HOME ਬਹੁਜਨ ਸਮਾਜ ਪਾਰਟੀ

ਬਹੁਜਨ ਸਮਾਜ ਪਾਰਟੀ

3

   (ਸਮਾਜ ਵੀਕਲੀ)   ਬਸਪਾ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਅਵਤਾਰ ਸਿੰਘ ਕਰੀਮਪੁਰੀ ਜੀ ਪ੍ਰਧਾਨ ਬਸਪਾ ਪੰਜਾਬ  ਵਲੋਂ ਵਿੱਢੇ ਗਏ ਪੰਜਾਬ ਸੰਭਾਲੋ ਅੰਦੋਲਨ ਤਹਿਤ ਪਾਰਟੀ  ਸਰਗਰਮੀਆਂ ਤੇਜ਼ ਕਰਨ ਲਈ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਇਕਾਈ ਫਿਰੋਜ਼ਪੁਰ ਦੀ ਪਲੇਠੀ ਮੀਟਿੰਗ ਅਸ਼ੋਕ ਕਪਤਾਨ ਜ਼ਿਲ੍ਹਾ ਪ੍ਰਧਾਨ ਬਸਪਾ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਅੱਜ ਮਿਤੀ 21 ਜੂਨ 2025 ਨੂੰ ਜ਼ਿਲ੍ਹਾ ਦਫ਼ਤਰ ਵਿਖੇ ਹੋਈ। ਜਿਸ ਵਿਚ ਮਾਸਟਰ ਓਮ ਪ੍ਰਕਾਸ਼ ਸਰੋਏ ਤੇ ਸ ਲਾਲ ਸਿੰਘ ਸੁਲਹਾਣੀ ਦੋਵੇਂ ਜਨਰਲ ਸਕੱਤਰ ਬਸਪਾ ਪੰਜਾਬ ਤੇ ਇੰਚਾਰਜ ਫਿਰੋਜ਼ਪੁਰ ਜੋ਼ਨ ਵਿਸ਼ੇਸ਼ ਤੌਰ ਤੇ  ਸ਼ਾਮਿਲ ਹੋਏ।  ਬਸਪਾ ਦੀਆਂ ਗਤੀਵਿਧੀਆਂ ਨੂੰ ਘਰ ਪੁਚਾਉਣ ਲਈ ਜ਼ਿਲ੍ਹਾ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੀਟਿੰਗ ਵਿੱਚ ਸੁਖਦੇਵ ਸਿੰਘ ਭੱਟੀ ਜਰਨਲ ਸਕੱਤਰ, ਹਰਬੰਸ ਸਿੰਘ ਮੀਤ ਪ੍ਰਧਾਨ, ਪਾਸਟਰ ਪ੍ਰੇਮ ਭਾਰਤੀ ਖਜ਼ਾਨਚੀ, ਐਡਵੋਕੇਟ ਮਲਕੀਤ ਸਿੰਘ ਖੋਖਰ ਇੰਚਾਰਜ ਲੀਗਲ ਸੈੱਲ, ਕੁਲਦੀਪ ਸਿੰਘ ਬਰਾੜ ਕੋਆਰਡੀਨੇਟਰ, ਹਦਾਇਤ ਵਾਲਮੀਕਿ ਕੋਆਰਡੀਨੇਟਰ, ਤਾਰਾ ਸਿੰਘ ਮਾਰਸ਼ਲ ਕੋਆਰਡੀਨੇਟਰ, ਯੂਨਿਸ ਭੱਟੀ ਸਕੱਤਰ, ਸਰਬਣ ਸਿੰਘ ਪੀਰਾਂ ਵਾਲਾ ਸਾਬਕਾ ਸਰਪੰਚ, ਤਰਸੇਮ ਲਾਲ ਸਾਬਕਾ ਸਰਪੰਚ ਰੱਜੀ ਵਾਲਾ ਤੇ ਵਿਸ਼ਾਲ ਰੱਜੀ ਵਾਲਾ ਨੇ ਸ਼ਮੂਲੀਅਤ ਕੀਤੀ। ਸੰਗਠਨ ਨੂੰ ਚੁਸਤ ਦਰੁੱਸਤ ਕਰਨ ਅਤੇ ਪਾਰਟੀ ਸਰਗਰਮੀਆਂ ਤੇਜ਼ ਕਰਨ ਲਈ ਸੰਜੀਦਗੀ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਹਲਕਾ ਫਿਰੋਜ਼ਪੁਰ ਅਰਬਨ ਦੇ ਮੀਤ ਪ੍ਰਧਾਨ ਸਰਬਣ ਸਿੰਘ ਪੀਰਾਂ ਵਾਲਾ ਸਾਬਕਾ ਸਰਪੰਚ ਨੂੰ ਪਦ ਉੱਨਤ ਕਰਕੇ ਹਲਕਾ ਪ੍ਰਧਾਨ ਨਾਮਜ਼ਦ ਕੀਤਾ ਗਿਆ ਸੀਨੀਅਰ ਆਗੂਆਂ ਵਲੋਂ ਨਵ ਨਿਯੁਕਤ ਪ੍ਰਧਾਨ ਨੂੰ ਜੀ ਆਇਆਂ ਕਿਹਾ ਗਿਆ।

 ਰਿਪੋਰਟ ਸੁਖਦੇਵ ਸਿੰਘ ਭੱਟੀ 
 ਜਰਨਲ ਸਕੱਤਰ ਬਸਪਾ ਫਿਰੋਜ਼ਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਏਕੋਟ ਵਿੱਚ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ
Next articleਅਮਰੀਕਾ ਨੇ ਈਰਾਨ-ਇਜ਼ਰਾਈਲ ਜੰਗ ਵਿੱਚ ਕੁੱਦ ਕੇ ਈਰਾਨ ਦੇ ਤਿੰਨ ਪ੍ਰਮੁੱਖ ਪ੍ਰਮਾਣੂ ਸਥਾਨਾਂ ‘ਤੇ ਬੰਕਰ ਬਸਟਰ ਬੰਬ ਸੁੱਟੇ