ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਾਹਿਤ ਜਗਤ ਵਿੱਚ, ਲਗਾਤਾਰ ਸਾਹਿਤਕ ਗਤੀਵਿਧੀਆਂ ਜਾਰੀ ਰੱਖਣ ਲਈ ਜਾਣੀ ਜਾਂਦੀ, ਪੰਜਾਬੀ ਲਿਖਾਰੀ ਸਭਾ, ਮਕਸੂਦੜਾ ਵੱਲੋਂ, ਰੂ-ਬ-ਰੂ ਲੜੀ ਅਧੀਨ, ਇਸ ਵਾਰ 8 ਜੂਨ ਦਿਨ ਐਤਵਾਰ ਨੂੰ, ਪ੍ਰਸਿੱਧ ਰੰਗਕਰਮੀ, ਨਿਰਦੇਸ਼ਕ ਅਤੇ ਲੇਖਕ ਡਾਕਟਰ ਸੋਮ ਪਾਲ ਹੀਰਾ ਨਾਲ ਰੂ-ਬ-ਰੂ ਰਚਾਇਆ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਦੱਸਿਆ ਕਿ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਸੰਦੀਪ ਸ਼ਰਮਾ ( ਜ਼ਿਲ੍ਹਾ ਭਾਸ਼ਾ ਅਫ਼ਸਰ), ਕਹਾਣੀਕਾਰ ਮੁਖਤਿਆਰ ਸਿੰਘ ਖੰਨਾ ਅਤੇ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਸ਼ੁਸ਼ੋਭਿਤ ਹੋਣਗੇ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ , ਨਾਟਕ ਸੰਗੀਤ ਅਕੈਡਮੀ ਪੰਜਾਬ ਦੇ ਉੱਪ ਪ੍ਰਧਾਨ, ਸ੍ਰੀ ਰਾਜਵਿੰਦਰ ਸਮਰਾਲਾ ਪਹੁੰਚ ਰਹੇ ਹਨ। ਸਮਾਗਮ ਦੌਰਾਨ ਦਸਵੀਂ ਜਮਾਤ ਵਿੱਚੋਂ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਦਿਲਪ੍ਰੀਤ ਕੌਰ ਨੂੰ ਮਾਤਾ ਸੁਰਿੰਦਰ ਕੌਰ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਕਵੀ ਦਰਬਾਰ ਵਿੱਚ ਹਾਜ਼ਰ ਕਵੀ ਆਪਣੀਆਂ ਰਚਨਾਵਾਂ ਸੁਣਾਉਣਗੇ। ਇਸ ਮੌਕੇ ਪ੍ਰੀਤ ਸਿੰਘ ਸੰਦਲ, ਜਗਦੇਵ ਮਕਸੂਦੜਾ, ਗੁਰਮੀਤ ਸਿੰਘ ਗਿੱਲ ਅਤੇ ਗਾਇਕ ਬਿੱਲਾ ਗਿੱਲ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



