HOME ਹੁਣ ਚਾਰੇ ਪਾਸੇ ਚੱਲੇ ਗੱਲ ਚਰਨਜੀਤ ਚੰਨੀ, ਸਾਰਾ ਪੰਜਾਬ ਤੇਰੇ ਵੱਲ –...

ਹੁਣ ਚਾਰੇ ਪਾਸੇ ਚੱਲੇ ਗੱਲ ਚਰਨਜੀਤ ਚੰਨੀ, ਸਾਰਾ ਪੰਜਾਬ ਤੇਰੇ ਵੱਲ – ਜ਼ਮੀਨੀ ਪੱਧਰ ‘ਤੇ ਭਾਰੀ ਉਤਸ਼ਾਹ

3

ਚੰਨੀ ਦੇ ਵਧਦੇ ਕਦਮਾਂ ਨੇ ਕਾਂਗਰਸ ਲਈ ਮੁੜ ਜ਼ਮੀਨ ਤਿਆਰ ਕੀਤੀ, ਆਉਣ ਵਾਲੇ ਸਮੇਂ ਵਿੱਚ ਬਦਲੇਗੀ ਪੰਜਾਬ ਦੀ ਸਿਆਸੀ ਤਸਵੀਰ: ਵਿੱਕੀ ਚੋਧਰੀ ਕਾਠਗੜ੍ਹ 

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ) : ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਪੂਰੀ ਤਰ੍ਹਾਂ ਗੂੰਜ ਰਿਹਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਹੋ ਰਹੇ ਉਨ੍ਹਾਂ ਦੇ ਜਨ ਸੰਪਰਕ ਦੌਰਿਆਂ ਤੋਂ ਬਾਅਦ ਸੂਬੇ ਦੇ ਚਾਰੇ ਪਾਸੇ ਸਿਰਫ਼ ਇੱਕੋ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ‘ਚੰਨੀ ਆ ਰਿਹਾ ਹੈ’ ਅਤੇ ਲੋਕਾਂ ਦਾ ਵੱਡਾ ਸਾਥ ਉਨ੍ਹਾਂ ਦੇ ਨਾਲ ਹੈ। ਇਸ ਸਬੰਧੀ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਵਿੱਕੀ ਕਾਠਗੜ੍ਹ ਨੇ ਕਿਹਾ ਕਿ ਜ਼ਮੀਨੀ ਰਿਪੋਰਟਾਂ ਮੁਤਾਬਕ ਪਿੰਡਾਂ, ਸ਼ਹਿਰਾਂ ਅਤੇ ਮੰਡੀਆਂ ਵਿੱਚ ਲੋਕ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਅਸਲ ਆਗੂ ਮੰਨ ਕੇ ਭਾਰੀ ਉਤਸ਼ਾਹ ਨਾਲ ਉਨ੍ਹਾਂ ਨਾਲ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਮੰਨਣਾ ਹੈ ਕਿ ਚੰਨੀ ਜ਼ਮੀਨ ਨਾਲ ਜੁੜਿਆ ਹੋਇਆ ਇੱਕ ਅਜਿਹਾ ਆਗੂ ਹੈ ਜੋ ਉਨ੍ਹਾਂ ਦੀ ਭਾਸ਼ਾ ਸਮਝਦਾ ਹੈ ਅਤੇ ਲੋਕਾਂ ਨਾਲ ਗੱਲ ਕਰਕੇ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੇ ਦੁੱਖ-ਦਰਦ ਹੁਣ ਦਿੱਲੀ-ਚੰਡੀਗੜ੍ਹ ਤੱਕ ਜ਼ਰੂਰ ਪਹੁੰਚਣਗੇ। ਜਸਵਿੰਦਰ ਵਿੱਕੀ ਕਾਠਗੜ੍ਹ ਨੇ ਨੌਜਵਾਨਾਂ ਵਿੱਚ ਦੇਖੇ ਜਾ ਰਹੇ ਖ਼ਾਸੇ ਉਤਸ਼ਾਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੰਨੀ ਦੇ ਆਉਣ ਨਾਲ ਰੁਜ਼ਗਾਰ ਅਤੇ ਕਿਸਾਨੀ ਦੇ ਮੁੱਦਿਆਂ ‘ਤੇ ਗੱਲ ਖੁੱਲ੍ਹ ਕੇ ਹੋਵੇਗੀ, ਜਿਸ ਕਾਰਨ ਅੱਜ ਕਾਂਗਰਸ ਦੇ ਵਰਕਰ ਵੀ ਇੰਨੇ ਉਤਸ਼ਾਹਿਤ ਹਨ ਕਿ ਉਹ ਚੰਨੀ ਨੂੰ ਹੀ ਅੱਗੇ ਦੇਖਣਾ ਚਾਹੁੰਦੇ ਹਨ। ਸਿਆਸੀ ਨਿਰੀਖਕਾਂ ਅਤੇ ਮੌਜੂਦਾ ਹਾਲਾਤ ਦਾ ਹਵਾਲਾ ਦਿੰਦਿਆਂ ਸੀਨੀਅਰ ਆਗੂ ਜਸਵਿੰਦਰ ਵਿੱਕੀ ਕਾਠਗੜ੍ਹ ਨੇ ਅੱਗੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ ਇਹ ਵਧਦਾ ਕੱਦ ਕਾਂਗਰਸ ਪਾਰਟੀ ਲਈ ਪੰਜਾਬ ਵਿੱਚ ਫਿਰ ਤੋਂ ਇੱਕ ਮਜ਼ਬੂਤ ਜ਼ਮੀਨ ਤਿਆਰ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਜਨਤਾ ਦਾ ਇਹੋ ਉਤਸ਼ਾਹ ਅਤੇ ਪਿਆਰ ਇਸੇ ਤਰ੍ਹਾਂ ਬਰਕਰਾਰ ਰਿਹਾ, ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸੀ ਤਸਵੀਰ ਪੂਰੀ ਤਰ੍ਹਾਂ ਬਦਲ ਜਾਵੇਗੀ ਅਤੇ ਕਾਂਗਰਸ ਪਾਰਟੀ ਸੂਬੇ ਵਿੱਚ ਫਿਰ ਤੋਂ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰ ਕੇ ਇੱਕ ਵੱਡੀ ਤਾਕਤ ਵਜੋਂ ਉੱਭਰੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇੰਸਪੈਕਟਰ ਰਾਜ ਪਰਵਿੰਦਰ ਕੌਰ ਨੇ ਸੰਭਾਲੀ ਸਿਟੀ ਬਲਾਚੌਰ ਦੇ ਨਵੇਂ ਐਸ.ਐਚ.ਓ. ਵਜੋਂ ਕਮਾਨ
Next articleਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਕੱਟ ਕੇ ਬਾਹਰ ਆਉਣ ਤੇ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਸੁੱਖ ਗਿੱਲ ਮੋਗਾ ਦਾ ਵਿਸ਼ੇਸ਼ ਸਨਮਾਨ