HOME ਰਾਏਕੋਟ ਵਿੱਚ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

ਰਾਏਕੋਟ ਵਿੱਚ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

ਰਾਏਕੋਟ,  (ਸਮਾਜ ਵੀਕਲੀ)   ਗੁਰਭਿੰਦਰ ਗੁਰੀ ਭਾਰਤ ਸਮੇਤ ਪੂਰੀ ਦੁਨੀਆ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਇਸ ਹੀ ਤਹਿਤ ਅੱਜ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਰਾਏਕੋਟ ਵਿਖੇ ਵੀ ਤਹਿਸੀਲ ਪੱਧਰੀ ਸਮਾਗਮ  ਕਰਵਾਇਆ ਗਿਆ। ਇਹ ਸਮਾਗਮ ਮੰਦਰ ਸ਼ਿਵਾਲਾ ਖਾਮ ਦੀ ਤ੍ਰਿਵੈਨੀ ਪਾਰਕ ਵਿੱਚ ਕਰਵਾਇਆ ਗਿਆ। ਇਸ ਯੋਗ ਦਿਵਸ ਸਮਾਗਮ ਵਿੱਚ ਯੋਗਾ ਕਲੱਬ ਰਾਏਕੋਟ, ਮੰਦਰ ਸ਼ਿਵਾਲਾ ਖਾਮ ਕਮੇਟੀ, ਪ੍ਰਜਾਪਤੀ ਬ੍ਰਹਮ ਕੁਮਾਰੀ ਇਸ਼ਵਰਿਆ ਵਿਸ਼ਵ ਵਿਦਿਆਲਿਆ ਰਾਏਕੋਟ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੇ ਨਾਲ-ਨਾਲ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ, ਪੁਲਿਸ ਮੁਲਾਜ਼ਮਾਂ, ਨੌਜਵਾਨਾਂ, ਵਪਾਰੀਆਂ ਸੀਨੀਅਰ ਸਿਟੀਜਨ ਅਤੇ ਜੀਵਨ ਦੇ ਵੱਖ ਵੱਖ ਖੇਤਰਾਂ ਤੋਂ ਆਏ ਲੋਕਾਂ ਨੇ ਭਾਗ ਲਿਆ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਯੋਗ ਗੁਰੂ ਅਵਤਾਰ ਸਿੰਘ ਗੁੰਮਟੀ, ਸਤਵੀਰ ਸਿੰਘ ਡਾਂਗੋਂ ਤੇ ਨੇਹਾ ਬਰਨਾਲਾ ਵਲੋਂ ਵੱਖ-ਵੱਖ ਯੋਗ ਆਸਨ ਕਰਵਾਏ ਗਏ ਅਤੇ ਨਾਲ ਹੀ ਲੋਕਾਂ ਨੁੰ ਤੰਦਰੂਸਤ ਰਹਿਣ ਲਈ ਉਪਾਅ ਦੱਸੇ ਗਏ।  ਸਮਾਗਮ ਦੇ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਨੇਵੀ ਕਪਤਾਨ ਕਸ਼ਮੀਰੀ ਲਾਲ ਨੇ ਕਿਹਾ ਕਿ ਯੋਗ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਦਾ ਬਿਹਤਰੀਨ ਸਾਧਨ ਹੈ। ਉਹਨਾਂ ਕਿਹਾ ਕਿ ਯੋਗ ਪ੍ਰਾਚੀਨ ਭਾਰਤੀ ਵਿਗਿਆਨ ਹੈ ਜਿਸ ਨੂੰ ਅੱਜ ਸਾਰੀ ਦੁਨੀਆ ਅਪਣਾ ਰਹੀ ਹੈ। ਇਸ ਮੌਕੇ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਯੋਗਾ ਅਭਿਆਸ ਸਿਹਤਮੰਦ ਜੀਵਨ ਦੀ ਸ਼ੈਲੀ ਦਾ ਇੱਕ ਮਹੱਤਵਨਪੂਰਨ ਹਿੱਸਾ ਹੈ, ਇਹ ਸਾਡੀਆਂ ਸਿਹਤ ਸਮੱਸਿਆਵਾਂ ਜਿਵੇਂ ਕਿ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸਰ ਅਤੇ ਚਿੰਤਾ ਸਬੰਧੀ ਵਿਕਾਰਾਂ ਨੂੰ ਕੁੱਝ ਸਮੇਂ ਦੇ ਅਭਿਆਸ ਰਾਹੀਂ ਸਦਾ ਲਈ ਠੀਕ ਕਰ ਦਿੰਦਾ ਹੈ ਸਮਾਗਮ ਵਿੱਚ ਦੀਦੀ ਪ੍ਰਵੀਨ ਜੀ, ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਤੇ ਮੰਦਰ ਪ੍ਰਧਾਨ ਇੰਦਰਪਾਲ ਗੋਲਡੀ ਵਿਸੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ।  ਇਹਨਾਂ ਤੋਂ ਇਲਾਵਾ ਇਸ ਮੌਕੇ ਕੀਮਤੀ ਲਾਲ ਜੈਨ’ ਪ੍ਰਦੀਪ ਜੈਨ, ਮਨੋਜ ਵਰਮਾ, ਬੂਟਾ ਸਿੰਘ, ਮੁਲਖ ਰਾਜ, ਮੈਨੇਜਰ ਸੁਰਜੀਤ ਸਿੰਘ, ਸੰਜੀਵ ਕੁਮਾਰ ਹੈਪੀ, ਚਮਨ ਸਿੰਘ, ਚਮਨ ਲਾਲ ਗਰਗ, ਰਾਜੇਸ਼ ਕੁਮਾਰ ਕੌੜਾ, ਵਿਕਰਾਂਤ ਕੌੜਾ, ਜੋਗਿੰਦਰ ਪਾਲ ਬੋਬੀ, ਡਾ. ਹਰੀਸ਼ ਜੈਨ, ਬਲਦੇਵ ਕੱਕੜ, ਵਿਜੈ ਕੁਮਾਰ ਸੱਚਰ, ਰਾਜ ਕੁਮਾਰ, ਤਰਸੇਮ ਲਾਲ ਗੋਦਾਵਰ, ਬਲਦੇਵ ਸਿੰਗਲਾ, ਅਰਸ਼ ਕੁਮਾਰ, ਆਦਰਸ਼ ਕੁਮਾਰ, ਰੇਣੁ ਕੌੜਾ, ਊਸ਼ਾ ਰਾਣੀ, ਵੰਦਨਾ ਬਾਂਸਲ, ਅਨੁਪਮ ਸ਼ਰਮਾ, ਸਨੇਹ ਲਤਾ, ਸਾਸੀ, ਕਿਰਨ ਕਟਿਆਲ ਤੇ ਪ੍ਰੀਤੀ ਕੌੜਾ ਯੋਗਾ ਸਮਾਗਮ ਵਿੱਚ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਜ ਵਿਸ਼ਵ ਸੰਗੀਤ ਦਿਵਸ ‘ਤੇ    ਰੂਹ ਦੀ ਖ਼ੁਰਾਕ : ਸੰਗੀਤ
Next articleਬਹੁਜਨ ਸਮਾਜ ਪਾਰਟੀ