HOME ਸਾਈਕਲਿੰਗ ਸਿਹਤਮੰਦ ਸਮਾਜ ਦੀ ਨੀਂਹ ਰੱਖਣ ਵਿੱਚ ਹੁੰਦੀ ਹੈ ਸਹਾਈ-ਅਕਸ਼ੈ ਸਾਂਗਵਾਨ

ਸਾਈਕਲਿੰਗ ਸਿਹਤਮੰਦ ਸਮਾਜ ਦੀ ਨੀਂਹ ਰੱਖਣ ਵਿੱਚ ਹੁੰਦੀ ਹੈ ਸਹਾਈ-ਅਕਸ਼ੈ ਸਾਂਗਵਾਨ

30
ਫੋਟੋ ਅਜਮੇਰ ਦੀਵਾਨਾ

ਫਿਟ ਬਾਈਕਰ ਕਲੱਬ ਵੱਲੋਂ ਵਰਲਡ ਬਾਈਸਾਇਕਲ ਡੇ ਨੂੰ ਸਮਰਪਿਤ ਸਾਈਕਲ ਰੈਲੀ ਕੱਢੀ ਗਈ

ਹੁਸ਼ਿਆਰਪੁਰ,   (ਸਮਾਜ ਵੀਕਲੀ)    ( ਤਰਸੇਮ ਦੀਵਾਨਾ ) – ਵਰਲਡ ਬਾਈਸਾਇਕਲ ਡੇ ਨੂੰ ਸਮਰਪਿਤ ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਇੱਕ ਵਿਸ਼ਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਲੱਗਭੱਗ 300 ਸਾਈਕਲਿਸਟਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਰੈਲੀ ਦਾ ਮਕਸਦ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਵਾਤਾਵਰਣ ਦੀ ਸੰਭਾਲ ਕਰਨ ਅਤੇ ਸਾਈਕਲਿੰਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਨਾ ਸੀ। ਇਹ ਰੈਲੀ ਸੱਚਦੇਵਾ ਸਟਾਕਸ ਦੇ ਬੂਲਾਬੜੀ ਸਥਿਤ ਮੁੱਖ ਦਫ਼ਤਰ ਤੋਂ ਸ਼ੁਰੂ ਹੋਈ, ਜਿਸ ਨੂੰ ਸੋਨਾਲੀਕਾ ਗਰੁੱਪ ਦੇ ਡਾਇਰੈਕਟਰ ਅਕਸ਼ੈ ਸਾਂਗਵਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਗੁਜ਼ਰਦੀ ਹੋਈ ਮੁੜ ਸੱਚਦੇਵਾ ਸਟਾਕਸ ਦੇ ਦਫ਼ਤਰ ਵਿਖੇ ਸੰਪੰਨ ਹੋਈ। ਰੈਲੀ ਦੌਰਾਨ ਸਾਈਕਲਿਸਟਾਂ ਨੇ ਫਿਟਨੈੱਸ ਅਤੇ ਸੜਕ ਸੁਰੱਖਿਆ ਸੰਬੰਧੀ ਸੰਦੇਸ਼ ਵੀ ਦਿੱਤੇ। ਇਸ ਮੌਕੇ ਸੋਨਾਲੀਕਾ ਗਰੁੱਪ ਦੇ ਡਾਇਰੈਕਟਰ ਅਕਸ਼ੈ ਸਾਂਗਵਾਨ ਨੇ ਕਿਹਾ ਕਿ ਸਾਈਕਲਿੰਗ ਸਿਹਤਮੰਦ ਸਮਾਜ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਵਿੱਚ ਖੇਡਾਂ ਅਤੇ ਫਿਟਨੈੱਸ ਪ੍ਰਤੀ ਰੁਚੀ ਵਧਾਉਂਦੇ ਹਨ। ਉਨ੍ਹਾਂ ਨੇ ਫਿੱਟ ਬਾਈਕਰ ਕਲੱਬ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੋਨਾਲੀਕਾ ਗਰੁੱਪ ਹਮੇਸ਼ਾ ਸਮਾਜਿਕ ਅਤੇ ਸਿਹਤ ਸੰਬੰਧੀ ਪਹਿਲਕਦਮੀਆਂ ਨੂੰ ਸਮਰਥਨ ਦਿੰਦਾ ਹੈ ਜੋ ਬਹੁਤ ਚੰਗੀ ਗੱਲ ਹੈ। ਇਸ ਮੌਕੇ ਸਾਈਕਲਿਸਟਾਂ ਨੂੰ ਸੋਨਾਲੀਕਾ ਗਰੁੱਪ ਵੱਲੋਂ ਟੀ-ਸ਼ਰਟਾਂ ਵੰਡੀਆਂ ਗਈਆਂ, ਜਦਕਿ ਰਿਫਰੈਸ਼ਮੈਂਟ ਦਾ ਪ੍ਰਬੰਧ ਫਿੱਟ ਬਾਈਕਰ ਕਲੱਬ ਵੱਲੋਂ ਕੀਤਾ ਗਿਆ। ਇਸ ਮੌਕੇ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਸਾਈਕਲਿੰਗ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਲਾਭਦਾਇਕ ਹੈ, ਸਗੋਂ ਇਹ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਹੋਰ ਜਾਗਰੂਕ ਹੋਣ ਦੀ ਲੋੜ ਹੈ ਅਤੇ ਸਾਈਕਲਿੰਗ ਇਸ ਦਿਸ਼ਾ ਵਿੱਚ ਇੱਕ ਬਹੁਤ ਵਧੀਆ ਕਦਮ ਹੈ। ਉਨ੍ਹਾਂ ਰੈਲੀ ਵਿੱਚ ਸ਼ਾਮਲ ਹੋਏ ਸਾਰੇ ਸਾਈਕਲਿਸਟਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖੇਗਾ। ਕਲੱਬ ਵੱਲੋਂ ਜ਼ਿਲ੍ਹਾ ਪੁਲਿਸ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਸ ਦੇ ਸਹਿਯੋਗ ਨਾਲ ਰੈਲੀ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਇਆ ਗਿਆ। ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਵਿਸ਼ੇਸ਼ ਤੌਰ ’ਤੇ ਐਸ.ਐਸ.ਪੀ. ਸੰਦੀਪ ਮਲਿਕ ਅਤੇ ਹੁਸ਼ਿਆਰਪੁਰ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈਲੀ ਦੌਰਾਨ ਟਰੈਫਿਕ ਪ੍ਰਬੰਧ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਏ ਗਏ, ਜਿਸ ਕਾਰਨ ਇਹ ਰੈਲੀ ਸਫ਼ਲਤਾਪੂਰਵਕ ਸੰਪੰਨ ਹੋਈ। ਇਸ ਮੌਕੇ ਉੱਤਮ ਸਿੰਘ ਸਾਬੀ, ਮੁਨੀਰ ਨਾਜ਼ਰ, ਗੁਰਮੇਲ ਸਿੰਘ, ਦੌਲਤ ਸਿੰਘ, ਅਮਰਿੰਦਰ ਸੈਣੀ, ਸੰਜੀਵ ਸੋਹਲ, ਸਾਗਰ ਸੈਣੀ, ਓਂਕਾਰ ਸਿੰਘ, ਕਰਨ ਸ਼ਰਮਾ, ਸ਼ਿਵਾਂਜਲੀ ਸ਼ਰਮਾ, ਰੋਹਿਤ ਬਸੀ, ਗੋਬਿੰਦਰ ਬੰਟੀ, ਮਨੀ ਗੋਗੀਆ, ਤਰਲੋਚਨ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡੀ ਐਸ ਪੀ ਸਿੰਗਲਾ ਅਤੇ ਬਾਕੀ ਪੁਲਿਸ ਮੁਲਾਜਮਾ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ : ਬੇਗਮਪੁਰਾ ਟਾਈਗਰ ਫੋਰਸ
Next articleਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ