HOME ਐੱਸ ਡੀ ਕਾਲਜ ‘ਚ ਡਾ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਐੱਸ ਡੀ ਕਾਲਜ ‘ਚ ਡਾ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

3
ਕੈਪਸ਼ਨ - ਐੱਸ ਡੀ ਕਾਲਜ ਫਾਰ ਵੂਮੈਨ ਵਿਖੇ ਆਯੋਜਿਤ ਸਮਾਗਮ ਵਿਚ ਹਿੱਸਾ ਲੈਂਦੀਆਂ ਵਿਦਿਆਰਥਣਾਂ
ਕਪੂਰਥਲਾ   (ਸਮਾਜ ਵੀਕਲੀ)   ( ਕੌੜਾ ) –  ਐੱਸ. ਡੀ.ਕਾਲਜ ਫਾਰ ਵੂਮੈਨ ਦੇ ਐੱਨ ਐੱਸ ਐੱਸ ਵਿਭਾਗ, ਏਕ ਭਾਰਤ ਸ੍ਰੇਸ਼ਠ ਭਾਰਤ ਕਲੱਬ ਅਤੇ ਈਕੋ ਕਲੱਬ ਵੱਲੋਂ ਪ੍ਰਿੰਸੀਪਲ ਡਾ.ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਡਾ. ਬੀ. ਆਰ. ਅੰਬੇਦਕਰ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਪਾਲੀਟੀਕਲ ਸਾਇੰਸ ਵਿਭਾਗ ਦੇ ਮੈਡਮ ਸੁਨੀਤਾ ਕਲੇਰ ਨੇ ਡਾ. ਅੰਬੇਡਕਰ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਡਾ. ਸਾਹਿਬ ਨੇ ਦੱਬੇ ਕੁੱਚਲੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਇਕ ਲੰਬੀ ਲੜਾਈ ਲੜੀ। ਉਹ ਸੰਵਿਧਾਨ ਦੀ ‘ਡਰਾਫਟਿੰਗ ਕਮੇਟੀ’ ਦੇ ਚੇਅਰਮੈਨ ਸਨ ਅਤੇ ਉਨ੍ਹਾਂ ਨੂੰ ‘ ਭਾਰਤੀ ਸੰਵਿਧਾਨ ਦੇ ਪਿਤਾਮਾ ‘ ਵੀ ਕਿਹਾ ਜਾਂਦਾ ਹੈ। ਉਹ ਆਪ ਨੀਂਵੀ ਜਾਤ ਵਿੱਚ ਪੈਦਾ ਹੋਣ ਕਰਕੇ ਉਸ ਸਮੇ ਲੋਕਾਂ ਦੇ ਨਾਲ ਹੋਣ ਵਾਲੇ ਭੇਦ ਭਾਵ ਨੂੰ ਬਖੂਬੀ ਜਾਣਦੇ ਸਨ ਤੇ ਉਨ੍ਹਾਂ ਇਹ ਸਭ ਕੁਝ ਆਪ ਹੰਢਾਇਆ ਵੀ ਸੀ । ਇਸ ਦਿਨ ਨੂੰ ‘ਬਰਾਬਰਤਾ ਦਿਵਸ ‘ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਮੈਡਮ ਸੁਨੀਤਾ ਕਲੇਰ ਨੇ ਡਾ. ਸਾਹਿਬ ਦੇ ਜੀਵਨ ਸੰਘਰਸ਼ ਦਾ ਬਿਰਤਾਂਤ ਪੇਸ਼ ਕਰਕੇ ਵਿਦਿਆਰਥੀਆਂ ਅੰਦਰ ਕੁੱਝ ਵਖਰਾ ਕਰਨ ਦਾ ਨਵਾਂ ਜਜ਼ਬਾ ਭਰਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾਕਟਰ ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਸਾਹਿਤਕ ਸਮਾਗਮ 20 ਨੂੰ 
Next articleਮਾਸਟਰ ਪਰਮਵੇਦ ਫਿਰ ਤਰਕਸ਼ੀਲਾਂ ਦੇ ਜੋਨ ਜਥੇਬੰਦਕ ਮੁਖੀ ਚੁਣੇ ਗਏ