-ਤਰਲੋਚਨ ਸਿੰਘ ਵਿਰਕ
ਲੈਸਟਰ (ਸਮਾਜ ਵੀਕਲੀ)- ਸ੍ਰੀ ਗੁਰੁ ਨਾਨਕ ਦੇਵ ਜੀ ਦੀ ਚੌਥੀ ਜੋਤ ਸ੍ਰੀ ਗੁਰੁ ਰਾਮ ਦਾਸ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦਵਾਰਾ ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ, ਓਡਬੀ, ਲੈਸਟਰ ਵਿਖੇ ਬਹੁੱਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਅਣਗਿਣਤ ਸੰਗਤਾਂ ਨੇ ਗੁਰਬਾਣੀ ਸੁਣ ਕੇ, ਸੰਗਤ ਕਰ ਕੇ, ਸੇਵਾ ਕਰਕੇ ਆਪਣੇ ਜੀਵਨ ਸਫਲ ਕੀਤੇ। ਸ਼ੁੱਕਰਵਾਰ 3 ਨਵੰਬਰ ਨੂੰ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਅਰੰਭ ਹੋਏ ਜਿਸ ਦੇ ਭੋਗ ਐਤਵਾਰ 5 ਤਾਰੀਖ ਨੂੰ ਸਵੇਰੇ 11 ਵਜੇ ਪਾਏ ਗਏ। ਸਰਬੱਤ ਦੇ ਭਲੇ ਦੀ ਅਰਦਾਸ ਤੋਂ ਉਪਰੰਤ ਗੁਰਦਵਾਰਾ ਸਾਹਿਬ ਦੇ ਹਜੂਰੀ ਕੀਰਤਨ ਜੱਥੇ ਨੇ ਸੰਗਤਾਂ ਨੂੰ ਨਿਰੋਲ ਕੀਰਤਨ ਨਾਲ ਨਿਹਾਲ ਕੀਤਾ।
ਬਰਤਾਨੀਆ ਦੇ ਪ੍ਰਸਿੱਧ ਤੇ ਮਸ਼ਹੂਰ ਢਾਡੀ ਜੱਥਾ ਮਲਕੀਤ ਸਿੰਘ ਮਸਤ ਰਸਾਲ ਸਿੰਘ ਦੇ ਢਾਡੀ ਜੱਥੇ ਨੇ ਭਰੇ ਹੋਏ ਦੀਵਾਨ ਹਾਲ ‘ਚ ਗੁਰੁ ਜੀ ਦੀਆਂ ਪਿਆਰੀਆਂ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਜਾਣੂੰ ਕਰਵਾਇਆ। ਜੱਥੇ ਦੇ ਭਾਈ ਰਸਾਲ ਸਿੰਘ ਜੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਿਖ ਧਰਮ ਦੇ ਮੁਤਾਬਕ ਜੇ ਕੋਈ ਇਨਸਾਨ ਆਪਣੇ ਘਰ ਵਿੱਚ ਆਪਣੇ ਮਾਪਿਆਂ ਦੀ ਸੇਵਾ ਦੇਖ ਭਾਲ ਨਹੀਂ ਕਰਦਾ, ਗੁਰਦਵਾਰਾ ਸਾਹਿਬ ਆ ਕੇ ਜਿੰਨੀ ਮਰਜੀ ਸੇਵਾ ਕਰੀ ਜਾਵੇ ਓਹਦਾ ਕੋਈ ਵੀ ਫਾਇਦਾ ਨਹੀਂ ਹੋਣਾ। ਮਾਂ ਬਾਪ ਦੀ ਸੇਵਾ ਸੱਭ ਤੋਂ ਉਤਮ ਸੇਵਾ ਹੈ ਜੋ ਹਰ ਇੱਕ ਨੁੰ ਕਰਨੀ ਚਾਹੀਦੀ ਹੈ। ਢਾਡੀ ਜੱਥੇ ਨੇ ਗੁਰੁ ਰਾਮ ਦਾਸ ਜੀ ਦੇ ਜੀਵਨ ਅਤੇ ਸਿਖਿਆਵਾਂ ਦੀਆਂ ਵਾਰਾਂ ਗਾਈਆਂਂ।
ਗੁਰੁ ਰਾਮ ਦਾਸ ਜੀ ਦਾ ਪ੍ਰਕਾਸ਼ ਚੂਨਾ ਮੰਡੀ, ਲਾਹੌਰ, ਪਾਕਿਸਤਾਨ ਵਿਖੇ ਮਾਤਾ ਦਇਆ ਜੀ ਅਤੇ ਸ਼੍ਰੀ ਹਰੀ ਦਾਸ ਜੀ ਦੇ ਘਰ 1534 ਨੂੰ ਹੋਇਆ ਅਤੇ ਇਨ੍ਹਾ ਦੇ ਤਿੰਨ ਪੁੱਤਰ ਪ੍ਰਥਿਵੀ ਚੰਦ, ਮਹਾ ਦੇਵ ਅਤੇ ਅਰਜਨ ਦੇਵ ਜੀ ਸਨ। ਗੁਰੂੁ ਜੀ ਨੂੰ ਗੁਰਗੱਦੀ 1574 ਵਿੱਚ ਮਿਲੀ ਅਤੇ ਇਹ ਸਿੱਖਾਂ ਦੇ ਚੌਥੇ ਗੁਰੁ 7 ਸਾਲ ਲਈ ਰਹੇ। ਗੁਰੁ ਰਾਮ ਦਾਸ ਜੀ ਨੇ ਸ਼੍ਰੀ ਅੰਮ੍ਰਿਸਰ ਸ਼ਹਿਰ ਸਥਾਪਤ ਕੀਤਾ। ਗੁਰੁ ਜੀ ਦੇ 538 ਸ਼ਬਦ 30 ਰਾਗਾਂ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਗੁਰੁ ਰਾਾਮ ਦਾਸ ਜੀ 47 ਸਾਲ ਦੇ ਸਨ ਜਦ ਉਹ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ 1581 ਨੂੰ ਸੱਚਖੰਡ ਚਲੇ ਗਏ। ਗੁਰੁ ਜੀ ਦਾ ਸਤਿਕਾਰ ਕਰਦਿਆਂ ਸ਼੍ਰੀ ਗੁਰੁ ਰਾਮ ਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ, ਸ੍ਰੀ ਅੰਮ੍ਰਿਤਸਰ , ਪੰਜਾਬ, ਇੰਡੀਆ ਵਿਖੇ ਸਥਾਪਤ ਹੈ।
ਇੱਕ ਸ਼ਰਦਾਲੂ ਗਵਨਦੀਪ ਕੌਰ ਨੇ ਕਿਹਾ “ ਮੈਨੂੰ ਗੁਰੂ ਰਾਮ ਦਾਸ ਗੁਰਪੁਰਬ ਸਮਾਗਮ ਬਹੁੱਤ ਪਸੰਦ ਆਇਆ ਅਤੇ ਅਗਲੇ ਗੁਰਪੁਰਬ ਦਾ ਇੰਤਜਾਰ ਕਰ ਰਹੀਂ ਹਾਂ।“ ਢਾਡੀ ਜੱਥੇ ਦੇ ਭਾਈ ਮਲਕੀਤ ਸਿੰਘ ਮਸਤ ਜੋ ਪੂਰੀ ਬਰਤਾਨੀਆ ਵਿੱਚ ਹੀ ਨਹੀਂ ਸਾਰੀ ਦੁਨੀਆ ਵਿੱਚ ਜਾਣੇ ਪਹਿਚਾਣੇ ਜਾਂਦੇ ਹਨ ਜੀ ਨੇ ਢਾਡੀ ਵਾਰਾਂ ਦੀ ਮਹੱਤਤਾ ਬਾਰੇ ਕਿਹਾ ਕਿ “ ਢਾਡੀ ਦਰਬਾਰ ਇਸ ਲਈ ਕਰਵਾਉਣੇ ਬਹੁੱਤ ਜਰੂਰੀ ਹਨ ਕਿੳਂੁਕਿ ਇਨ੍ਹਾ ਦਰਬਾਰਾਂ ਰਾਹੀਂ ਜਾਗਰਤੀ ਅਉਂਦੀ ਹੈ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਵੱਧਦੀ ਹੈ ਅਤੇ ਜਿਸ ਇਤਿਹਾਸ ਦਾ ਨਹੀਂ ਪਤਾ ਹੁੰਦਾ ਉਸ ਇਤਿਹਾਸ ਦਾ ਢਾਢੀ ਵਾਰ੍ਰਾਂ ਰਾਹੀਂ ਪਤਾ ਲੱਗ ਜਾਂਦਾ ਹੈ।“
ਇਸ ਸਮੇ ਗੁਰਦਵਾਰਾ ਸਾਹਿਬ ਵਿਖੇ ਸਿਹਤ ਸਬੰਧੀ ਅਤੇ ਸਿੱਖ ਸਟਾਲ ਲਗਾਇਆ ਗਿਆ ਜੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਰ ਐਤਵਾਰ ਨੂੰ ਲਗਾਇਆ ਜਾਵੇਗਾ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਰਾਏ ਜੀ ਨੇ ਸਟੇਜ ਦੀ ਸੇਵਾ ਬਾਖੂਬੀ ਨਾਲ ਨਿਭਾਈ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ, ਸਮੂਹ ਬੀਬੀਆਂ ਦਾ ਧੰਨਵਾਦ ਕੀਤਾ ਜਿਂ੍ਹਨੈ ਤਿੰਨੇ ਦਿੰਨ ਤਨ ਮਨ ਧੰਨ ਨਾਲ ਸੇਵਾ ਕੀਤੀ ਅਤੇ ਢਾਡੀ ਜੱਥੇ ਨੂੰ ਬੇਨਤੀ ਕੀਤੀ ਕਿ ਉਹ ਸਮੇ ਸਮੇ ਤੇ ਗੁਰਦਵਾਰਾ ਸਾਹਿਬ ਹਾਜਰੀ ਲਗਾਇਆ ਕਰਨ ਜੀ ।