੇ ਦੁਆਰਾ ਪਾਈ ਹੋਈ ਪੋਸਟ ਉੱਪਰ ਪ੍ਰਤੀਕਿਰਿਆਵਾਂ ਦੀ ਉਡੀਕ ਕਰਦੇ ਹਾਂ। ਸਰਵਿਆਂ ਦੇ ਮੁਤਾਬਿਕ ਅੱਜ ਦਾ ਨੌਜਵਾਨ ਤਿੰਨ ਤੋਂ ਚਾਰ ਘੰਟੇ ਆਪਣੇ ਦਿਨ ਦੇ ਸ਼ੋਸ਼ਲ ਮੀਡੀਆਂ ਉੱਪਰ ਬਤੀਤ ਕਰਦਾ ਹੈ। ਜਦੋਂ ਇਹ ਸ਼ੋਸ਼ਲ ਮੀਡੀਆਂ ਦੀਆਂ ਨਵੀਆਂ ਆਈਆਂ ਐਪਸ ਨੇ ਭਾਰਤ ਵਿੱਚ ਦਸਤਕ ਦਿੱਤੀ ਤਾਂ ਲੋਕਾਂ ਨੂੰ ਬਹੁਤ ਵਧੀਆ ਲੱਗਿਆ ਕਿ ਇਹ ਇੱਕ ਬਹੁਤ ਹੀ ਫਾਇਦੇਮੰਦ ਪਲੇਟਫਾਰਮ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਕਿਸੇ ਦੁਆਰਾ ਸ਼ੇਅਰ ਕੀਤੇ ਵਿਚਾਰ ਉੱਤੇ ਟਿੱਪਣੀ ਵੀ ਕਰ ਸਕਦੇ ਹਾਂ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤਾਂ ਇਹਨਾਂ ਐਪਸ ਦੇ ਵਿੱਚ ਨਵੀਆਂ ਵਿਸ਼ੇਸ਼ਤਾਵਾਂ ਜੁੜਦੀਆਂ ਗਈਆਂ, ਜਿਨ੍ਹਾਂ ਦੇ ਨਾਲ ਵੀਡੀਓ ਵਗੈਰਾ ਵੀ ਇਹਨਾਂ ਪਲੇਟਫਾਰਮਾਂ ਦੇ ਉੱਪਰ ਸ਼ੇਅਰ ਕੀਤੀਆਂ ਜਾਣ ਲੱਗੀਆ। ਐਪਸ ਨੇ ਇਹੋ ਜਿਹੀਆਂ ਆਕਰਸ਼ਕ ਵਿਸ਼ੇਸ਼ਤਾਵਾਂ ਇਹਨਾਂ ਦੇ ਅੰਦਰ ਜੋੜੀਆਂ, ਜਿਸ ਦੇ ਨਾਲ ਅਜੌਕੀ ਨੌਜਵਾਨੀ ਇਹਨਾਂ ਦੇ ਜਾਲ ਦੇ ਅੰਦਰ ਬੁਰੀ ਤਰ੍ਹਾਂ ਫਸਦੀ ਗਈ ਅਤੇ ਹੁਣ ਇਹੋ ਜਿਹਾ ਸਮਾਂ ਆ ਚੁੱਕਿਆ ਹੈ ਕਿ ਕਈ ਨੌਜਵਾਨ ਮੁੰਡੇ ਕੁੜੀਆਂ ਨੂੰ ਇਹਨਾਂ ਦੀ ਆਦਤ ਨਸ਼ੇ ਦੇ ਵਾਂਗ ਲੱਗ ਚੁੱਕੀ ਹੈ। ਜੇਕਰ ਉਹ ਇੱਕ ਦਿਨ ਵੀ ਇਹਨਾਂ ਦੀ ਵਰਤੋਂ ਨਾ ਕਰਨ ਤਾਂ ਉਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਉਹਨਾਂ ਨੇ ਪਤਾ ਨਹੀਂ ਕੀ ਕੀਮਤੀ ਚੀਜ਼ ਗੁਆ ਦਿੱਤੀ। ਇਸ ਦੀ ਜ਼ਿਆਦਾ ਵਰਤੋਂ ਦੇ ਕਾਰਨ ਨੌਜਵਾਨਾਂ ਦੀ ਸੋਚਣ ਸ਼ਕਤੀ ਦਿਨੋ-ਦਿਨ ਖਤਮ ਹੁੰਦੀ ਜਾ ਰਹੀ ਹੈ ਜਾ ਘੱਟਦੀ ਜਾ ਰਹੀ। ਉਹਨਾਂ ਦੇ ਅੰਦਰ ਫੈਸਲਿਆਂ ਨੂੰ ਲੈਣ ਦੀ ਯੋਗਤਾ ਨਹੀਂ ਰਹੀ। ਜਿਆਦਾ ਸਮਾਂ ਸ਼ੋਸ਼ਲ ਮੀਡੀਆ ਪਲੇਟਫਾਰਮ ਤੇ ਬਿਤਾਉਣ ਦੇ ਨਾਲ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ, ਨਿਗਾ ਦਾ ਨੁਕਸਾਨ ਅਤੇ ਕਈਆਂ ਦੀਆਂ ਤਾਂ ਧੌਣਾ ਵਿੱਚ ਟੇਡਾਪਣ ਆ ਰਿਹਾ ਹੈ। ਜੇਕਰ ਇਹ ਸਭ ਇਸ ਤਰ੍ਹਾਂ ਦੀ ਚਲਦਾ ਰਿਹਾ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਾਡੇ ਦੇਸ਼ ਦੀ ਨੌਜਵਾਨੀ ਦਾ ਦਿਮਾਗ ਖੋਖਲਾ ਹੋ ਚੁੱਕਿਆ ਹੋਵੇਗਾਂ ਅਤੇ ਉਹਨਾਂ ਦੀ ਸਿਹਤ ਨੂੰ ਦੁਬਾਰਾ ਪਹਿਲੀ ਹਾਲਤ ਵਿੱਚ ਲਿਆਉਣਾ ਮੁਸ਼ਕਿਲ ਹੋ ਜਾਵੇਗਾ। ਜੇ ਜਵਾਨੀ ਹੀ ਨਾ ਬਚੀ ਤਾਂ ਸਾਡਾ ਸਮਾਜ ਅਤੇ ਦੇਸ਼ ਕਿੱਥੋਂ ਤਰੱਕੀ ਕਰ ਲਵੇਗਾ। ਸੋ ਸਮੇਂ ਦੀ ਲੋੜ ਹੈ ਕਿ ਨੌਜਵਾਨਾਂ ਨੂੰ ਸ਼ੋਸ਼ਲ ਮੀਡੀਆ ਦੀ ਲੱਗ ਚੁੱਕੀ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਜਾਗਰੂਕ ਕਰਨ ਦੀ। ਸਕੂਲਾਂ-ਕਾਲਜਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸ਼ੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਬਾਰੇ ਸਮੇਂ ਸਮੇਂ ਤੇ ਜਾਗਰੂਕਤਾ ਕੈਂਪ ਲਾਉਣ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਇਸ ਜਾਲ ਵਿੱਚੋਂ ਕੱਢਿਆ ਜਾ ਸਕੇ।

ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ। 
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਲੋਕ ਇਨਸਾਫ਼ ਮੰਚ ਵਲੋਂ 28 ਸਤੰਬਰ ਨੂੰ ਫਿਲੌਰ ਵਿੱਚ ਲੋਕ ਮਸਲਿਆਂ ਤੇ ਵਿਸ਼ਾਲ “ਮਹਾਂ ਪੰਚਾਇਤ” ਕਰਨ ਦਾ ਐਲਾਨ।*
Next articleਸਕੂਲਾਂ ਵਿੱਚ ਕੰਪਿਊਟਰ ਲੈਬਜ਼ ਦੀ ਮਹੱਤਤਾ