ਰਾਖੀ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਮਾਸਟਰ ਸ਼ਰਨਜੀਤ ਸਿੰਘ ਪਹਿਲਾ ਪੀਰੀਅਡ ਲਗਾ ਕੇ ਸੱਤਵੀਂ ਕਲਾਸ ਦੇ ਕਮਰੇ ‘ਚੋਂ ਬਾਹਰ ਨਿਕਲਣ ਹੀ ਲੱਗਾ ਸੀ ਕਿ ਇੱਕ ਦਮ ਦੀਪਾ ਉਸ ਕੋਲ ਆ ਕੇ ਖੜ੍ਹ ਗਿਆ ਤੇ ਆਖਣ ਲੱਗਾ,” ਸਰ ਜੀ, ਮੈਨੂੰ ਅੱਜ ਦੀ ਛੁੱਟੀ ਚਾਹੀਦੀ ਆ।”

” ਪਰ ਕਿਉਂ? ਤੂੰ ਹਾਲੇ ਘੰਟਾ ਕੁ ਪਹਿਲਾਂ ਤਾਂ ਘਰ ਤੋਂ ਆਇਆਂ।” ਮਾਸਟਰ ਸ਼ਰਨਜੀਤ ਸਿੰਘ ਨੇ ਆਖਿਆ।
” ਜੀ ਮੇਰੀ ਮੰਮੀ ਨੇ ਸ਼ਹਿਰ ਨੂੰ ਕਿਸੇ ਜ਼ਰੂਰੀ ਕੰਮ ਜਾਣਾ ਆਂ।”
” ਫੇਰ ਤੂੰ ਘਰ ਜਾ ਕੇ ਕੀ ਕਰਨਾ?”
” ਜੀ ਮੇਰਾ ਡੈਡੀ ਇਟਲੀ ਗਿਆ ਹੋਇਐ। ਮੇਰੀ ਮੰਮੀ ਦੇ ਜਾਣ ਪਿੱਛੋਂ ਮੇਰੀ ਭੈਣ ਨੇ ਘਰ ਕੱਲੀ ਰਹਿ ਜਾਣਾ ਆਂ। ਮੇਰੀ ਮੰਮੀ ਕਹਿੰਦੀ ਸੀ ਕਿ ਤੂੰ ਛੁੱਟੀ ਲੈ ਕੇ ਘਰ ਆ ਜਾਵੀਂ ਤੇ ਆਪਣੀ ਭੈਣ ਕੋਲ ਰਹੀਂ। ਅੱਜ ਕੱਲ੍ਹ ਜ਼ਮਾਨਾ ਬੜਾ ਭੈੜਾ ਆ ਗਿਐ। ਲੋਕ ਕਿਸੇ ਦੀ ਧੀ,ਭੈਣ ਨੂੰ ਆਪਣੀ ਧੀ,ਭੈਣ ਨਹੀਂ ਸਮਝਦੇ।”
” ਤੇਰੀ ਭੈਣ ਜਿਹੜੀ ਦੋ ਸਾਲ ਪਹਿਲਾਂ ਸਾਡੇ ਕੋਲੋਂ ਦਸਵੀਂ ਪਾਸ ਕਰਕੇ ਗਈ ਆ, ਤੂੰ ਉਸ ਦੀ ਗੱਲ ਕਰਦਾ ਆਂ।”
” ਹਾਂ ਸਰ ਜੀ, ਉਸ ਦੀ।”
ਮਾਸਟਰ ਸ਼ਰਨਜੀਤ ਸਿੰਘ ਨੇ ਦੀਪੇ ਨੂੰ ਛੁੱਟੀ ਤਾਂ ਦੇ ਦਿੱਤੀ, ਪਰ ਇਹ ਸੋਚਣ ਲੱਗ ਪਿਆ ਕਿ ਦੀਪੇ ਦੀ ਮੰਮੀ ਆਪਣੀ ਅਠਾਰਾਂ ਸਾਲ ਦੀ ਜਵਾਨ ਕੁੜੀ ਨੂੰ ਕਮਜ਼ੋਰ ਤੇ ਨਿਹੱਥੀ ਕਿਉਂ ਸਮਝਦੀ ਸੀ, ਜਦ ਕਿ ਉਹ ਆਪਣੀ ਰਾਖੀ ਖ਼ੁਦ ਕਰ ਸਕਦੀ ਸੀ। ਅੱਜ ਕੱਲ੍ਹ ਕੁੜੀਆਂ ਤਾਂ ਮੁੰਡਿਆਂ ਨਾਲੋਂ ਵੱਧ ਸਾਹਸੀ ਤੇ ਹਿੰਮਤੀ ਹਨ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleWill PM Modi now decide who will visit a temple, asks Rahul Gandhi
Next article‘ਟਰਕੀ’ ਦਾ ਰਾਜਾ ‘ਕਮਾਲ ਪਾਸ਼ਾ’