ਸੜ ਜਾਏ ਤੇਰਾ ਏ ਸੀ

ਸਤਨਾਮ ਕੌਰ ਤੁਗਲਵਾਲਾ
(ਸਮਾਜ ਵੀਕਲੀ)
ਸੜ ਜਾਏ ਤੇਰਾ ਏ ਸੀ ਵੇ ਢੋਲਾ,
ਲੈ ਕੇ ਪੈ ਗਿਓ ਖੇਸੀ ਵੇ ਢੋਲਾ।
ਗੋਰਾ ਰੰਗ ਮੇਰਾ ਮੁੜਕੇ ਚੋ ਗਿਆ,
ਤੂੰ ਕਦ ਕਦਰ ਕਰੇਸੀ ਵੇ ਢੋਲਾ।
ਠੰਡੀਆਂ, ਤੱਤੀਆਂ ਆਖ ਸੁਣਾਵੇ,
ਸੌਦਾ ਕਿੰਝ ਪੁਗੇਸੀ ਵੇ ਢੋਲਾ।
ਜੇ ਮੈ ਰੁੱਸ ਕੇ ਤੁਰਗੀ ਪੇਕੇ,
ਕਿਹਨੂੰ ਹਾਕ ਮਰੇਸੀ ਵੇ ਢੋਲਾ।
ਜੇ ਤੂੰ ਸਾਗਰ ਤਾਂ ਮੈ ਦਰਿਆ,
ਬਾਝ ਮੇਰੇ ਕਿੰਝ ਭਰੇਸੀ ਵੇ ਢੋਲਾ।
ਝਗੜਾ ਕੀਤਿਆ ਤਾ ਬਾਤ ਨੀ ਮੁੱਕਣੀ,
ਕੋਈ ਦਿਲ ਦਾ ਦਰਦ ਵੰਡੇਸੀ ਵੇ ਢੋਲਾ।
ਸੜ ਜਾਏ ਤੇਰਾ ਏ ਸੀ ਵੇ ਢੋਲਾ,
ਲੈ ਕੇ ਪੈ ਗਿਓ ਖੇਸੀ ਵੇ ਢੋਲਾ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖ਼ਿਆਲ
Next articleਹਵਾ ਦਾ ਬੁੱਲ੍ਹਾ