ਸ਼ਾਹਜਹਾਨਪੁਰ (ਸਮਾਜ ਵੀਕਲੀ) : ਇਥੋਂ ਦੇ ਰੇਲਵੇ ਫਾਟਕ ’ਤੇ ਅੱਜ ਸਵੇਰੇ ਰੇਲ ਗੱਡੀ ਵਾਹਨਾਂ ਨਾਲ ਟਕਰਾ ਗਈ ਜਿਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਇਥੋਂ ਦੀ ਕਰਾਸਿੰਗ ’ਤੇ ਰੇਲਵੇ ਫਾਟਕ ਬੰਦ ਨਹੀਂ ਸੀ ਜਿਸ ਕਾਰਨ ਹਾਦਸਾ ਹੋਇਆ। ਏਐਸਪੀ ਦਿਹਾਤੀ ਸੰਜੀਵ ਬਾਜਪਾਈ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲਖਨਊ-ਚੰਡੀਗੜ੍ਹ ਸੁਪਰਫਾਸਟ ਗੱਡੀ ਪਟੜੀ ਤੋਂ ਲੱਥ ਗਈ ਜਿਸ ਕਾਰਨ ਦੋਵਾਂ ਪਾਸਿਆਂ ਦੀ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ।
ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਰੇਲ ਗੱਡੀ ਮੀਰਾਂਪੁਰ ਕਟੜਾ ਰੇਲਵੇ ਸਟੇਸ਼ਨ ਤੋਂ ਸਵੇਰੇ ਲੰਘੀ ਤੇ ਇਸ ਨੇ ਦੋ ਟਰੱਕਾਂ, ਕਾਰ ਤੇ ਮੋਟਰਸਾਈਕਲ ਨੂੰ ਖੁੱਲ੍ਹੇ ਲਾਂਘੇ ਵਿਚੋਂ ਟੱਕਰ ਮਾਰੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ। ਦੂਜੇ ਪਾਸੇ ਰੇਲਵੇ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਪੀੜਤ ਪਰਿਵਾਰਾਂ ਲਈ ਦੋ ਲੱਖ ਰੁਪਏ ਹਰੇਕ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly