‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀਆਂ ਨੇ ਜਿੱਤੇ 47 ਤਮਗੇ

ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ‘ਖੇਡਾਂ ਵਤਨ ਪੰਜਾਬ ਦੀਆਂ: 2024’ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਰਾਜਨ ਅਥਲੈਟਿਕਸ ਸੈਂਟਰ ਰੋਪੜ’ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 25 ਸੋਨੇ, 15 ਚਾਂਦੀ ਅਤੇ 07 ਕਾਂਸੀ ਦੇ ਕੁੱਲ 47 ਤਮਗੇ ਆਪਣੇ ਨਾਮ ਕੀਤੇ। ਜਿਸ ‘ਤੇ ਸੈਂਟਰ ਸੰਚਾਲਕ/ਕੋਚ ਰਾਜਨ ਕੁਮਾਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਵਿੱਖ ਵਿੱਚ ਹੋਣ ਵਾਲੇ਼ ਜਿਲ੍ਹਾ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਵੀ ਅਜਿਹਾ ਹੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਜਗਜੀਵਨ ਸਿੰਘ ਜਿਲ੍ਹਾ ਖੇਡ ਅਫ਼ਸਰ, ਲਾਡੀ ਹਾਕੀ ਕੋਚ ਹਾਅਕਸ ਕਲੱਬ ਅਤੇ ਹਰਿੰਦਰ ਕੌਰ ਹਾਕੀ ਕੋਚ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਇਹਨਾਂ ਜੇਤੂ ਬੱਚਿਆਂ ਸ਼ੁਭਕਾਮਨਾਵਾਂ ਦਿੱਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਰਕਾਰੀ ਕਾਲਜ ਮਲੇਰ ਕੋਟਲਾ ਵਿਖੇ ਅਧਿਆਪਕ ਦਿਵਸ
Next articleਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਤਾਲਮੇਲ ਕਮੇਟੀ ਦਾ ਗਠਨ।