HOME ਨਕਲੀ ਸ਼ਰਾਬ ਪੀਣ ਨਾਲ 17 ਮੌਤਾਂ ਹੋ ਚੁੱਕੀਆਂ ਹਨ ਹਾਕਮ ਧਿਰ ਅਤੇ...

ਨਕਲੀ ਸ਼ਰਾਬ ਪੀਣ ਨਾਲ 17 ਮੌਤਾਂ ਹੋ ਚੁੱਕੀਆਂ ਹਨ ਹਾਕਮ ਧਿਰ ਅਤੇ ਸਰਕਾਰੀ ਤੰਤਰ ਫੇਲ ਹੋ ਚੁੱਕਿਆ ਹੈ –ਸ ਅਵਤਾਰ ਸਿੰਘ ਕਰੀਮਪੁਰੀ

3

ਜਲੰਧਰ    (ਸਮਾਜ ਵੀਕਲੀ)     ( ਚਰਨਜੀਤ ਸੱਲ੍ਹਾਂ ) 13.05.2025 ਨੂੰ ਪੰਜਾਬ ਦੇ ਮਜੀਠਾ ਹਲਕਾ ਵਿਚ ਪੈਂਦੇ 5/6 ਪਿੰਡਾਂ ਵਿਚ ਨਕਲੀ ਸ਼ਰਾਬ ਪੀਣ ਨਾਲ ਹੁਣ ਤੱਕ (ਸੰਦੇਸ਼ ਲਿਖਣ ਤੱਕ) ਸਰਕਰੀ ਤੌਰ ਤੇ ਹੋ ਚੁਕੀ ਪੁਸ਼ਟੀ ਅਨੁਸਾਰ ਹੋਈਆਂ 17 ਮੌਤਾਂ,* ਹਾਕਮ ਧਿਰ ਦੀ ਨਸ਼ਿਆਂ ਵਿਰੁੱਧ ਪਹੁੰਚ ਅਤੇ ਸਰਕਾਰੀ ਤੰਤਰ ਦੇ ਫੇਲ ਹੋਣ ਦਾ ਸਿੱਟਾ ਹਨ ਅਤੇ ਪੂਰਨ ਰੂਪ ਵਿਚ ਪੰਜਾਬ ਦੇ ਲੋਕਾਂ ਦੀ ਜਾਨ ਦੀ ਰਾਖੀ ਕਰਨ ਵਿਚ ਨਾਕਾਮੀ ਦੀ ਜਿੰਦਾ ਮਿਸਾਲ ਹੈ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਉਨ੍ਹਾਂ ਦੇ ਨਾਲ ਹੋਰ ਆਗੂ ਸਹਿਬਾਨਾਂ ਵਲੋਂ ਆਪਣਾ ਪੰਜਾਬ ਦੇ ਲੋਕਾਂ ਪ੍ਰਤੀ ਫਰਜ ਸਮਝਦੇ ਹੋਏ ਫ਼ੋਰੀ ਤੌਰ ਤੇ ਘਟਨਾ ਸਥਾਨ ਤੇ ਪਹੁੰਚ ਕੇ ਪ੍ਰਭਾਵਿਤ ਪਰਿਵਾਰਾਂ ਨਾਲ ਇਸ ਔਖੀ ਘੜ੍ਹੀ ਵਿਚ ਦੁੱਖ ਸਾਂਝਾ ਕੀਤਾ ਅਤੇ ਸਰਕਾਰ ਤੋਂ ਫੌਰਨ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ, ਉੱਚ ਪੱਧਰੀ ਜਾਂਚ ਕਰਕੇ ਸੰਲਿਪਤ ਧਿਰਾਂ ਵਿਰੁੱਧ ਕਾਰਵਾਈ ਕਰਨਾ ਅਤੇ ਸਬੰਧਿਤ ਨੂੰ ਮਿਸਾਲੀ ਅਤੇ ਸਖ਼ਤ ਸਜ਼ਾਵਾਂ ਦੁਆਣਾ, ਮਿਰਤਕਾਂ ਦੇ ਪਰਿਵਾਰਾਂ ਨੂੰ ਮੁਆਵਜੇ ਦੇ ਤੌਰ ਤੇ 1-1 ਕਰੋੜ ਰੁ ਫ਼ੋਰੀ ਤੌਰ ਤੇ ਦੇਣਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸਦੇ ਨਾਲ ਹੀ ਸਰਕਾਰ ਦੀ ਨਾਕਾਮੀ ਵਿਰੁੱਧ ਲੋਕਾਂ ਦੀ ਕਚਹਿਰੀ ਵਿਚ ਸਾਰਾ ਮਾਮਲਾ ਲਿਜਾਣ ਲਈ ਪਹਿਲਾਂ ਹੀ ਚਲਾਈ ਜਾ ਰਹੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਮਿਤੀ 22.05.2025 ਦਿਨ ਵੀਰਵਾਰ ਨੂੰ ਹਰੇਕ ਜਿਲ੍ਹਾ ਹੈੱਡ ਕੁਆਟਰ ਤੇ ਸੜਕਾਂ ਤੇ ਉਤਰਕੇ ਰੋਸ ਪ੍ਰਦਰਸ਼ਨ ਕਰਨ ਦਾ ਸਮੂਹ ਪੰਜਾਬੀਆਂ ਨੂੰ ਸੱਦਾ ਵੀ ਦਿੱਤਾ ਗਿਆ। ਇਸ ਲਈ ਹਰੇਕ ਪੱਧਰ ਦੇ ਸਮੂਹ ਆਗੂਆਂ ਨੂੰ ਇਸ ਸੰਦੇਸ਼ ਰਾਹੀਂ ਦੱਸਿਆ ਜਾਦਾਂ ਹੈ ਕਿ ਇਸ ਰੋਸ ਪ੍ਰਦਰਸ਼ਨ ਲਈ ਵੱਡੇ ਪੱਧਰ ਤੇ ਸਮੂਹ ਸਮਾਜ ਦੀ ਸ਼ਮੂਲੀਅਤ ਕਰਾਕੇ ਵੱਡੇ ਇਕੱਠ ਕਰਕੇ ਸਰਕਾਰ ਦੀ ਲੋਕਾਂ ਪ੍ਰਤੀ ਜਵਾਬਦੇਹੀ ਦਾ ਅਤੇ ਹਰ ਪੱਧਰ ਤੇ ਨਾਕਾਮੀ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਰਖਿਆ ਜਾਵੇ। ਇਸ ਲਈ ਜੋਨ/ਜਿਲ੍ਹਾ/ਵਿਧਾਸਭਾ ਪੱਧਰ ਦੇ ਸਾਰੇ ਹੀ ਆਗੂ, ਵਰਕਰ, ਸਮਰਥਕ, ਪੰਜਾਬ ਹਿਤੈਸ਼ੀ ਅਤੇ ਸਮੂਹ ਵਿੰਗ BSP/BVF/WOMEN ਆਦਿ ਦੀ ਨਿਜੀ ਜਿੰਮੇਵਾਰੀ ਬਣਦੀ ਹੈ ਕਿ ਮੀਟਿੰਗਾਂ ਕਰਕੇ ਰੋਸ਼ ਧਰਨੇ ਦੀ ਤਿਆਰੀ ਕੀਤੀ ਜਾਵੇ ਜੀ। ਆਓ ਪੰਜਾਬ ਦੇ ਲੋਕਾਂ ਨੂੰ ਇਸ ਨਿੱਘਰ ਚੁਕੀ ਕਾਨੂੰਨ ਵਿਵਸਥਾ ਅਤੇ ਸਰਕਾਰੀ ਤੰਤਰ ਤੋਂ ਨਜ਼ਾਤ ਦਵਾਈਏ ਅਤੇ ਨਵਾਂ ਤੇ ਨਰੋਆ ਪੰਜਾਬ ਉਸਾਰਨ ਵੱਲ ਚਲੀਏ! ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਆਪਣਾ ਯੋਗਦਾਨ ਪਾਈਏ।

🙏🙏🙏
(ਇੰਜ ਜਸਵੰਤ ਰਾਏ)
ਸੂਬਾ ਦਫਤਰ ਸਕੱਤਰ
ਬਹੁਜਨ ਸਮਾਜ ਪਾਰਟੀ, ਪੰਜਾਬ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleKWS ਵੱਲੋਂ ਲੋੜਵੰਦ ਪਰਿਵਾਰ ਨੂੰ ਰਾਸ਼ਨ ਮੁੱਹਈਆ ਕਰਵਾਇਆ ਗਿਆ
Next articleਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਹਾਈਕੋਰਟ ਦੇ ਫੈਸਲੇ ਵੱਡੀ ਜਿੱਤ ਦੱਸ ਕੇ ਸਰਾਹਿਆ