ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਦੁਸਿਹਰਾ ਮਨਾਇਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ ਸੀ ਐਫ ਵਿਖੇ ਪ੍ਰਿੰਸੀਪਲ ਪ੍ਰਭਦੀਪ ਕੌਰ ਮੋਗਾ ਦੀ ਅਗਵਾਈ ਹੇਠ ਦੁਸ਼ਹਿਰੇ ਸਬੰਧੀ ਸਮਾਗਮ ਕਰਵਾਇਆ ਗਿਆ । ਇਸ ਪ੍ਰੋਗਰਾਮ ਸਬੰਧੀ ਸਕੂਲ ਵਿੱਚ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਜਲਾਏ ਗਏ । ਛੇਵੀਂ ਤੋਂ ਦਸਵੀਂ ਕਲਾਸ ਦੇ ਬੱਚਿਆਂ ਵਿਚਕਾਰ ਰਾਵਨ ਦੇ ਪੁਤਲੇ ਬਣਾਉਣ ਦੀ ਹਾਊਸ ਪ੍ਰਤੀਯੋਗਤਾ ਕਰਵਾਈ ਗਈ | ਜਿਸ ਵਿਚ ਬੱਚਿਆਂ ਨੇ ਰਾਵਣ ਦੇ ਵੱਖ ਵੱਖ ਪੁਤਲੇ ਬਣਾਏ । ਕੋਮਲਪ੍ਰੀਤ ਦੁਆਰਾ ਸਪੀਚ ਦਿੱਤੀ ਅਤੇ ਪਾਰਥ ਮਿਸ਼ਰਾ ਸੱਤਵੀਂ ਕਲਾਸ ਅਤੇ ਅਵਲੀਨ ਕੌਰ ਅੱਠਵੀਂ ਕਲਾਸ ਦੀ ਨੇ ਦਸਿਹਰੇ ਸਬੰਧੀ ਕਵਿਤਾ ਪੇਸ਼ ਕੀਤੀ ।

ਕੇ ਜੀ ਵਿੰਗ ਦੇ ਬੱਚਿਆਂ ਨੇ ਇਸ ਮੌਕੇ ਤੇ ਕਾਗਜ਼ ਦੇ ਰਾਵਣ ਬਣਾਏ ਗਏ । ਇਸ ਪੂਰੇ ਪ੍ਰੋਗਰਾਮ ਵਿੱਚ ਸਟੇਜ ਸੰਭਾਲਣ ਦਾ ਕੰਮ ਸ਼ੁਭੰਪ੍ਰੀਤ ਕੌਰ ਦਸਵੀਂ ਕਲਾਸ ਦੀ ਵਿਦਿਆਰਥਣ ਨੇ ਕੀਤਾ । ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੈਡਮ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ ਨੇ ਬੱਚਿਆਂ ਅਤੇ ਸਾਰੇ ਸਟਾਫ ਮੈਂਬਰਾਂ ਨੂੰ ਦੁਸਹਿਰੇ ਦੇ ਦਿਹਾੜੇ ਦੀ ਵਧਾਈ ਦਿੱਤੀ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ.ਡੀ. ਕਾਲਜ ਫਾਰ ਵੁਮੈਨ ‘ਚ 2 ਦਿਨਾਂ ਟੇਲੈਂਟ ਹੰਟ ਸੰਪੰਨ
Next article6ਵਾਂ ਅਸ਼ੋਕ ਵਿਜੇ ਦਸ਼ਮੀ ਮਹਾਂਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ