ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਪ੍ਰਸਿੱਧ ਗਾਇਕ ਰਣਜੀਤ ਰਾਣਾ ਆਪਣਾ ਟਰੈਕ ‘ਕੌਮ ਦਾ ਦਰਦ’ ਲੈ ਕੇ ਹਾਜ਼ਰ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੀਤਕਾਰ ਮਹਿੰਦਰ ਮਹੇੜੂ ਨੇ ਦੱਸਿਆ ਕਿ ਨੂਰ ਰਿਕਾਡਰਸ ਵਲੋਂ ਇਸ ਟਰੈਕ ਨੂੰ ਪੇਸ਼ ਕੀਤਾ ਗਿਆ ਹੈ। ਇਸ ਦਾ ਸੰਗੀਤ ਆਰ ਪੀ ਸ਼ਰਮਾ ਵਲੋਂ ਦਿੱਤਾ ਗਿਆ ਜਦਕਿ ਇਸ ਦੇ ਡਾਇਰੈਕਟਰ ਆਰ ਕੇ ਬਾਂਸਲ ਹਨ। ਜੀਤ ਬਾਬਾ ਬੈਲਜੀਅਮ, ਰਾਜ ਹੀਰਾ ਜਰਮਨ ਅਤੇ ਬਲਵਿੰਦਰ ਬੱਲ ਦਾ ਸਮੁੱਚੀ ਟੀਮ ਨੇ ਧੰਨਵਾਦ ਕੀਤਾ ਹੈ।