
ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਸ਼ਾਦੀ ਮੁਬਾਰਕ ਫੋਟੋ ਅਤੇ ਵੀਡੀਓ ਗ੍ਰੈੰਡ ਲੌਂਚ ਬੜੇ ਹੀ ਉਤਸ਼ਾਹ ਅਤੇ ਰੋਣਕਾਂ ਨਾਲ ਸਮਾਪਤ ਹੋਇਆ। ਸ਼ਾਦੀ ਮੁਬਾਰਕ ਸਟੂਡੀਓ ਤੇ ਅੰਮ੍ਰਿਤ ਵੇਲੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਨੇ ਕਥਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਦੇ ਲੜ ਲੱਗਣ ਲਈ ਕਿਹਾ ਇਸ ਖਾਸ ਮੌਕੇ ਤੇ ਸਮਾਜਿਕ, ਰਾਜਨੀਤਿਕ ਅਤੇ ਕਾਰੋਬਾਰੀ ਖੇਤਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਕਹੀ ਅਤੇ ਰੋਬਿਨ ਕਨੌਜੀਆ ਤੇ ਹਰਿੰਦਰ ਸਚਦੇਵਾ ਤੇ ਉਹਨਾਂ ਦੀ ਟੀਮ ਨੂੰ ਆਏ ਮਹਿਮਾਨਾਂ ਨੇ ਨਵੇਂ ਕਾਰੋਬਾਰ ਸ਼ੁਰੂ ਕਰਨ ਦੀ ਵਧਾਈ ਦਿੱਤੀ। ਸ਼ਾਦੀ ਮੁਬਾਰਕ ਫੋਟੋ & ਵੀਡੀਓ 8388 128 Street ਵਿਖੇ ਹੋਏ ਇਸ ਸਮਾਗਮ ਵਿੱਚ ਸਰੀ ਦੇ ਕਈ ਮਾਣਯੋਗ ਮਹਿਮਾਨ ਸ਼ਾਮਿਲ ਹੋਏ। ਰਾਜਨੀਤਿਕ ਆਗੂਆਂ ਵਿੱਚ ਐਮ ਪੀ ਸੁਖ ਧਾਲੀਵਾਲ, ਐਮ ਐਲ ਏ ਮਨਦੀਪ ਸਿੰਘ ਧਾਲੀਵਾਲ, ਕੋਂਸਲਰ ਲਿੰਡਾ ਐਨੀਸ਼ ਸਮੇਰ ਹੋਰ ਪ੍ਰਮੁੱਖ ਹਸਤੀਆਂ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਵਿੱਚ ਆਪਣੀ ਹਾਜ਼ਰੀ ਲਵਾਈ ਮਹਿਮਾਨਾਂ ਨੇ ਸ਼ਾਦੀ ਮੁਬਾਰਕ ਫੋਟੋ & ਵੀਡੀਓ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਪ੍ਰੋਫੈਸਨਲ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਸੇਵਾਵਾਂ ਦੀ ਸਰਾਹਨਾ ਕੀਤੀ। ਸਮਾਗਮ ਦੌਰਾਨ ਮਹਿਮਾਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਅਤੇ ਮਾਹੌਲ ਖੁਸ਼ੀ ਅਤੇ ਉਤਸ਼ਾਹ ਨਾਲ ਭਰਪੂਰ ਰਿਹਾ।
ਜਿਥੇ ਹਰਿੰਦਰ ਸਚਦੇਵਾ ਅਤੇ ਰੋਬਿਨ ਕਨੌਜੀਆ ਪਿੱਛਲੇ 10 ਸਾਲਾ ਤੋਂ ਵੀਡੀਓ ਅਤੇ ਫੋਟੋਗਰਾਫੀ ਨਾਲ ਸੇਵਾਵਾਂ ਨਿਭਾ ਰਹੇ ਹਨ ਉਥੇ ਹੀ ਹੁਣ ਸ਼ੋਰਟ ਵੀਡੀਓ, ਬਿਜ਼ਨਸ ਰੀਲ ਅਤੇ ਹਰ ਤਰ੍ਹਾਂ ਦੀ ਮਸ਼ਹੂਰੀ ਵਾਸਤੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਵੀ ਕੀਤੀ ਜਾਵੇਗੀ ਅਤੇਰਾਜਨੀਤਕ ਪਾਰਟੀਆਂ, ਕਲਾਕਾਰ ,ਪ੍ਰਮੋਟਰ, ਅਤੇ ਹਰ ਕੋਈ ਪੋਡ ਕਾਸਟ ਵੀ ਸ਼ੁਰੂ ਕੀਤਾ ਗਿਆ ਹੈ ਜੋ ਕੀ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਦੀਆ ਉਪਲੱਭਦੀਆਂ ਰਾਜਨੀਤਕ ਪਾਰਟੀਆਂ ਅਤੇ ਸਮਾਜ ਸੇਵਕਾ ਲਈ ਇਕ ਸਰੀ ਵਿਚ ਵਧੀਆ ਪਲੇਟਫਾਰਮ ਖੁਲਿਆ ਹੈ ਅਤੇ ਇਸ ਮੌਕੇ ਤੇ ਮਨਿਸਟਰ ਰਣਦੀਪ ਸਰਾਂ ਟੀਮ,ਜਗਰੂਪ ਬਰਾੜ ਐਮਐਲਏ ਸੁੱਖ ਧਾਲੀਵਾਲ ਮੈਂਬਰ ਆਫ ਪਾਰਲੀਮੈਂਟ ਜੈਸੇ ਸੂਨਰ ਐਮਐਲਏ ਮਨਦੀਪ ਧਾਲੀਵਾਲ ਐਮਐਲਏ ਪੀਟਰ ਮਿਲੋਬਰ ਐਮਐਲਏ ਬਿਲਾਲ ਚੀਮਾ ਕੌਂਸਲਰ ਪ੍ਰਗਟ ਸਿੰਘ ਭੁਰਜੀ ਬੋਲੀਵੁੱਡ ਐਕਟਰ ਸਟੂਡੀਓ ਦੇ ਡਾਇਰੈਕਟਰ ਹਰਜੋਤ ਸਿੰਘ ਸਚਦੇਵਾ ਮੈਨੇਜਰ ਸੁਰਿੰਦਰ ਸਿੰਘ ਬੱਬੂ ਜਗਜੀਤ ਅਟਵਾਲ ਅਰਸ਼ ਕਲੇਰ ਸਤੀਸ਼ ਕੁਮਾਰ,ਸੰਧੂ ਲੱਕੀ ਭੁਪਿੰਦਰ ਸੋਨੀ ਬਲਿਹਾਰ ਬੈਂਸ ਬਿੱਲ ਸੰਧੂ ਸੰਦੀਪ ਸੇਤੀਆ ਵਿਕਾਸ ਗੌਤਮ ਮਹੇਸ਼ਇੰਦਰ ਮਾਂਗਟ ਵਿਨੀਤ ਅੱਗਾਂਰਵਾਲ ਵਿਨੋਦ ਕੁਮਾਰ ਰੋਹਿਣੀ ਗੁਪਤਾ ਗੀਤਾਨੀਲੀ ਸ਼ਰਮਾ ਗੌਰ ਅੰਸ਼ੂਲਾ ਰਾਏ ਵੇਅਉਲੀ ਰਾਏ ਵਰਮਾ ਕਿਰਾਨੀਟ ਵਰਮਾ ਮੁਸਕਾਨ ਵਰਮਾ ਗੌਰ ਅੰਸ਼ੂਲਾ ਪ੍ਰਮੋਦ ਗੁਪਤਾ ਲਕਸ਼ਮੀ ਨਾਰਾਵਣ ਮੰਦਿਰ , ਸਰੀ ਅਜ਼ੀਜ਼ ਲਾਢਾ Dr ਸੰਦੀਪ ਜੱਸਲ ਸਪਾਲੀ ਰਾਜੇਸ਼ ਅਨਸਲ ਅਭੈ ਗੁਪਤਾ ਚੀਫ ਬਲਰਾਮ ਗੌਤਮ ਜਯੋਤੀ ਗੁਪਤਾ ਰਾਜੇਸ਼ ਜਿੰਦਲ ਜੈਜ਼ੀ ਕੌਰ ਕੀਵੇਸ ਮੋਟਗਾਗੇ ਪ੍ਰਿਯੰਕਾ ਧਾਮੀਜ਼ ਮਹਿਤਾ ਅਤੇ ਹੋਰ ਹਾਜ਼ਰ ਸਨ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


