HOME ਕ੍ਰਿਸ਼ਨ ਕੁਮਾਰ ਬਾਵਾ ਦੀ ਰਾਜੇਸ਼ ਪਾਇਲਟ ਨਾਲ ਅਭੁੱਲ ਯਾਦ

ਕ੍ਰਿਸ਼ਨ ਕੁਮਾਰ ਬਾਵਾ ਦੀ ਰਾਜੇਸ਼ ਪਾਇਲਟ ਨਾਲ ਅਭੁੱਲ ਯਾਦ

15
*ਰਾਜੇਸ਼ ਪਾਇਲਟ ਭਾਰਤ ਦਾ ਅਨਮੋਲ ਹੀਰਾ ਸੀ ਜਿਸ ਦੇ ਮਨ ਅੰਦਰ ਆਮ ਲੋਕਾਂ ਲਈ ਦਰਦ ਸੀ- ਬਾਵਾ*
   (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.ਲੁਧਿਆਣਾ) :-  ਭਾਰਤ ਦੇ ਮਹਾਨ ਸਪੂਤ ਰਾਜੇਸ਼ ਪਾਇਲਟ ਜੋ ਏਅਰਫੋਰਸ ਦੀ ਸਰਵਿਸ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰੀ, ਸੰਚਾਰ ਮੰਤਰੀ ਅਤੇ ਹੋਰ ਉੱਚ ਅਹੁਦਿਆਂ ‘ਤੇ ਕਾਂਗਰਸ ਪਾਰਟੀ ਵਿੱਚ ਰਹੇ। ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਹਮੇਸ਼ਾਂ ਵਰਕਰਾਂ ਨੂੰ ਗਲਵੱਕੜੀ ਵਿੱਚ ਲਿਆ। ਮੈਨੂੰ ਯਾਦ ਹੈ ਕਿ ਮੈਂ ਉਹਨਾਂ ਨੂੰ 1987 ਦੇ ਕਰੀਬ ਮਿਲਿਆ ਅਤੇ 1997 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ‘ਤੇ ਮੈਨੂੰ ਪ੍ਰਦੇਸ਼ ਕਾਂਗਰਸ ਦਾ ਸਕੱਤਰ ਬਣਵਾਇਆ। ਜਦੋਂ ਮੈਂ ਅਤੇ ਪਵਨ ਦੀਵਾਨ ਉਹਨਾਂ ਨੂੰ ਮਿਲਣ ਗਏ ਤਾਂ ਮੇਰੇ ਹੱਥ ‘ਤੇ ਖਾਜ ਕਰਦੇ ਹੋਏ ਉਨ੍ਹਾਂ ਮੈਨੂੰ ਕਿਹਾ “ਭਾਗੋ ਯਹਾਂ ਕਿਆ ਕਰ ਰਹੇ ਹੋ” ਤਾਂ ਮੈਂ ਪਵਨ ਨੂੰ ਕਿਹਾ ਕਿ ਅੱਜ ਲਿਸਟ ਨਿਕਲਣੀ ਹੈ। ਆਪਾਂ ਕੁਝ ਬਣ ਗਏ। ਉਸਨੇ ਕਿਹਾ ਕਿਵੇਂ। ਮੈਂ ਕਿਹਾ ਕਿ ਹੱਥ ‘ਤੇ ਖਾਜ ਕਰਨ ਦਾ ਪਾਇਲਟ ਜੀ ਦਾ ਇਸ਼ਾਰਾ ਸੀ। ਮੈਨੂੰ ਯਾਦ ਹੈ ਜਦੋਂ ਸੰਤ ਰਾਮ ਸਿੰਗਲਾ ਪਟਿਆਲਾ ਤੋਂ ਪਾਰਲੀਮੈਂਟ ਦੀ ਚੋਣ ਲੜੇ ਤਾਂ ਪਾਇਲਟ ਸਾਹਿਬ ਪਟਿਆਲਾ ਆਏ। ਟਰੇਨ ਵਿੱਚ ਜਾਣਾ ਸੀ। ਮੇਰੀ ਗੱਡੀ ਵਿਚ ਸੁਖਵਿੰਦਰ ਸਿੰਘ ਡਰਾਈਵਰ ਉਹਨਾਂ ਨੂੰ ਛੱਡਣ ਲਈ ਗਿਆ। ਰਸਤੇ ਵਿੱਚ ਗੱਡੀ ਪੈਂਚਰ ਹੋ ਗਈ। ਉਹਨਾਂ ਸੁਖਵਿੰਦਰ ਨਾਲ ਮੱਦਦ ਕਰਕੇ ਟਾਇਰ ਬਦਲਾਇਆ ਅਤੇ ਜਾਣ ਸਮੇਂ ਸੁਖਵਿੰਦਰ ਨੂੰ 200 ਰੁਪਏ ਦਿੱਤੇ। ਜੋ ਸੁਖਵਿੰਦਰ ਨੇ ਕਦੇ ਨਹੀਂ ਖਰਚੇ। ਮੈਂ ਸਾਥੀਆਂ ਸਮੇਤ ਉਹਨਾਂ ਵੱਲੋਂ ਲੜੀਆਂ ਚੋਣਾਂ ਸਮੇਂ ਰਾਜਸਥਾਨ ਕਈ ਵਾਰ ਗਿਆ। ਉਹ ਇੱਕ ਦਿਨ ਵਿੱਚ 40 ਪਿੰਡਾਂ ਵਿੱਚ ਦਸਤਕ ਦੇ ਦਿੰਦੇ ਸੀ। ਲੋਕ ਪਗੜੀ ਪਹਿਨਾ ਕੇ ਉਹਨਾਂ ਦਾ ਸਵਾਗਤ ਕਰਦੇ। ਕਈ ਪਿੰਡਾਂ ਵਿੱਚ ਉਹ ਮੇਰੇ ਸਿਰ ‘ਤੇ ਪਗੜੀ ਬੰਨਵਾ ਦਿੰਦੇ। ਮੈਂ ਵੇਖਿਆ ਉਨ੍ਹਾਂ ਦਾ ਭਾਸ਼ਣ ਪਿੰਡਾਂ ਵਾਲਿਆਂ ਲਈ ਹਿਸਾਬ ਕਰਨ ਵਾਂਗ ਹੁੰਦਾ ਸੀ। ਉਹ ਕਹਿੰਦੇ ਸੀ ਕਿ ਤੁਹਾਡੀਆਂ ਸੱਤ ਮੰਗਾਂ ਸਨ, ਮੈਂ ਪੰਜ ਪੂਰੀਆਂ ਕਰ ਦਿੱਤੀਆਂ, ਦੋ ਬਾਕੀ ਰਹਿ ਗਈਆਂ। ਮੁਖੀਆ ਜੀ ਨੇ ਚਾਰ ਅੱਗੇ ਔਰ ਰੱਖ ਦੀ ਹੈ। ਅਬ ਆਪਕੀ ਛੇ ਮਾਂਗੇ ਮੇਰੀ ਔਰ ਹੈ। ਜੀਤਨੇ ਕੇ ਬਾਅਦ ਪੂਰੀ ਕਰੂੰਗਾ। ਕਿਰਪਾ ਕਰਨਾ। ਇੱਕ ਵਾਰ ਪਾਇਲਟ ਸਾਹਿਬ ਨੂੰ ਬੈਰਾਗੀ ਮਹਾਂਮੰਡਲ ਦੇ ਸਮਾਗਮ ‘ਤੇ ਬੁਲਾਇਆ। ਸੈਂਕੜੇ ਗੱਡੀਆਂ ਸਾਹਨੇਵਾਲ ਹਵਾਈ ਅੱਡੇ ‘ਤੇ ਪਹੁੰਚ ਗਈਆਂ ਪਰ ਪਾਇਲਟ ਸਾਹਿਬ ਜਹਾਜ਼ ਵਿੱਚ ਬੈਠ ਗਏ। ਜਹਾਜ ਨੇ ਉਡਾਨ ਭਰੀ ਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਦੇਵਗੌੜਾ ਦਾ ਮੈਸੇਜ ਆ ਗਿਆ ਕਿ ਪਾਇਲਟ ਦਿੱਲੀ ਮਤ ਛੋੜਨਾ। ਉਸ ਸਮੇਂ ਸਿਆਸੀ ਖਿੱਚੋਤਾਣ ਚੱਲ ਰਹੀ ਸੀ ਤਾਂ ਜਹਾਜ਼ ਵਾਪਸ ਉਤਰ ਗਿਆ। ਲੁਧਿਆਣਾ ਦੇ ਉਦਯੋਗਪਤੀ ਰਾਜਸੋਨੀ ਦਾ ਜਹਾਜ਼ ਸੀ। ਮੈਂ ਸੋਚ ਰਿਹਾ ਸੀ ਕਿ ਪਾਇਲਟ ਸਾਹਿਬ ਵੀ ਨਹੀਂ ਆ ਸਕੇ ਅਤੇ ਜਹਾਜ਼ ਦਾ ਕਿਰਾਇਆ ਵੀ 80 ਹਜ਼ਾਰ ਦੇਣਾ ਪੈਣਾ। ਜਦੋਂ ਜਹਾਜ਼ ਖਾਲੀ ਵਾਪਸ ਆਇਆ ਤਾਂ ਮੈਂ 80 ਹਜ਼ਾਰ ਰੁਪਏ ਦੇਣ ਲੱਗਿਆ ਤਾਂ ਉਹਨਾਂ ਕਿਹਾ ਕਿ ਸਿਰਫ਼ 12 ਹਜ਼ਾਰ ਦਿਓ। ਇਨਾ ਹੀ ਕੰਮ ਕੀਤਾ ਹੈ। ਜੇ ਜਹਾਜ਼ ਪਾਇਲਟ ਸਾਹਿਬ ਨੂੰ ਲੈ ਕੇ ਆਉਂਦਾ ਅਤੇ ਛੱਡਦਾ ਤਦ ਹੀ 80 ਹਜ਼ਾਰ ਲੈਣੇ ਸਨ। ਫਿਰ ਇੱਕ ਵਾਰ ਧੀਆਂ ਦੇ ਲੋਹੜੀ ਮੇਲੇ ‘ਤੇ ਪਾਇਲਟ ਸਾਹਿਬ ਨੂੰ ਸੱਦਿਆ ਤਾਂ ਪਾਇਲਟ ਸਾਹਿਬ ਆਏ ਅਤੇ ਪੰਜਾਬੀਆਂ ਦਾ ਮਾਣ ਮਹਾਨ ਲੇਖਕ ਸੰਤ ਸਿੰਘ ਸੇਖੋਂ, ਜਗਦੇਵ ਸਿੰਘ ਜੱਸੋਵਾਲ ਅਤੇ ਮਾਲਵਾ ਸੱਭਿਆਚਾਰਕ ਮੰਚ ਦੀ ਟੀਮ ਨਾਲ ਭੰਗੜਾ ਪਾਇਆ। ਇਸ ਸਮੇਂ ਜੱਸੋਵਾਲ ਨੇ ਮਾਲਟਾ ਕਿਸ਼ਤੀ ਕਾਂਡ ਵਿੱਚ ਮਾਰੇ ਗਏ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਸੀ.ਬੀ.ਆਈ ਜਾਂਚ ਦੀ ਮੰਗ ਪਾਇਲਟ ਸਾਹਿਬ ਤੋਂ ਕੀਤੀ ਤਾਂ ਉਹਨਾਂ ਭਰੋਸਾ ਦਿਵਾਇਆ ਕਿ ਕੱਲ੍ਹ ਹੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਸੀ.ਬੀ.ਆਈ ਜਾਂਚ ਦੇ ਹੁਕਮ ਜਾਰੀ ਕਰਵਾਉਣਗੇ। ਦੂਸਰੇ ਦਿਨ ਮੈਨੂੰ ਫੋਨ ਆਇਆ ਕਿ ਜੋ ਕੱਲ ਬਾਬਾ ਜੀ (ਜੱਸੋਵਾਲ) ਨੇ ਸੀ.ਬੀ.ਆਈ ਜਾਂਚ ਕੇ ਲੀਏ ਲੈਟਰ ਦਿਆ ਥਾ, ਵੋ ਮੈਨੇ ਪ੍ਰਧਾਨ ਮੰਤਰੀ ਸੇ ਆਰਡਰ ਕਰਵਾ ਦਈਏ ਹੈ। ਇਹ ਸਨ ਰਜੇਸ਼ ਪਾਇਲਟ ਜੋ ਸਚਾਈ, ਸਪਸ਼ਟਤਾ, ਸਾਦਗੀ ਨਾਲ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਸਨ। ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ, ਸੰਤ ਰਾਮ ਸਿੰਗਲਾ, ਗੁਰਚਰਨ ਸਿੰਘ ਗਾਲਿਬ ਨਾਲ ਗੂੜਾ ਰਿਸ਼ਤਾ ਸੀ। ਉਹਨਾਂ ਦਾ ਸਪੁੱਤਰ ਸਚਿਨ ਪਾਇਲਟ ਅੱਜ ਉਹਨਾਂ ਦੇ ਦਰਸਾਏ ਰਸਤੇ ‘ਤੇ ਚੱਲ ਕੇ ਪਾਰਟੀ ਅਤੇ ਸਮਾਜ ਵਿੱਚ ਵੱਡੀ ਸੇਵਾ ਕਰ ਰਿਹਾ ਹੈ।
ਤੁਹਾਡਾ ਆਪਣਾ ਕ੍ਰਿਸ਼ਨ ਕੁਮਾਰ ਬਾਵਾ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਕੱਟ ਕੇ ਬਾਹਰ ਆਉਣ ਤੇ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਸੁੱਖ ਗਿੱਲ ਮੋਗਾ ਦਾ ਵਿਸ਼ੇਸ਼ ਸਨਮਾਨ
Next articleਪਿੰਡ ਮਾਣੂੰਕੇ ‘ਚ ਘਰ ਦੇ ਗੇਟ ‘ਤੇ ਅਣਪਛਾਤਿਆਂ ਵੱਲੋਂ ਫਾਇਰਿੰਗ