ਤਰੀਕ ਤੇ ਤਰੀਕ

ਜਤਿੰਦਰ ਭੁੱਚੋ

 

(ਸਮਾਜ ਵੀਕਲੀ)

ਤੇਰਾ ਫ਼ੈਸਲਾ ਨੀ ਹੈਗਾ ਇਹ ਠੀਕ ਦਿੱਲੀਏ
ਪਾਈ ਜਾਨੀਂ ਏਂ ਤਰੀਕ ਤੇ ਤਰੀਕ ਦਿੱਲੀਏ।
ਅੰਨਦਾਤੇ ਦਾ ਤੂੰ ਪਰਖੀ ਜਾਨੀ ਏ  ਸਬਰ
ਟਾਲ ਮਟੋਲ ਵੀ ਹੁੰਦੈ ਇੱਕ ਹੱਦ ਤੀਕ ਦਿੱਲੀਏ  ।
ਜੇ ਹੱਥ ਤੇਰੀ ਕੁਰਸੀ ਦੇ ਪਾਵਿਆਂ ਨੂੰ ਪਾ ਲਿਆ
ਚੱਡਿਆਂ ‘ਚ ਲੈ ਕੇ ਪੂਛ ਉੱਠੇਂਗੀ ਤੂੰ ਚੀਕ ਦਿੱਲੀਏ ।
ਵੇਲੇ ਸਿਰ ਪਾ ਲੈ ਝੋਲੀ ਚੁੱਕ ਡੁੱਲ੍ਹੇ ਹੋਏ ਬੇਰਾਂ ਨੂੰ
ਪਛਤਾਵੇਂਗੀ ਜੇ ਸਾਡੀ ਮੁੱਕਗੀ ਉਡੀਕ ਦਿੱਲੀਏ  ।
ਕੋਝੀਆਂ ਤੂੰ ਚਾਲਾਂ ਸਦੀਆਂ ਤੋਂ ਆਈ ਚੱਲਦੀ
ਸਾਡੀ  ਪੀੜ ਦੀ ਵੀ ਕਦੇ ਬਣ ਜਾ ਸ਼ਰੀਕ ਦਿੱਲੀਏ  ।
ਇੱਟ ਕੁੱਤੇ ਦਾ ਤੂੰ ਸਦੀਆਂ ਤੋਂ  ਵੈਰ ਰੱਖਿਆ
ਜੱਗੋਂ ਤੇਰਵੀਂ ਕੋਈ ਗੱਲ ਕਰ ਬਣਕੇ ਰਫ਼ੀਕ ਦਿੱਲੀਏ  ।
ਕੁਝ ਪਾ ਗਏ ਸ਼ਹੀਦੀਆਂ ਤੇ ਅਸੀਂ ਤਿਆਰ ਬੈਠੇ ਹਾਂ
ਜਿੱਤ ਕੇ ਹੀ ਮੁੜਨਾ,  ਹੈ ਗੱਲ ਤਸਦੀਕ ਦਿੱਲੀਏ।
ਜਤਿੰਦਰ ਭੁੱਚੋ 
9501475400
Previous articleAmazon makes Alexa Custom Assistant available in India
Next articleਸਲਾਨਾ ਬਾਲ ਮੈਗਜੀਨ ਮੇਰੀ ਪਹਿਲੀ ਉਡਾਣ ਰਿਲੀਜ਼ ਸੰਬੰਧੀ ਸਮਾਰੋਹ ਆਯੋਜਿਤ