6ਵਾਂ ਅਸ਼ੋਕ ਵਿਜੇ ਦਸ਼ਮੀ ਮਹਾਂਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਅਸ਼ੋਕ ਵਿਜੇ ਦਸ਼ਮੀ ਮਹਾਂਉਤਸਵ ਕਮੇਟੀ ਵੱਲੋਂ 6ਵਾਂ ਅਸ਼ੋਕ ਵਿਜੇ ਦਸ਼ਮੀ ਮਹਾਂਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਸਮਾਗਮ ਦੇ ਮੁੱਖ ਬੁਲਾਰੇ ਮੈਡਮ ਚੰਚਲ ਬੋਧ ਪ੍ਰਿੰਸੀਪਲ ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਫੂਲਪੁਰ-ਧਨਾਲ ਜਲੰਧਰ, ਧੱਮ ਪ੍ਰਚਾਰਕ ਗੁਰਦਿਆਲ ਬੋਧ, ਬਾਮਸੇਫ ਪੰਜਾਬ ਦੇ ਇੰਚਾਰਜ ਇੰਜਨੀਅਰ ਜਸਵੰਤ ਰਾਏ, ਪ੍ਰਧਾਨ ਜੀਤ ਸਿੰਘ ਅਤੇ ਜਨਰਲ ਸਕੱਤਰ ਉਮਾ ਸ਼ੰਕਰ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਐਸਸੀ/ਐਸਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਲੀਗਲ ਐਡਵਾਈਜਰ ਰਣਜੀਤ ਸਿੰਘ ਨੇ ਬਾਖੂਬੀ ਨਿਭਾਉਂਦੇ ਹੋਏ ਵਿਧੀਵਤ ਤਰੀਕੇ ਨਾਲ ਕੀਤਾ। ਸਮਾਗਮ ਦੀ ਸ਼ੁਰੂਆਤ ਤ੍ਰਿਸ਼ਰਨ- ਪੰਚਸ਼ੀਲ ਸੁਰੇਸ਼ ਚੰਦਰ ਬੋਧ ਅਤੇ ਤੇਜ ਪਾਲ ਸਿੰਘ ਬੋਧ ਨੇ ਕਰਵਾਇਆ।

ਪ੍ਰਧਾਨ ਜੀਤ ਸਿੰਘ ਅਤੇ ਜਨਰਲ ਸਕੱਤਰ ਉਮਾ ਸ਼ੰਕਰ ਸਿੰਘ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਸਹੁੰ ਚੁਕਾ ਕੇ ਕੀਤੀ। ਸਮਾਗਮ ਦੀ ਮੁੱਖ ਬੁਲਾਰੀ ਚੰਚਲ ਬੋਧ ਨੇ ਅਸ਼ੋਕਾ ਵਿਜੇ ਦਸ਼ਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਦੁਨੀਆਂ ਦਾ ਇੱਕ ਹੀ ਰਾਜਾ ਹੋਇਆ। ਜਿਸ ਨੇ ਹਿੰਸਾ ਦਾ ਰਾਹ ਛੱਡ ਕੇ ਪਰਿਵਾਰ ਸਮੇਤ ਨਾ ਸਿਰਫ਼ ਧੱਮ ਦੀ ਸ਼ਰਨ ਵਿੱਚ ਗਏ ਸਗੋਂ ਮਨੁੱਖਤਾ ਦੇ ਭਲੇ ਲਈ ਸਾਰੀ ਦੁਨੀਆਂ ਵਿੱਚ ਪ੍ਰਚਾਰ ਵੀ ਕੀਤਾ। ਧੱਮ ਮਨੁੱਖ ਨੂੰ ਜੀਣ ਦਾ ਮਾਰਗ ਦਰਸਾਉਂਦਾ ਹੈ ਅਤੇ ਧੱਮ ਤੋਂ ਬਗੈਰ ਮਨੁੱਖ ਦਾ ਭਲਾ ਨਹੀਂ ਹੋ ਸਕਦਾ। ਮੈਡਮ ਚੰਚਲ ਬੌਧ ਨੇ ਕਿਹਾ ਕਿ ਦੇਸ਼ ਵਿੱਚ ਕ੍ਰਾਂਤੀਆਂ ਦੀ ਕੋਈ ਕਮੀ ਨਹੀਂ ਹੈ, ਹੁਣ ਸਿਰਫ਼ ਬਦਲਾਵ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਜਿਸ ਦੇਸ਼ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਉਸੇ ਦੇਸ਼ ਵਿੱਚ ਲੜਕੀਆਂ ਅਤੇ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ। ਦੇਸ਼ ਵਿੱਚ ਖਾਸ ਕਰਕੇ ਦਲਿਤ ਔਰਤਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ।

ਅੰਤ ‘ਚ ਬੋਧ ਜੀ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਦੇਸ਼ ‘ਚ ਹਜ਼ਾਰਾਂ ਸਾਲਾਂ ਤੋਂ ਫੈਲੀਆਂ ਬੁਰਾਈਆਂ ਨੂੰ ਦੂਰ ਕਰੋ ਅਤੇ ਪੜ੍ਹੋ, ਜੁੜੋ ਅਤੇ ਸੰਘਰਸ਼ ‘ਚ ਆਪਣਾ ਯੋਗਦਾਨ ਪਾਓ। ਗੁਰਦਿਆਲ ਬੋਧ, ਇੰਜਨੀਅਰ ਜਸਵੰਤ ਰਾਏ ਅਤੇ ਇੰਜਨੀਅਰ ਭਰਤ ਸਿੰਘ ਨੇ ਕਿਹਾ ਕਿ ਸਮਰਾਟ ਅਸ਼ੋਕ ਤੋਂ ਲੈ ਕੇ ਬਾਬਾ ਸਾਹਿਬ ਡਾ: ਅੰਬੇਡਕਰ ਤੱਕ ਸ਼ੁਰੂ ਹੋਈ ਧੱਮ ਕ੍ਰਾਂਤੀ ਦਾ ਪ੍ਰਚਾਰ ਪੂਰੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਡਾ: ਅੰਬੇਡਕਰ ਨੇ ਵਿਜੇ ਦਸ਼ਮੀ ਵਾਲੇ ਦਿਨ ਆਪਣੇ ਲੱਖਾਂ ਪੈਰੋਕਾਰਾਂ ਨਾਲ ਨਾਗਪੁਰ ਦੀ ਧਰਤੀ ‘ਤੇ ਬੁੱਧ ਧੱਮ ‘ਚ ਪ੍ਰਵੇਸ਼ ਕੀਤਾ ਸੀ। ਸਾਨੂੰ ਮਹਾਪੁਰਖਾਂ ਦੁਆਰਾ ਸ਼ੁਰੂ ਕੀਤੀ ਗਈ ਧੱਮ ਕ੍ਰਾਂਤੀ ਦੀ ਲਹਿਰ ਨੂੰ ਜਾਰੀ ਰੱਖਣਾ ਹੈ। ਅੱਜ ਸਾਰਾ ਸੰਸਾਰ ਮਾਰੂ ਹਥਿਆਰਾਂ ਵੱਲ ਵਧ ਰਿਹਾ ਹੈ ਅਤੇ ਮਨੁੱਖ ਦਾ ਵਿਨਾਸ਼ ਨਿਸ਼ਚਿਤ ਹੈ। ਅੱਜ ਦੁਨੀਆਂ ਨੂੰ ਯੁੱਧ ਦੀ ਨਹੀਂ, ਸਗੋਂ ਬੁੱਧ ਦੀ ਲੋੜ ਹੈ। ਬੁੱਧ ਨੇ ਸੰਸਾਰ ਨੂੰ ਅਹਿੰਸਾ ਦਾ ਸੰਦੇਸ਼ ਦਿੱਤਾ।

ਇਨ੍ਹਾਂ ਤੋਂ ਇਲਾਵਾ ਜੀਤ ਸਿੰਘ, ਸੋਹਨ ਬੈਠਾ, ਉਮਾ ਸ਼ੰਕਰ ਸਿੰਘ, ਅਸ਼ੋਕ ਕੁਮਾਰ, ਆਰ.ਕੇ.ਪਾਲ, ਧਰਮਪਾਲ ਪੈਂਥਰ, ਮੈਡਮ ਰਸ਼ਪਾਲ ਕੌਰ ਅਤੇ ਮੈਡਮ ਕਾਵੀਆ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਭਾਰਤੀ ਸੰਵਿਧਾਨ ਨੂੰ ਤਥਾਗਤ ਬੁੱਧ ਦੇ ਦਿੱਤੇ ਗਏ ਸਿਧਾਂਤ ਆਜ਼ਾਦੀ, ਭਾਈਚਾਰੇ ਅਤੇ ਨਿਆਂ ਦੇ ਆਧਾਰ ‘ਤੇ ਬਰਾਬਰਤਾ ਦੇ ਅਧਾਰਿਤ ਹੈ ਪਰ ਦੇਸ਼ ਦੀਆਂ ਸਰਕਾਰਾਂ ਨੇ ਸੰਵਿਧਾਨ ਨੂੰ ਬਦਲ ਕੇ ਮਨੂੰਵਾਦੀ ਵਿਚਾਰਧਾਰਾ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾ ਕਰ ਰਹੀਆਂ ਹਨ। ਸਾਡੀ ਲੜਾਈ ਕਿਸੇ ਜਾਤ, ਧਰਮ ਨਾਲ ਨਹੀਂ, ਸਾਡੀ ਲੜਾਈ ਇਸ ਦੇਸ਼ ਵਿੱਚ ਸਦੀਆਂ ਤੋਂ ਚਲੀ ਆ ਰਹੀ ਵਿਵਸਥਾ ਨਾਲ ਹੈ। ਤਬਦੀਲੀ ਦੀ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਦੇਸ਼ ਜਾਤੀਵਾਦ ਅਤੇ ਛੂਤ-ਛਾਤ ਤੋਂ ਮੁਕਤ ਨਹੀਂ ਹੋ ਜਾਂਦਾ। ਇਸ ਮੌਕੇ ਪ੍ਰਧਾਨਗੀ ਮੰਡਲ ਦੀ ਤਰਫੋਂ ਜੀਤ ਸਿੰਘ ਵੱਲੋਂ ਲਿਖਿਆ ਕਿਤਾਬਚਾ ਅਸ਼ੋਕ ਵਿਜੇ ਦਸ਼ਮੀ ਉਤਸਵ ਅਤੇ ਧੱਮ ਕ੍ਰਾਂਤੀ ਦਿਵਸ ਅਤੇ ਲੇਖਕ ਰਾਜੇਸ਼ ਕੈਂਥ ਭਬਿਆਣਾ ਵੱਲੋਂ ਤਥਾਗਤ ਬੁੱਧ ਬਾਰੇ ਸਾਹਿਬ ਕਾਂਸ਼ੀ ਰਾਮ ਦੇ ਵਿਚਾਰ ਵਾਲਾ ਲਿਖਿਆ ਕਿਤਾਬਚਾ ਵੀ ਲੋਕ ਅਰਪਣ ਕੀਤਾ ਗਿਆ।

ਬਾਬਾ ਸਾਹਿਬ ਡਾ.ਬੀ.ਆਰ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਆਏ ਹੋਏ ਸਾਰੇ ਧੱਮ ਬੁੱਧੂਆਂ ਦਾ ਧੰਨਵਾਦ ਕੀਤਾ। ਪੰਜਾਬੀ ਕਲਾਕਾਰ ਸੁਖਦੇਵ ਤੇਜੀ ਐਂਡ ਪਾਰਟੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਮਿਸ਼ਨ ਨਾਲ ਸੰਬੰਧਿਤ ਰਚਨਾਵਾਂ ਪੇਸ਼ ਕੀਤੀਆਂ। ਆਜ਼ਾਦ ਰੰਗ ਮੰਚ ਕਲਾ ਭਵਨ, ਫਗਵਾੜਾ ਨੇ ਤਥਾਗਤ ਬੁੱਧ ਜੀ ਦੇ ਜੀਵਨ ‘ਤੇ ਆਧਾਰਿਤ ਨਾਟਕ ਸੁਨੇਹਾ ਅਤੇ ਕੋਰੀਓਗ੍ਰਾਫੀ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਕਮੇਟੀ ਦੀ ਤਰਫੋਂ ਮਾਨਯੋਗ ਚੰਚਲ ਬੋਧ, ਗੁਰਦਿਆਲ ਬੋਧ, ਇੰਜਨੀਅਰ ਜਸਵੰਤ ਰਾਏ, ਮੈਡਮ ਰੇਖਾ ਜਨਤਕ ਟੀ.ਵੀ. ਵਾਲੇ, ਸੋਮ ਨਾਥ ਲੱਧੜ, ਅਮਰੀਕ ਭੱਟੀ ਅੰਮ੍ਰਿਤਸਰ, ਸੁਨੀਸ਼ ਕੁਮਾਰ ਸਾਬਕਾ ਸਰਪੰਚ ਕੜਾਲ ਕਲਾਂ, ਸਮਾਜ ਸੇਵੀ ਸੰਦੀਪ ਕੁਮਾਰ, ਆਜ਼ਾਦ ਰੰਗ ਮੰਚ ਦੀ ਅਦਾਕਾਰਾ ਬੀਬਾ ਕੁਲਵੰਤ ਅਤੇ ਸੁਖਦੇਵ ਤੇਜੀ ਨੂੰ ਪੰਚਸ਼ੀਲ ਦੇ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

ਸਮਾਗਮ ਨੂੰ ਸਫਲ ਬਣਾਉਣ ਲਈ ਜਗਜੀਵਨ ਰਾਮ, ਦੇਸ ਰਾਜ, ਰਾਜੇਸ਼ ਕੁਮਾਰ, ਅਰਵਿੰਦ ਕੁਮਾਰ, ਹਰਦੀਪ ਸਿੰਘ, ਝਲਮਣ ਸਿੰਘ, ਅਮਰਜੀਤ ਸਿੰਘ ਮੱਲ, ਕ੍ਰਿਸ਼ਨ ਸਿੰਘ, ਗੁਰਨਾਮ ਸਿੰਘ, ਰਜਿੰਦਰ ਸਿੰਘ, ਵਿਜੇ ਚਾਵਲਾ, ਹਰਵਿੰਦਰ ਸਿੰਘ ਖਹਿਰਾ, ਸੰਤੋਖ ਰਾਮ ਜਨਾਗਲ, ਨਿਰਵੈਰ ਸਿੰਘ, ਬ੍ਰਹਮ ਪਾਲ ਸਿੰਘ, ਬਦਰੀ ਪ੍ਰਸਾਦ, ਟੇਕ ਚੰਦ, ਸਤਨਾਮ ਸਿੰਘ, ਸੰਧੂਰਾ ਸਿੰਘ, ਜਸਪਾਲ ਸਿੰਘ ਗੁਰਮੇਲ ਸਿੰਘ, ਬਦਰੀ ਪ੍ਰਸਾਦ, ਵਿਨੋਦ ਪਾਸਵਾਨ, ਸੰਜੀਵ ਕੁਮਾਰ, ਹੁਸ਼ਿਆਰ ਸਿੰਘ, ਸੰਜੇ ਯਾਦਵ ਅਤੇ ਲਖਨ ਪਾਹਨ ਆਦਿ ਨੇ ਅਹਿਮ ਭੂਮਿਕਾਵਾਂ ਨਿਭਾਈਆਂ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਦੁਸਿਹਰਾ ਮਨਾਇਆ
Next articleਸਰਕਾਰੀ ਹਸਪਤਾਲਾਂ ਨੂੰ ਬਦਨਾਮ ਕਰਵਾ ਰਿਹੈ ਪੰਜਾਬ ਦਾ ਮੈਡੀਕਲ ਮਾਫੀਆ, ਜਲੰਧਰ ‘ਚ ਬੈਠੇ ਨੇ ਮਗਰਮੱਛ