HOME ਭੰਮੀਪੁਰਾ ‘ਚ 560 ਪਰਿਵਾਰਾ ਨੂੰ ਰਸੋਈ ਕਿੱਟਾ ਵੰਡੀਆ

ਭੰਮੀਪੁਰਾ ‘ਚ 560 ਪਰਿਵਾਰਾ ਨੂੰ ਰਸੋਈ ਕਿੱਟਾ ਵੰਡੀਆ

6
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ -ਪੰਜਾਬ ਦੀ ਆਪ ਸਰਕਾਰ ਵੱਲੋ ਪੰਜਾਬ ਦੇ ਲੋੜਵੰਦ ਪਰਿਵਾਰਾ ਲਈ ਰਸੋਈ ਕਿੱਟਾ ਵੰਡੀਆ ਜਾ ਰਹੀਆ ਹਨ।ਇਸੇ ਲੜੀ ਤਹਿਤ ਅੱਜ ਸਰਪੰਚ ਮਨਪ੍ਰੀਤ ਕੌਰ ਭੰਮੀਪੁਰਾ ਕਲਾਂ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਦੇ 560 ਪਰਿਵਾਰਾ ਨੂੰ ਰਸੋਈ ਕਿੱਟਾ ਅਤੇ ਸਮਾਰਟ ਕਾਰਡ ਵੰਡੇ ਗਏ।ਇਸ ਮੌਕੇ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ:ਗੁਰਪ੍ਰੀਤ ਸਿੰਘ ਭੰਮੀਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਸੋਚ ਹੈ ਕਿ ਸੂਬੇ ਦਾ ਕੋਈ ਵਿਅਕਤੀ ਭੁੱਖਾ ਨਾ ਸੌਵੇ ਜਿਸ ਕਰਕੇ ਪੰਜਾਬ ਸਰਕਾਰ ਵੱਲੋ ਰੋਜਾਨਾ ਰਸੋਈ ਵਿਚ ਵਰਤੋ ਵਿਚ ਆਉਣ ਵਾਲਾ ਰਾਸਨ ਦਿੱਤਾ ਜਾ ਰਿਹਾ ਹੈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਮਨਪ੍ਰੀਤ ਕੌਰ ਭੰਮੀਪੁਰਾ,ਯੂਥ ਆਗੂ ਡਾ: ਗੁਰਪ੍ਰੀਤ ਸਿੰਘ ਗੋਪੀ, ਪੰਚ ਮਾ:ਜਰਨੈਲ ਸਿੰਘ,ਪੰਚ ਦਲਜੀਤ ਕੌਰ, ਪੰਚ ਸੁਰਿੰਦਰਪਾਲ ਕੌਰ, ਪੰਚ ਦਿਲਜੀਤ ਕੌਰ, ਪੰਚ ਕੋਮਲਪ੍ਰੀਤ ਕੌਰ, ਪੰਚ ਸਰਬਜੀਤ ਕੌਰ, ਪੰਚ ਕਸਮੀਰ ਸਿੰਘ, ਪੰਚ ਮਨਦੀਪ ਸਿੰਘ, ਪੰਚ ਜਗਰੂਪ ਸਿੰਘ,ਦਵਿੰਦਰ ਸਿੰਘ,ਸਵਰਨ ਸਿੰਘ,ਬੇਅੰਤ ਸਿੰਘ,ਬੌਬੀ ਰਾਮ, ਬਾਬਾ ਹਰਜਿੰਦਰ ਸਿੰਘ,ਗੁਰਸੇਵਕ ਸਿੰਘ,ਸੁਖਜੀਤ ਸਿੰਘ,ਰੂਪ ਸਿੰਘ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਮਾਣੂੰਕੇ ‘ਚ ਘਰ ਦੇ ਗੇਟ ‘ਤੇ ਅਣਪਛਾਤਿਆਂ ਵੱਲੋਂ ਫਾਇਰਿੰਗ
Next articleਇੰਟਰਨੈਸਨਲ ਪੰਥਕ ਦਲ ਨੇ ਦਰਸ਼ਨ ਸਿੰਘ ਹਠੂਰ ਦੀ ਬਾਹ ਫੜ੍ਹੀ