ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਰੋਪੜ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੁਨੀਆਂ ਦੀ ਵੱਡੀ ਤਾਕਤ ਅਮਰੀਕਾ ਦੇ ਲੋਕਾਂ ਕੇ ਬੈਲਟ ਪੇਪਰ ਰਾਹੀਂ ਟਰੰਪ ਨੂੰ ਚੁਣਿਆ। ਪਰੰਤੂ ਭਾਰਤ ਵਿੱਚ ਨਰਿੰਦਰ ਮੋਦੀ ਈ ਵੀ ਐਮ ਮਸੀਨਾਂ ਰਾਹੀਂ ਜਿੱਤਿਆ। ਈ ਵੀ ਐਮ ਮਸੀਨਾਂ ਉੱਤੇ ਹਮੇਸ਼ਾ ਹੀ ਸਵਾਲੀਆ ਚਿੰਨ ਲੱਗਦੇ ਰਹੇ ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਇਨ੍ਹਾਂ ਮਸੀਨਾਂ ਦੇ ਖਿਲਾਫ਼ ਹਨ। ਪਰੰਤੂ ਫਿਰ ਵੀ ਵੋਟਾਂ ਈ ਵੀ ਐਮ ਮਸੀਨਾਂ ਰਾਹੀਂ ਹੀ ਪੁਆਈਆਂ ਜਾ ਰਹੀਆਂ ਹਨ। ਜੋ ਕਿ ਸਰੇਆਮ ਲੋਕਤੰਤਰ ਦਾ ਘਾਣ ਹੈ। ਜੇਕਰ ਭਾਰਤ ਵਿੱਚ ਵੀ ਵੋਟਾਂ ਅਮਰੀਕਾ ਵਾਂਗ ਬੈਲਟ ਪੇਪਰ ਤੇ ਪਵਾਈਆ ਜਾਣ ਤਾਂ ਹੀ ਸਹੀ ਮਾਇਨਿਆਂ ਵਿੱਚ ਲੋਕ ਤੰਤਰਿਕ ਸਰਕਾਰ ਮੰਨੀ ਜਾ ਸਕੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj