ਜਲੰਧਰ (ਸਮਾਜ ਵੀਕਲੀ):- ਅੱਜ ਬੁੱਧ ਪੂਰਨਿਮਾ ਦੇ ਪਵਿੱਤਰ ਮੌਕੇ ਤੇ ਅੰਬੇਡਕਰ ਭਵਨ ਟਰੱਸਟ ਵੱਲੋਂ ਲੋੜਮੰਦ ਪਰਿਵਾਰਾਂ ਨੂੰ ਕੱਚਾ ਰਾਸ਼ਨ ਵੰਡ ਕੇ ਅੰਬੇਡਕਰ ਭਵਨ, ਜਲੰਧਰ ਵਿਖੇ ਕਰੋਨਾ ਮਹਾਮਾਰੀ ਦੇ ਦੌਰਾਨ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਬੁੱਧ ਜੈਅੰਤੀ ਬੜੀ ਧੂਮ ਧਾਮ ਨਾਲ ਮਨਾਈ ਗਈ. ਪ੍ਰੋਗਰਾਮ ਦਾ ਆਰੰਭ ਭਵਨ ਦੇ ਟਰੱਸਟੀ ਹਰਮੇਸ਼ ਜੱਸਲ ਦੁਆਰਾ ਤ੍ਰਿਸ਼ਰਣ-ਪੰਚਸ਼ੀਲ ਨਾਲ ਕੀਤਾ ਗਿਆ. ਉੱਘੇ ਅੰਬੇਡਕਰਵਾਦੀ, ਲੇਖਕ ਤੇ ਚਿੰਤਕ ਲਾਹੌਰੀ ਰਾਮ ਬਾਲੀ ਨੇ ਬੁੱਧ ਬਾਰੇ ਚਾਨਣਾ ਪਾਇਆ.
ਬੁੱਧ ਜੈਅੰਤੀ ਦੇ ਸਮਾਗਮ ਵਿਚ ਜਲੰਧਰ ਦੇ ਕਾਜੀ ਮੰਡੀ, ਮਕਸੂਦਾਂ, ਅਬਦਪੁਰਾ, ਮਾਡਲ ਹਾਊਸ, ਬੂਟਾ ਮੰਡੀ, ਭਾਰਗੋ ਕੈਮ੍ਪ ਅਤੇ ਵਰਿਆਣਾ ਦੇ ਲੋੜਮੰਦ ਪਰਿਵਾਰਾਂ ਨੂੰ ਅੰਬੇਡਕਰ ਭਵਨ ਟਰੱਸਟ ਦੁਆਰਾ ਕੱਚਾ ਰਾਸ਼ਨ ਵੰਡਿਆ ਗਿਆ. ਰਾਸ਼ਨ ਵੰਡਣ ਲਈ ‘ਧੱਮਾ ਵੇਵਜ਼’ ਅਤੇ ‘ਅੰਬੇਡਕਰਾਈਟ ਇੰਟਰਨੈਸ਼ਨਲ ਕੋ-ਓਰਡੀਨੈਸ਼ਨ ਸੋਸਾਇਟੀ ਕੈਨੇਡਾ’ ਨੇ ਮਾਲੀ ਮਦਦ ਕੀਤੀ. ਟਰੱਸਟ ਦੇ ਜਨਰਲ ਸਕੱਤਰ ਡਾ. ਜੀ ਸੀ ਕੌਲ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਵਿੱਤ ਸਕੱਤਰ ਕੁਲਦੀਪ ਭੱਟੀ ਐਡਵੋਕੇਟ ਨੇ ਆਪਣੇ ਵਿਚਾਰ ਪੇਸ਼ ਕੀਤੇ. ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ‘ਅੰਬੇਡਕਰਾਈਟ ਇੰਟਰਨੈਸ਼ਨਲ ਕੋ-ਓਰਡੀਨੈਸ਼ਨ ਸੋਸਾਇਟੀ ਕੈਨੇਡਾ’, ‘ਧੱਮਾ ਵੇਵਜ਼’ ਅਤੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ. ਸਮਾਗਮ ਵਿਚ ਲੱਡੂ ਵੰਡੇ ਗਏ.. ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਨਿਮਤਾ, ਨਿਰਮਲ ਬਿਨਜੀ, ਕ੍ਰਿਸ਼ਨ ਕਲਿਆਣ ਅਤੇ ਵਿਨੋਦ ਕੁਮਾਰ ਮੌਜੂਦ ਸਨ. ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ), ਜਲੰਧਰ.