ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਤੂਰਾਂ ਵਿਖੇ ਸਥਿਤ ਚਰਚ ਆਫ਼ ਅਲਮਾਈਟੀ ਗੌਡ ਵਿਖੇ ਬਿਸ਼ਪ ਗੁਰਨਾਮ ਦਾਸ ਅਤੇ ਪਾਸਟਰ ਹਰਜਿੰਦਰ ਕੁਮਾਰ ਸੋਨੂੰ ਦੀ ਅਗਵਾਈ ਹੇਠ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਵਤੇਜ ਸਿੰਘ ਪੁੱਤਰ ਐਮ.ਪੀ ਜਲੰਧਰ ਚਰਨਜੀਤ ਸਿੰਘ ਚੰਨੀ, ਪਹਿਲਵਾਨ ਸੁਰਜੀਤ ਸਿੰਘ ਲਾਲੀਆਂ ਮੈਂਬਰ ਜਿਲ੍ਹਾ ਪ੍ਰੀਸ਼ਦ, ਕੇਸ਼ੀ ਕਲੇਰ ਸਰਪੰਚ ਪਿੰਡ ਮੰਡੀ, ਸੰਨੀ ਕਲੇਰ ਪੰਚ, ਮਨੋਜ ਕੁਮਾਰ ਡਿੰਪੀ ਸਾਬਕਾ ਪੰਚ, ਰਵਿੰਦਰ ਕੁਮਾਰ ਕੁੱਕੂ ਸਾਬਕਾ ਸਰਪੰਚ, ਬੂਟਾ ਸਿੰਘ ਆਰਕੀਟੈਕਟ ਜਗਤਪੁਰ, ਪੀ. ਫਿਲਮ ਨਿਰਦੇਸ਼ਕ ਪੀ. ਕੇ ਕਲੇਰ ਮੰਡੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ਪ੍ਰਭੂ ਯਿਸੂ ਮਸੀਹ ਦੀ ਪੂਜਾ ਕੀਤੀ ਗਈ। ਉਪਰੰਤ ਪ੍ਰਭੂ ਯਿਸੂ ਮਸੀਹ ਦੇ ਜੀਵਨ ਨਾਲ ਸਬੰਧਤ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਬਿਸ਼ਪ ਗੁਰਨਾਮ ਦਾਸ ਅਤੇ ਪਾਸਟਰ ਹਰਜਿੰਦਰ ਕੁਮਾਰ ਸੋਨੂੰ ਨੇ ਕਿਹਾ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜ ਦੇ ਕਮਜ਼ੋਰ ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਨਵਜੀਤ ਸਿੰਘ ਨੇ ਹਾਜ਼ਰ ਸਮੂਹ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ। ਇਸ ਮੌਕੇ ਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਅਤੇ ਬੱਚਿਆਂ ਨੂੰ ਫਲ ਅਤੇ ਤੋਹਫੇ ਵੀ ਵੰਡੇ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



