ਸਰਕਲ ਸੁਪਰਡੈਂਟ ਪਾਵਰਕਾਮ ਸਰਕਲ ਕਪੂਰਥਲਾ ਮੁਖਤਿਆਰ ਸਿੰਘ ਖਿੰਡਾ ਨੂੰ ਸੇਵਾ ਮੁਕਤੀ ਮੌਕੇ ਕੀਤਾ ਸਨਮਾਨਿਤ

ਫੋਟੋ ਕੈਪਸ਼ਨ-ਸੁਪਰਡੈਂਟ ਮੁਖਤਿਆਰ ਸਿੰਘ ਨੂੰ ਸੇਵਾ ਮੁਕਤੀ ਤੇ ਵਿਸ਼ੇਸ਼ ਸਨਮਾਨ ਕਰਦੇ ਹੋਏ ਇੰਜ.ਇੰਦਰਪਾਲ ਸਿੰਘ ਤੇ ਨਾਲ ਸਮੂਹ ਸਟਾਫ

ਸੁਪਰਡੈਂਟ ਮੁਖਤਿਆਰ ਸਿੰਘ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ-ਇੰਜ਼.ਇੰਦਰਪਾਲ ਸਿੰਘ

ਕਪੂਰਥਲਾ, ਸਮਾਜ ਵੀਕਲੀ (ਕੌੜਾ)- ਸਰਕਲ ਸੁਪਰਡੈਂਟ ਪਾਵਰਕਾਮ ਸਰਕਲ ਕਪੂਰਥਲਾ ਮੁਖਤਿਆਰ ਸਿੰਘ ਖਿੰਡਾ ਵਲੋਂ 35 ਸਾਲ ਬੇਦਾਗ ਸੇਵਾ ਕਰਨ ਉਪਰੰਤ ਉਹਨਾਂ ਦੀ ਸੇਵਾ ਮੁਕਤੀ ‘ਤੇ ਅੱਜ ਪਾਵਰਕਾਮ ਦਫਤਰ ਕਪੂਰਥਲਾ ਵਿਖੇ ਸਾਦਾ ਸਮਾਗਮ ਡਿਪਟੀ ਚੀਫ ਇੰਜੀ.ਇੰਦਰਪਾਲ ਸਿੰਘ ਦੀ ਅਗਵਾਈ ਹੇਠ ਸਮੁੱਚੇ ਸਟਾਫ ਵਲੋਂ ਕਰਵਾਇਆ ਗਿਆ।ਇਸ ਮੌਕੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਡਿਪਟੀ ਚੀਫ ਇੰਜ.ਇੰਦਰਪਾਲ ਸਿੰਘ ਨੇ ਕਿਹਾ ਕਿ ਸੁਪਰਡੈਂਟ ਮੁਖਤਿਆਰ ਸਿੰਘ ਬਹੁਤ ਹੀ ਨੇਕ ਤੇ ਮਿਹਨਤੀ ਵਿਅਕਤੀ ਹਨ ਜਿਹਨਾਂ ਨੇ ਆਪਣੀ ਸਮੁੱਚੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਬੇਦਾਗ ਬਾਖੂਬੀ ਨਿਭਾਈ।ਉਹਨਾਂ ਆਪਣੀ ਡਿਊਟੀ ਦੌਰਾਨ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ।

ਉਹਨਾਂ ਦੀ ਹਰਮਨ ਪਿਆਰਤਾ ਦਾ ਸਮੁੱਚਾ ਸਟਾਫ ਕਾਇਲ ਹੈ ਅਤੇ ਅੱਜ ਉਹਨਾਂ ਦੀ ਸੇਵਾ ਮੁਕਤੀ ‘ਤੇ ਸਭ ਭਾਵੁਕ ਹੋਏ ਹਨ।ਸਾਡੇ ਪਰਿਵਾਰ ਵਾਂਗ ਸਮੁੱਚੇ ਸਟਾਫ ਵਿਚੋਂ ਇੱਕ ਤਜਰਬੇਕਾਰ ਅਧਿਕਾਰੀ ਦੇ ਸੇਵਾ ਮੁਕਤ ਹੋਣ ‘ਤੇ ਦਫਤਰ ਨੂੰ ਕੁਝ ਘਾਟ ਮਹਿਸੂਸ ਹੋਵੇਗੀ।ਉਹਨਾਂ ਮੁਖਤਿਆਰ ਸਿੰਘ ਦੀ ਸੇਵਾ ਮੁਕਤੀ ‘ਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਅਰਦਾਸ ਕੀਤੀ ਕਿ ਰੀਟਾਇਰ ਹੋਣ ਉਪਰੰਤ ਉਹ ਆਪਣੇ ਪਰਿਵਾਰ ਵਿੱਚ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਨ ਅਤੇ ਤੰਦਰੁਸਤ ਰਹਿਣ।ਇਸ ਮੌਕੇ ਪਾਵਰਕਾਮ ਦੇ ਵੱਖ ਵੱਖ ਬੁਲਾਰਿਆਂ ਨੇ ਸੁਪਰਡੈਂਟ ਮੁਖਤਿਆਰ ਸਿੰਘ ਵਲੋਂ ਵਿਭਾਗ ਅੰਦਰ ਪਾਈਆਂ ਨਿਵੇਕਲੀਆਂ ਪੈਂੜਾਂ ਨੂੰ ਹਮੇਸ਼ਾਂ ਹੀ ਯਾਦ ਰੱਖਿਆ ਜਾਵੇਗਾ।ਇਸ ਮੌਕੇ ਚੀਫ ਇੰਜੀਅਰ ਇੰਦਰਬੀਰ ਸਿੰਘ ਤੇ ਸਮੁੱਚੇ ਸਟਾਫ ਵਲੋਂ ਉਹਨਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਅਤੇ ਵੱਖ ਵੱਖ ਤੋਹਫੇ ਦੇ ਕੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਸੁਪਰਡੈਂਟ ਮੁਖਤਿਆਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸੇਵਾ ਮੁਕਤ ਸੁਪਰਡੈਂਟ ਮੁਖਤਿਆਰ ਸਿੰਘ ਨੇ ਵਿਦਾਇਗੀ ਮੌਕੇ ਭਾਵੁਕ ਸ਼ਬਦਾਂ ਨਾਲ ਡਿਪਟੀ ਚੀਫ ਇੰਜ.ਇੰਦਰਬੀਰ ਸਿੰਘ ਤੇ ਸਮੁੱਚੇ ਸਟਾਫ ਦਾ ਧੰਨਵਾਦ ਕਰਦਿਆਂ ਮਿਲੇ ਸਨਮਾਨ ਲਈ ਸ਼ੁਕਰਾਨਾ ਕੀਤਾ।ਇਸ ਮੌਕੇ ਇੰਜ.ਪਵਨ ਕੁਮਾਰ ਵਧੀਕ ਨਿਗਰਾਨ ਇੰਜ.ਟੈਕ.,ਯੋਗੇਸ਼ ਕੁਮਾਰ ਹਲਕਾ ਸਹਾਇਕ,ਤਰਲੋਕ ਸਿੰਘ,ਅਨਿਲ ਕੁਮਾਰ,ਗੁਰਚਰਨ ਕੌਰ,ਸਵਰਨ ਕੌਰ,ਹਰਵਿੰਦਰ ਸਿੰਘ,ਸਲਵਿੰਦਰ ਸਿੰਘ,ਰਜਿਤ ਰਾਮ,ਬਲਜੀਤ ਕੌਰ,ਕੁਲਵਿੰਦਰ ਸਿੰਘ,ਜੋਗਾ ਸਿੰਘ,ਵੀਨਾ ਰਾਣੀ,ਸਤਨਾਮ ਸਿੰਘ,ਰੋਹਿਤ ਕੁਮਾਰ,ਸੁਨੀਤਾ,ਅਰੁਣਾ ਰਾਣੀ,ਰਾਮਜਸ਼,ਛੋਟੇ ਲਾਲ,ਅਰੁਣ ਕੁਮਾਰ,ਇੰਸਪੈਕਟ ਸੁਖਵਿੰਦਰ ਸਿੰਘ,ਮੁਖਤਿਆਰ ਸਿਮਘ ਚੰਦੀ,ਨਰਿੰਦਰ ਸਿੰਘ ਢਿੱਲੋਂ,ਦਿਆਲ ਸਿੰਘ ਮੁੱਤੀ,ਅਮਰਜੀਤ ਸਿੰਘ,ਅਮਰੀਕ ਸਿੰਘ ਮੱਲੀ,ਲਵਪ੍ਰੀਤ ਸਿੰਘ ਮੋਮੀ,ਰਾਜਨਬੀਰ ਸਿੰਘ ਖਿੰਡਾ ਆਦਿ ਵੀ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਬੱਕਰੀਆਂ ਵਾਲ਼ੇ ਦੀ ਸਲਾਹ
Next articleਪਿੰਜਰਾ