HOME ਬਹੁਜਨ ਨਾਇਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਇਹ ਅਨਮੋਲ ਬਚਨ

ਬਹੁਜਨ ਨਾਇਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਇਹ ਅਨਮੋਲ ਬਚਨ

ਸਾਹਿਬ ਸ੍ਰੀ ਕਾਂਸੀ ਰਾਮ ਜੀ
ਚਮਨ ਲਾਲ ਚਣਕੋਆ

   (ਸਮਾਜ ਵੀਕਲੀ)   -ਸਾਡੇ ਆਪਣੇ ਕਾਰਨ ਹੀ ਸਾਡੇ ‘ਤੇ ਅੱਤਿਆਚਾਰ ਹੋ ਰਹੇ ਹਨ। ਅਸੀਂ ਹੀ ਇਨ੍ਹਾਂ ਕਾਤਲਾਂ ਦੇ ਹੱਥ ਤਲਵਾਰ ਦਿੱਤੀ ਹੋਈ ਹੈ। (ਤਲਵਾਰ ਤੋਂ ਭਾਵ ਰਾਜਨੀਤਕ ਸੱਤਾ)।
-ਦੇਸ਼ ਦੀਆਂ ਸਾਰੀਆਂ ਮੁਸ਼ਕਲਾਂ ਦੀ ਜੜ੍ਹ ਬ੍ਰਾਹਮਣ ਵਾਦ ਹੈ। ਕੇਵਲ 15% ਬ੍ਰਾਹਮਣ, ਠਾਕਰ ਅਤੇ ਬਾਣੀਏ 85% ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲੇ, ਪੱਛੜੀਆਂ ਸ੍ਰੇਣੀਆਂ ਅਤੇ ਧਾਰਮਿਕ ਘੱਟ ਗਿਣਤੀਆਂ (ਭਾਵ ਮੁਸਲਮਾਨ, ਸਿੱਖ, ਬੋਧੀ, ਜੈਨੀ, ਇਸਾਈਆਂ) ‘ਤੇ ਰਾਜ ਕਰ ਰਹੇ ਹਨ।
-ਮੇਰੇ ਲਈ ਜੋ ਭਾਰਤੀ ਸੰਵਿਧਾਨ ਵਿੱਚ ਲਿਖਿਆ ਹੈ ਓਹੀ ਧਰਮ ਹੈ। ਮੈੰ ਧਰਮ ਬਾਰੇ ਬਹੁਤਾ ਨਹੀਂ ਜਾਣਦਾ। ਕੇਵਲ ਇੰਨਾ ਹੀ ਕਹਿਣਾ ਚਾਹਾਂਗਾ ਕਿ ਜੋ ਲੋਕ ਅਗਲੇ ਜਨਮ ਨੂੰ ਸੰਵਾਰਨ ਦੇ ਚੱਕਰ ਵਿੱਚ ਹਨ, ਉਹ ਪੰਡਿਤਾਂ ਤੇ ਬ੍ਰਾਹਮਣਾਂ ਕੋਲ ਜਾਣ ਪ੍ਰੰਤੂ ਜਿਨ੍ਹਾਂ ਨੇ ਇਹ ਜਨਮ ਸੰਵਾਰਨਾ ਹੈ, ਉਹ ਮੇਰੇ ਕੋਲ ਆ ਜਾਣ ਮੈਂ ਉਸ ਧਰਮ ਨੂੰ ਮੰਨਦਾ ਹਾਂ ਜੋ ਬਰਾਬਰੀ ਅਤੇ ਇਨਸਾਨੀਅਤ ਕਾਇਮ ਕਰਦਾ ਹੈ ਅਤੇ ਸ਼ੋਸ਼ਣ ਨੂੰ ਕੋਈ ਜਗ੍ਹਾ ਨਹੀਂ ਦਿੰਦਾ।
-ਜਦੋਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲੇ, ਪੱਛੜੀਆਂ ਸ੍ਰੇਣੀਆਂ ਤੇ ਧਾਰਮਿਕ ਘੱਟ ਗਿਣਤੀਆਂ ਵਿਚਕਾਰ ਭਾਈਚਾਰਾ ਬਣ ਜਾਵੇਗਾ ਤਾਂ ਦੁਸ਼ਮਣ ਦੰਗੇ ਫਸਾਦਾਂ ਦੇ ਨਾਂ ‘ਤੇ ਲੜਾ ਨਹੀਂ ਸਕੇਗਾ। ਜਦੋਂ ਬਹੁਜਨ ਸਮਾਜ ਨਹੀਂ ਲੜੇਗਾ ਤਾਂ ਇੱਕ ਮਾਲਾ ਵਿੱਚ ਪਰੋਇਆ ਸੰਗਠਨ ਬਣ ਜਾਵੇਗਾ। ਇਹ ਸੰਗਠਨ ਹੀ ਤਾਕਤ ਦਾ ਪ੍ਰਤੀਕ ਹੁੰਦਾ ਹੈ ਤੇ ਤਾਕਤ ਹਰ ਮੁਸ਼ਕਿਲ ਦਾ ਹੱਲ ਹੁੰਦੀ ਹੈ। ਜਿਵੇਂ ਜਿਵੇਂ ਸਾਡਾ ਇਕੱਠ ਵਧ ਰਿਹਾ ਹੈ ਤਿਵੇਂ ਤਿਵੇਂ ਭਾਈਚਾਰਾ ਵਧ ਰਿਹਾ ਹੈ।
ਭਾਈਚਾਰੇ ਵਾਲਾ ਸਮਾਜ ਕਮਜੋਰ ਸਮਾਜ ਨਹੀਂ ਹੁੰਦਾ, ਕਿਸੇ ਅੱਤਿਆਚਾਰ ਦਾ ਸਿਕਾਰ ਨਹੀਂ ਹੁੰਦਾ। ਜਾਲਮ ਅੱਤਿਆਚਾਰ ਭਾਈਚਾਰਾ ਤੋੜ ਕੇ ਕਰ ਸਕਦਾ ਹੈ। ਸਾਨੂੰ ਤਾਂ ਲੋਕ ਸੂਰ ਦਾ ਬੱਚਾ, ਗਧੇ ਦਾ ਬੱਚਾ ਅਤੇ ਕੁੱਤੇ ਦਾ ਬੱਚਾ ਆਖਦੇ ਆਏ ਹਨ। ਇਸ ਦੇਸ਼ ਦੇ 40 ਕਰੋੜ ਵਿੱਚੋਂ 35 ਕਰੋੜ ਵੋਟ ਇਨ੍ਹਾਂ ਸੂਰ, ਗਧੇ, ਬਾਲਮੀਕੀ, ਚਮਾਰ ਜਾਂ ਚੂਹੜੇ ਮਜ੍ਹਬੀ ਕਹੇ ਜਾਂਦੇ ਲੋਕਾਂ ਦੇ ਹਨ। ਇਨ੍ਹਾਂ ਬੱਚਿਆਂ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਨੇ ਬਹੁਤ ਹੱਕ ਲੈ ਕੇ ਦਿੱਤੇ ਹਨ। ਜੇ ਇਹ ਆਪਣੀਆਂ ਵੋਟਾਂ ਦਾ ਸਹੀ ਇਸਤੇਮਾਲ ਕਰ ਲੈਣ ਤਾਂ ਉਹ ਸੂਰ ਦੇ ਬੱਚੇ ਆਖੇ ਜਾਣ ਵਾਲੇ ਲੋਕ ਦੇਸ਼ ਦੇ ਸਾਸ਼ਕ ਬਣ ਸਕਦੇ ਹਨ। ਭਾਵ ਮੁੱਖ ਮੰਤਰੀ, ਪ੍ਰਧਾਨ ਮੰਤਰੀ ਵਾਲੀ ਕੁਰਸੀ ਤੇ ਕਾਬਜ ਹੋ ਸਕਦੇ ਹਨ। ਬੇਰੁਜਗਾਰੀ, ਧੀਆਂ ਨਾਲ ਛੇੜਛਾੜ ਬਲਾਤਕਾਰ, ਜੁਲਮ, ਅੱਤਿਆਚਾਰ ਆਦਿ ਘਟਨਾਵਾਂ ਤੋਂ ਬਚ ਸਕਦੇ ਹਨ। ਤੇ ਜਾਲਮ ਦੀ ਕੀ ਮਜਾਲ ਆ ਤੁਹਾਡੇ ਵੱਲ ਅੱਖ ਚੱਕ ਕੇ ਦੇਖ ਲਵੇ।
ਮੈਂ ਬ੍ਰਾਹਮਣਾਂ ਦੇ ਵਿਰੁੱਧ ਨਹੀਂ। ਬ੍ਰਾਹਮਣਵਾਦ ਦੇ ਖਿਲਾਫ ਹਾਂ। ਬ੍ਰਾਹਮਣ ਸਾਡੇ ਭਰਾ ਹਨ। ਮੈੰ ਤਾਂ ਛੇ ਹਜਾਰ ਜਾਤੀਆਂ ਨੂੰ ਜੋੜਨ ਦਾ ਕੰਮ ਕਰ ਰਿਹਾ ਹਾਂ। ਭਾਰਤੀ ਲੋਕ ਹੁਕਮਰਾਨ ਕਿਵੇਂ ਬਣਨ ਵਿੱਚੋਂ

ਲੇਖਕ ਚਮਨ ਲਾਲ ਚਣਕੋਆ
ਪੇਸ਼ ਕਰਦਾ ਏਕਮ ਸਿੰਘ ਛੀਨੀਵਾਲ ਕਲਾਂ ਮੋ: ਨੰ: 89686-34907 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਕਸੂਦੜਾ ਵਿੱਚ ਰੰਗਕਰਮੀ ਸੋਮ ਪਾਲ ਹੀਰਾ ਨਾਲ ਰੂ-ਬ-ਰੂ 8 ਜੂਨ ਨੂੰ
Next articleਇੱਕ ਜੰਗ ਦੀ ਕਹਾਣੀ