ਸਲਾਨਾ ਬਾਲ ਮੈਗਜੀਨ ਮੇਰੀ ਪਹਿਲੀ ਉਡਾਣ ਰਿਲੀਜ਼ ਸੰਬੰਧੀ ਸਮਾਰੋਹ ਆਯੋਜਿਤ

ਐਨਰੋਲਮੈਂਟ ਡਰਾਈਵ ਤਹਿਤ ਨਵੇਂ ਦਾਖਲਿਆਂ ਸੰਬੰਧੀ ਰੂਪ ਰੇਖਾ ਉਲੀਕੀ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ ਸਿੱ) ਗੁਰਭਜਨ ਸਿੰਘ ਲਸਾਨੀ , ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਨੰਦਾ ਧਵਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ,ਬਲਾਕ ਸਿੱਖਿਆ ਅਧਿਕਾਰੀ ਹਰਜਿੰਦਰ ਕੌਰ ਦੀ ਅਗਵਾਈ ਤੇ ਸਕੂਲ ਮੁੱਖੀ ਅਨੁਰਾਧਾ ਦੀ ਦੇਖਰੇਖ ਹੇਠ ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ) ਸੁਲਤਾਨਪੁਰ ਲੋਧੀ ਦੁਆਰਾ ਹਰ ਸਾਲ ਦੀ ਤਰ੍ਹਾਂ ਬਾਲ ਮਨਾਂ ਦੀ ਤਰਜਮਾਨੀ ਕਰਦਾ ਸਕੂਲ ਦੇ ਸਲਾਨਾ ਬਾਲ ਮੈਗਜ਼ੀਨ ਮੇਰੀ ਪਹਿਲੀ ਉਡਾਣ ਦੇ ਘੁੰਡ ਚੁਕਾਈ ਸੰਬੰਧੀ ਸਮਾਗਮ ਆਯੋਜਿਤ ਕੀਤਾ ਗਿਆ।

ਜਿਸ ਦੀ ਪ੍ਰਧਾਨਗੀ ਹਰਭਜਨ ਸਿੰਘ ਸਾਬਕਾ ਬਲਾਕ ਸਿੱਖਿਆ ਅਫਸਰ,ਸੈਂਟਰ ਹੈੱਫ ਟੀਚਰ ਦਲਜੀਤ ਸਿੰਘ ਜੰਮੂ, ਸ੍ਰੀ ਮਤੀ ਅਨੁਰਾਧਾ, ਚੇਅਰਪਰਸਨ ਮਨਦੀਪ ਕੌਰ,ਵੀਨੂੰ ਸੇਖੜੀ ਹੈੱਡ ਟੀਚਰ,ਸਪਨਾ ਦੇਵੀ, ਕਮਲਜੀਤ ਕੌਰ,ਨੇ ਸਾਂਝੇ ਤੌਰ ਤੇ ਕੀਤੀ। ਇਸ ਦੌਰਾਨ ਜਿੱਥੇ ਬੱਚਿਆਂ ਦੁਆਰਾ ਸਭਿਆਚਾਰਕ ਪ੍ਰੋਗਰਮ ਤਹਿਤ ਗੀਤ, ਸਕਿੱਟ,ਕੋਰੀਓਗ੍ਰਾਫੀ,ਕਵਿਤਾ ਆਦਿ ਦੀ ਸਫਲ ਪੇਸ਼ਕਾਰੀ ਨਾਲ ਜਿੱਥੇ ਉਕਤ ਸਮਾਰੋਹ ਨੂੰ ਚਾਰ ਚੰਦ ਲਗਾਏ। ਉਥੇ ਸਕੂਲ ਦਾ ਬਾਲ ਮੈਗਜੀਨ ਸਮੂਹ ਪ੍ਰਧਾਨਗੀ ਮੰਡਲ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ। ਇਸ ਦੇ ਨਾਲ ਹੀ ਨਵੇਂ ਸੈਸ਼ਨ 2021-22 ਲਈ ਐਨਰੋਲਮੈਂਟ ਡਰਾਈਵ ਸ਼ੁਰੂ ਕੀਤੀ ਗਈ। ਜਿਸ ਦੌਰਾਨ ਬਲਾਕ ਮਾਸਟਰ ਟ੍ਰੇਨਰ ਹਰਜਿੰਦਰ ਸਿੰਘ ਜੋਸਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਇਸ ਦੌਰਾਨ ਬੀ ਐੱਮ ਟੀ ਹਰਮਿੰਦਰ ਸਿੰਘ ਜੋਸਨ ਨੇ ਬੱਚਿਆਂ ਦੇ ਮਾਪਿਆਂ ਨੂੰ ਜਿੱਥੇ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਤੇ ਪੜ੍ਹੋ ਪੰਜਾਬ ਪ੍ਰੋਜੈਕਟ, ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉੱਥੇ ਹੀ ਵਿਸ਼ਵ ਦੀਪਕ ਕਾਲੀਆ, ਪ੍ਰਦੀਪ ਕੌਰ , ਆਦਿ ਨੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਨਾਲ ਨਾਲ ਸਕੂਲ ਵਿੱਚ ਚੱਲ ਰਹੀਆਂ ਸਮਾਰਟ ਕਲਾਸਾਂ ਈ ਕੰਟੈਂਟ ਤੇ ਆਨਲਾਈਨ ਪੜ੍ਹਾਈ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪਡ਼੍ਹਾਉਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਜਿਥੇ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਦੇ ਨਵੇਂ ਦਾਖਲਿਆਂ ਦੀ ਸ਼ੁਰੂਆਤ ਕੀਤੀ ਗਈ। ਉਥੇ ਹੀ ਸਰਕਾਰੀ ਸਕੂਲਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲ ਕਰਵਾਉਣ ਨੂੰ ਪਹਿਲ ਦਿੱਤੀ। ਵਿਭਾਗ ਦੁਆਰਾ ਚਲਾਈ ਐਨਰੋਲਮੈਂਟ ਡਰਾਈਵ ਸੈਸ਼ਨ 2021-22 ਦੀ ਸ਼ੁਰੁਆਤ ਨੂੰ ਕਾਮਯਾਬ ਬਣਾਉਣ ਸ੍ਰੀ ਮਤੀ ਨਿੱਕੋ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਸਕੂਲ ਦੇ ਸਮੂਹ ਸਟਾਫ਼ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।

ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਾਜੂ ਜੈਨਪੁਰੀ ਤੇ ਸ੍ਰੀਮਤੀ ਸਪਨਾ ਦੇਵੀ ਨੇ ਸਾਂਝੇ ਤੌਰ ਤੇ ਬਾਖੂਬੀ ਨਿਭਾਈ ਸਮਾਰੋਹ ਨੂੰ ਸਫਲ ਬਣਾਉਣ ਲਈ ਜਿੱਥੇ ਬਲਾਕ ਦੀ ਪਡ਼੍ਹੋ ਪੰਜਾਬ ਟੀਮ ਨੇ ਅਹਿਮ ਭੂਮਿਕਾ ਨਿਭਾਈ ਉਥੇ ਹੀ ਰਣਜੀਤ ਸਿੰਘ ਸੋਨਿਕਾ ਹਰਜੀਤ ਪ੍ਰਵੀਨ ਮਨਜੀਤ ਕੌਰ ਜਸਵੀਰ ਕੌਰ ਮਨੂ ਗੁਜਰਾਲ ਸ਼ਾਲੂ ਕਵਿਤਾ ਧੀਰ ਹਰਪ੍ਰੀਤ ਸਿੰਘ ਜੋਤੀ ਕਮਲਜੀਤ ਅਮਨਜੀਤ ਕੌਰ ਵਿਸ਼ਾਲੀ ਗੁਰਪ੍ਰੀਤ ਮਮਤਾ ਅਮਰਜੀਤ ਕੌਰ ਵਰਿੰਦਰ ਸਿੰਘ ਪ੍ਰਦੀਪ ਕੁਮਾਰ ਰਜੀਵ ਕੁਮਾਰ ਤਰਨਜੀਤ ਕੌਰ ਪ੍ਰਦੀਪ ਕੌਰ ਲਖਵਿੰਦਰ ਕੌਰ ਨੀਲਮ ਰਾਕੇਸ਼ ਕੁਮਾਰ ਕੁਲਦੀਪ ਠਾਕੁਰ ਅਸ਼ਵਨੀ ਕੁਮਾਰ ਆਦਿ ਨੇ ਵੀ ਆਪਣਾ ਅਹਿਮ ਯੋਗਦਾਨ ਪਾਇਆ

Previous articleਤਰੀਕ ਤੇ ਤਰੀਕ
Next articleਮਹਿੰਦੀ ਰੰਗੀਆਂ ਸੁੱਚੀਆਂ “ਧੂੜਾਂ ਨੇ ਸਰਬੱਤ”