ਇੰਡੀਅਨ ਉਵਰਸੀਜ ਕਾਂਗਰਸ ਕਮੇਟੀ ਸਪੇਨ ਦੇ ਪ੍ਰਧਾਨ ਬਨਣ ਤੇ ਸ੍ਰੀ ਬਾਸਾਵਾਂ ਰਾਜ ਸੰਕੀਨ ਨੂੰ ਬਹੁਤ ਬਹੁਤ ਵਧਾਈ, ਸ੍ਰੀ ਪਰਮੋਦ ਕੁਮਾਰ ਮਿੰਟੂ, ਸ੍ਰੀ ਰਾਜਵਿੰਦਰ ਸਿੰਘ ਸਵਿਜਰਲੈਡ।

ਬਾਸ਼ਾਵਾਂ ਰਾਜ ਸੰਕੀਨ ਪ੍ਰਧਾਨ ਸਪੇਨ,

 

ਰਾਜਵਿੰਦਰ ਸਿੰਘ ਸਵਿਜਰਲੈਡ
ਪਰਮੋਦ ਕੁਮਾਰ ਮਿੰਟੂ,

ਹਮਬਰਗ (ਰੇਸ਼ਮ ਭਰੋਲੀ)- ਕਾਂਗਰਸ ਪਾਰਟੀ ਦੀ ਪਹਿਲਾ ਤੋ ਹੀ ਇਹ ਨੀਤੀ ਰਹੀ ਹੈ ਕਿ ਕੰਮ ਕਰਨ ਵਾਲੇ ਵਰਕਰਾਂ ਨੂੰ ਹਮੇਸਾ ਹੀ ਪਹਿਲ ਦੇ ਅਧਾਰ ਤੇ ਅਹੁਦੇ ਦਿੱਤੇ ਜਾਂਦੇ ਹਨ ਜੇ ਕੋਈ ਵੀ ਕਿਤੇ ਵੀ ਪਾਰਟੀ ਲਈ ਚੰਗਾ ਕੰਮ ਕਰਦਾ ਹੈ ਤਾਂ ਪਾਰਟੀ ਵੀ ਉਸ ਦਾ ਖਿਆਲ ਵੀ ਰੱਖਦੀ ਹੈ, ਇਸ ਤਰਾਂ ਵੀਡੀਓ ਕਾਲ ਰਾਹੀਂ ਪ੍ਰੈਸ ਨਾਲ ਗੱਲ ਕਰਦਿਆਂ ਇਹਨਾਂ ਦੋਨਾ ਲੀਡਰਾਂ ਨੇ ਜ਼ਿਹਨਾਂ ਵਿੱਚ ਜਰਮਨ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ ਤੇ ਯੂਰਪ ਦੇ ਕਨਵੀਨਰ ਸ੍ਰੀ ਰਾਜਵਿੰਦਰ ਸਿੰਘ ਸਵਿਜਰਲੈਡ ਵੱਲੋਂ ਸਪੇਨ ਦੀ ਸਾਰੀ ਕਮੇਟੀ ਨੂੰ ਬਹੁਤ ਬਹੁਤ ਵਧਾਈ ਦਿੱਤੀ, ਤੇ ਨਾਲ ਹੀ ਅਸੀਂ ਹਾਈ ਕਮਾਨ ਤੇ ਸੈਮ ਪਟਰੌਦਾ ਦਾ ਵੀ ਧੰਨਵਾਦ ਕਰਦੇ ਹਾਂ ਕਿ ਜ਼ਿਹਨਾਂ ਨੇ ਚੰਗੇ ਇਨਸਾਨ ਤੇ ਵਧੀਆਂ ਵਰਕਰ ਕਮੇਟੀ ਵਿੱਚ ਲੈਕੇ ਆਏ ਹਨ।

ਕਮੇਟੀ ਦੇ ਅਹੁਦੇਦਾਰ ਇਸ ਪ੍ਰਕਾਰ ਹਨ- ਪ੍ਰਧਾਨ ਸ੍ਰੀ ਬਾਸ਼ਾਵਾਂ ਰਾਜ ਸੰਕੀਨ, ਵਾਈਸ ਪ੍ਰਧਾਨ ਸ: ਸੁਖਵਿੰਦਰ ਸਿੰਘ ਤੇ ਸ: ਇਕਬਾਲ ਸਿੰਘ, ਜਨਰਲ ਸੈਕਟਰੀ ਸ੍ਰੀ ਵਿਕਾਸ ਸ਼ਰਮਾ ਤੇ ਸ੍ਰੀ ਅਕਾਸ਼ ਮੁੰਕਰ, ਸਹਾਇਕ ਸਕੱਤਰ ਸ੍ਰੀ ਸ੍ਰੀਨੂ ਸਾਧੂ ਤੇ ਸ੍ਰੀ ਪ੍ਰਸੰਜੀਤ ਭਗਤ, ਕੈਸ਼ੀਅਰ ਸ: ਲਭਪ੍ਰੀਤ ਸਿੰਘ, ਯੂਥ ਕੋਆਰਡੀਨੇਟਰ ਸ: ਮਨਪ੍ਰੀਤ ਸਿੰਘ, ਸ਼ੋਸ਼ਲ ਮੀਡੀਆ ਤੇ ਕੋਆਰਡੀਨੇਟਰ ਸ੍ਰੀ ਚੇਤਨ ਸੂਰੀਆਂਵਾਨਸੀ ਤੇ ਸ: ਸੰਧੂ ਸਿੰਘ ਤੇ ਮਿ: ਅਬਦਲ ਖਾਨ, ਐਕਜਿਕਟਵ ਮੈਂਬਰ ਸ: ਗੁਰਵਿੰਦਰ ਸਿੰਘ ਪੂਰੇਵਾਲ ‘ਤੇ ਸ: ਸੁਖਵਿੰਦਰ ਸਿੰਘ ਤੇ ਇਕ ਵਾਰ ਫਿਰ ਸਾਰੀ ਕਮੇਟੀ ਨੂੰ ਸਾਡੇ ਵੱਲੋਂ ਤੇ ਯੂਰਪ ਦੀਆ ਸਾਰੀਆਂ ਕਾਂਗਰਸ ਕਮੇਟੀਆਂ ਵੱਲੋਂ ਬਹੁਤ ਬਹੁਤ ਵਧਾਈ ਹੋਵੇ।

Previous articleਦੇਸ਼ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਨਵਾਂ ਰਿਕਾਰਡ
Next articleਲਖਨਊ-ਚੰਡੀਗੜ੍ਹ ਸੁਪਰਫਾਸਟ ਖੁੱਲ੍ਹੇ ਫਾਟਕ ’ਤੇ ਵਾਹਨਾਂ ਨਾਲ ਟਕਰਾਈ, 5 ਮੌਤਾਂ