ਅਕਾਲੀ ਆਗੂਆਂ ਦੀ ਧੜੇਬੰਦੀ ਆਕਾਲੀ ਦਲ ਦੇ ਮਿਸ਼ਨ – 2022 ਨੂੰ ਲਗਾ ਸਕਦੀ ਹੈ ਢਾਅ
ਕਪੂਰਥਲਾ (ਸਮਾਜ ਵੀਕਲੀ) ( ਕੌੜਾ)-– ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਧੜੇਬੰਦੀ ਉਦੋਂ ਪੂਰੀ ਤਰ੍ਹਾਂ ਜੱਗ ਜ਼ਾਹਰ ਹੋ ਗਈ। ਜਦੋਂ ਸੋਸ਼ਲ ਮੀਡੀਆ ਦੇ ਵ੍ਹੱਟਸਐਪ ਗਰੁੱਪ ਤੇ ਸੀਨੀਅਰ ਅਕਾਲੀ ਆਗੂ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰ ਆਗੂ ਸੱਜਣ ਸਿੰਘ ਵੱਲੋਂ ਜਦੋਂ ਪੰਜਾਬ ਦਾ ਦਰਦ ਬਿਆਨ ਕਰਦੇ ਹੋਏ ਸੱਤਾਧਾਰੀ ਪਾਰਟੀ ਵੱਲੋਂ ਪੰਜਾਬ ਨੂੰ ਲਗਾਤਾਰ ਗਿਰਾਵਟ ਵੱਲ ਲਿਜਾਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਤਾਂ ਉਕਤ ਵ੍ਹੱਟਸਐਪ ਗਰੁੱਪ ਵਿੱਚ ਹੀ ਸ਼ਾਮਿਲ ਸ਼੍ਰੋਮਣੀ ਯੂਥ ਅਕਾਲੀ ਦਲ ਦੋਆਬਾ ਜ਼ੋਨ ਬੀ ਸੀ ਵਿੰਗ ਦੇ ਸਾਬਕਾ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ ਵੱਲੋਂ ਸੱਜਣ ਸਿੰਘ ਨੂੰ ਉਕਤ ਵਿਚਾਰ ਪ੍ਰਗਟ ਕਰਨ ਉੱਤੇ ਟਿੱਪਣੀ ਕਰਦਿਆਂ ਇੱਥੋਂ ਤਕ ਆਖ ਦਿੱਤਾ ਕਿ ਤੁਸੀਂ ਪਹਿਲਾਂ ਆਪਣਾ ਸਟੈਂਡ ਸਪੱਸ਼ਟ ਕਰੋ ਕਿ ਜਿਹੜੇ ਲੋਕਾਂ ਨੂੰ ਤੁਸੀਂ ਪੰਜਾਬ ਦੇ ਗਦਾਰ ਤੇ ਇਸ ਦਿਸ਼ਾ ਲਈ ਦੋਸ਼ੀ ਮੰਨਦੇ ਹੋਏ ਕਹਿੰਦੇ ਸੀ ਕਿ ਇਹਨਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਖ਼ਤਮ ਕਰ ਦਿੱਤੀ ਹੈ ।ਅੱਜ ਤੁਸੀਂ ਟਿਕਟ ਤੇ ਅਹੁਦਿਆਂ ਲਈ ਉਹਨਾਂ ਦੇ ਪਿੱਛੇ- ਪਿੱਛੇ ਘੁੰਮ ਰਹੇ ਓ |
ਯੂਥ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਕਿਹਾ ਕਿ ਕ੍ਰਿਪਾ ਕਰਕੇ ਇਹ ਦੱਸਣ ਦੀ ਵੀ ਖੇਚਲ ਕਰੋ ਕਿ ਤੁਸੀਂ ਉਸ ਸਮੇਂ ਗ਼ਲਤ ਸੀ ਜਾਂ ਅੱਜ ਗ਼ਲਤ ਹੋ ? ਜਿਸ ਉਤੇ ਵ੍ਹੱਟਸਐਪ ਗਰੁੱਪ ਵਿੱਚ ਸ਼ਾਮਲ ਸਾਬਕਾ ਵਿੱਤ ਮੰਤਰੀ ਡਾ ਉਪਿੰਦਰਜੀਤ ਕੌਰ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਸਾਬਕਾ ਕਾਰਜਕਾਰੀ ਐਕਸੀਅਨ ਇੰਜੀ: ਸਵਰਨ ਸਿੰਘ ਨੇ ਸੁਖਦੇਵ ਸਿੰਘ ਨਾਨਕਪੁਰ ਦੀ ਉਕਤ ਟਿੱਪਣੀ ਦੀ ਪ੍ਰੋੜਤਾ ਕੀਤੀ ਤਾਂ ਅਕਾਲੀ ਆਗੂ ਸੱਜਣ ਸਿੰਘ ਵੱਲੋਂ ਸੁਖਦੇਵ ਸਿੰਘ ਨਾਨਕਪੁਰ ਦੀ ਉਕਤ ਟਿੱਪਣੀ ਦੇ ਜਵਾਬ ਦਿੰਦਿਆਂ ਇਹ ਕਿਹਾ ਗਿਆ ਕਿ ਮੈਂ ਤਾਂ ਸਿਰਫ਼ ਪੰਜਾਬ ਦਾ ਦਰਦ ਬਿਆਨ ਕੀਤਾ ਹੈ। ਇਸ ਲਈ ਸੋਸ਼ਲ ਮੀਡੀਆ ਤੇ ਬਹਿਸ ਠੀਕ ਨਹੀਂ। ਇਸ ਲਈ ਵਿਚਾਰ ਫੋਨ ਕਰਕੇ ਵੀ ਸਾਂਝੇ ਕੀਤੇ ਜਾ ਸਕਦੇ ਹਨ।
ਇਸ ਤੋਂ ਬਾਅਦ ਸੱਜਣ ਸਿੰਘ ਨੇ ਸਿਆਣਪ ਵਿਖਾਉਂਦੇ ਹੋਏ ਸੋਸ਼ਲ ਮੀਡੀਆ ਦੇ ਵ੍ਹੱਟਸਐਪ ਗਰੁੱਪ ਵਿਚ ਖਾਮੋਸ਼ ਰਹਿਣਾ ਹੀ ਮੁਨਾਸਿਬ ਸਮਝਿਆ। ਉਕਤ ਸਾਰੀ ਅਕਾਲੀ ਆਗੂਆਂ ਦੀ ਵ੍ਹੱਟਸਐਪ ਤੇ ਹੋਈ ਵਾਇਰਲ ਗੱਲਬਾਤ ਨੇ ਜਿੱਥੇ ਸਿਆਸਤ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ । ਉੱਥੇ ਨਾਲ ਹੀ ਅਕਾਲੀ ਦਲ ਹਾਈਕਮਾਂਡ ਟਿਕਟ ਵੰਡ ਲਈ ਸਿਰਦਰਦ ਵੀ ਵਧਾ ਦਿੱਤੀ ਹੈ।
ਇਸ ਵਾਇਰਲ ਗੱਲਬਾਤ ਨਾਲ ਇਹ ਪੂਰੀ ਤਰ੍ਹਾਂ ਜੱਗ ਜ਼ਾਹਰ ਹੋ ਚੁੱਕਾ ਹੈ, ਕਿ ਕਾਂਗਰਸ ਪਾਰਟੀ ਦੇ ਦੋ ਵਾਰ ਲਗਾਤਾਰ ਜਿੱਤੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਟਿਕਟ ਦੇ ਦਾਅਵੇਦਾਰਾਂ ਦੀ ਸੂਚੀ ਜਿੱਥੇ ਕਾਫ਼ੀ ਲੰਬੀ ਹੈ। ਉਥੇ ਹੀ ਉਨ੍ਹਾਂ ਦਾਅਵੇਦਾਰਾਂ ਦੀ ਧੜੇਬੰਦੀ ਵੀ ਖੁੱਲ੍ਹ ਕੇ ਸਾਹਮਣੇ ਆਈ ਹੈ । ਜੇ ਇਹ ਧੜੇਬੰਦੀ ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਵੱਧਦੀ ਗਈ ਤਾਂ ਅਗਾਮੀ ਵਿਧਾਨ ਸਭਾ ਚੋਣਾਂ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿੱਤ ਦੇ ਮਿਸ਼ਨ ਨੂੰ ਵੱਡੀ ਢਾਅ ਲੱਗੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly