HOME ਲੇਖਕ ਅਮਨਦੀਪ ਧਾਲੀਵਾਲ ਦੀ ਤੀਜੀ ਕਿਤਾਬ,”ਪੈਗ਼ਾਮ ਮੁਹੱਬਤ ਦੇ,” ਲੋਕ ਅਰਪਣ

ਲੇਖਕ ਅਮਨਦੀਪ ਧਾਲੀਵਾਲ ਦੀ ਤੀਜੀ ਕਿਤਾਬ,”ਪੈਗ਼ਾਮ ਮੁਹੱਬਤ ਦੇ,” ਲੋਕ ਅਰਪਣ

13
ਲੇਖਕ ਅਮਨਦੀਪ ਧਾਲੀਵਾਲ ਦੀ ਕਿਤਾਬ "ਪੈਗ਼ਾਮ ਮੁਹੱਬਤ ਦੇ" ਰਿਲੀਜ਼ ਕਰਦੇ ਹੋਏ ਪਤਵੰਤੇ। ਤਸਵੀਰ:- ਸੁਖਜਿੰਦਰ ਸਿੰਘ ਢੱਡੇ

ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਪਿਛਲੇ ਦਿਨੀ ਰੇਡੀਓ ਪੰਜ ਕਵੈਂਟਰੀ (ਯੂ.ਕੇ) ਵਿਖੇ ਸ਼ਾਇਰ ਅਮਨਦੀਪ ਧਾਲੀਵਾਲ ਦੀ ਤੀਜੀ ਪੁਸਤਕ ‘ਪੈਗ਼ਾਮ ਮੁਹੱਬਤ ਦੇ’ ਲੋਕ ਅਰਪਣ ਕੀਤੀ ਗਈ । ਸਾਰੇ ਪ੍ਰੋਗਰਾਮ ਦਾ ਪ੍ਰਬੰਧ ਰੇਡੀਓ ਪੰਜ ਦੇ ਮੁਖੀ ਸ਼ਿੰਦਾ ਸੁਰੀਲਾ ਅਤੇ ਜਰਨੈਲ ਪਾਸਲਾ ਵੱਲੋਂ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਨਾਮਵਰ ਲੇਖਕ ਸੰਤੋਖ ਹੇਅਰ,ਕੁਲਵੰਤ ਸਿੰਘ ਢੇਸੀ ,ਸੁਰਿੰਦਰਪਾਲ ਸਿੰਘ , ਰਵਿੰਦਰ ਕੁੰਦਰਾ ਨੇ ਹਾਜ਼ਰੀ ਲਗਵਾਈ ।ਮਨਰਾਜ ਭੌਰਾ,ਵਰੁਣ ਸ਼ਰਮਾ,ਰਜਿੰਦਰ ਸਿੰਘ ਮਾਨ ਤੇ ਸੀਰਤ ਧਾਲੀਵਾਲ ਵੀ ਸ਼ਾਮਿਲ ਹੋਏ ।ਪੰਜਾਬੀ ਸਾਹਿਤ ਦੇ ਲਈ ਇਸ ਸ਼ਲਾਘਾਯੋਗ ਕਦਮ ਤੇ ਸਭ ਨੇ ਅਮਨਦੀਪ ਨੂੰ ਵਧਾਈ ਦਿੱਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸਬ ਇਸਪੈਕਟਰ ਨਿਰਮਲ ਸਿੰਘ ਨੂੰ ਕੀਤਾ ਸਨਮਾਨਿਤ
Next articleਚਰਚ ਆਫ਼ ਅਲਮਾਇਟੀ ਗੌਡ ਤੂਰਾਂ ਵਿਖੇ ਕ੍ਰਿਸਮਿਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ