ਗਾਇਕ ਜਰਿਆਲ ਲੈ ਕੇ ਆਇਆ ਟਰੈਕ ‘ਤੇਰੇ ਅਸੀਂ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗਾਇਕ ਗੀਤਕਾਰ ਅਤੇ ਕੰਪੋਜ਼ਰ ਜਰਿਆਲ ਅੱਜਕੱਲ ਆਪਣੇ ਨਵੇਂ ਟਰੈਕ ‘ਤੇਰੇ ਅਸੀਂ’ ਨਾਲ ਚਰਚਾ ਵਿਚ ਹੈ। ਜਰਿਆਲ ਰਿਕਾਰਡਸ ਦੀ ਪੇਸ਼ਕਸ਼ ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆਂ ਉਕਤ ਗਾਇਕ ਨੇ ਦੱਸਿਆ ਕਿ ਇਸ ਟਰੈਕ ਦੇ ਵੀਡੀਓ ਡਾਇਰੈਕਟਰ ਰੀਜ਼ਰ ਸੀ ਜੇ ਹਨ। ਡੀ ਓ ਪੀ ਪੁਸ਼ਕੇਰ ਅਤੇ ਅੰਮ੍ਰਿਤ ਹਨ। ਇਸ ਤੋਂ ਇਲਾਵਾ ਸੁਖਪ੍ਰੀਤ ਹੈਲੀ, ਮੁਸਕਾਨ ਹੀਰ ਅਤੇ ਮੋਨਾ ਸ਼ਰਮਾ ਦਾ ਇਸ ਟਰੈਕ ਲਈ ਪੋਸਟਰ ਜਰੀਏ ਧੰਨਵਾਦ ਕੀਤਾ ਹੈ। ਗਾਇਕ ਜਰਿਆਲ ਦੀ ਇਸ ਪੇਸ਼ਕਸ਼ ਨੂੰ ਸਰੋਤੇ ਪ੍ਰਵਾਨਗੀ ਦੀ ਅੱਖ ਨਾਲ ਦੇਖ ਰਹੇ ਹਨ।

Previous articleਰਣਜੀਤ ਰਾਣਾ ਲੈ ਕੇ ਆਇਆ ‘ਕੌਮ ਦਾ ਦਰਦ’ ਟਰੈਕ
Next article‘ਤਕਦੀਰ ਕੌਮ ਦੀ’ ਟਰੈਕ ਲੈ ਕੇ ਹਾਜ਼ਰ ਹੋਇਆ ਕਮਲ ਤੱਲ੍ਹਣ