ਸਮਾਜ ਵੀਕਲੀ ਯੂ ਕੇ- 23 ਨਵੰਬਰ 2024 ਸ਼ਨੀਵਾਰ ਵਾਲੇ ਦਿਨ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਤੋਂ ਸ਼੍ਰੀ ਦਵਿੰਦਰ ਚੰਦਰ ਜੀ ਦੀ ਅਗਵਾਈ ਹੇਠ ਜੋ ਟੀਮ ਜੇਤਵਨ ਬੁੱਧ ਬਿਹਾਰ ਅਤੇ ਡਾਕਟਰ ਅੰਬੇਡਕਰ ਨਗਰ ਵਿਖੇ ਬਣਾਏ ਜਾਣ ਵਾਲੇ ਮਿਸ਼ਨਰੀ ਸਕੂਲ ਲਈ ਸਾਥ ਸਹਿਯੋਗ ਕਰ ਰਹੀ ਟੀਮ ਦੇ ਕੁਝ ਸਾਥੀ ਬੋਧੀਸੱਤ ਡਾਕਟਰ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ – ਧਨਾਲ, ਜਲੰਧਰ ਨੂੰ ਦੇਖਣ ਵਾਸਤੇ ਗਏ। ਉਸ ਸਕੂਲ ਵਿੱਚ ਜਾ ਕੇ ਸਾਥੀਆਂ ਨੇ ਇੱਕ ਵੱਖਰਾ ਹੀ ਅਨੁਭਵ ਕੀਤਾ।
ਉਸ ਸਕੂਲ ਦੇ ਸਟਾਫ ਨੇ ਬੜੇ ਹੀ ਸਤਿਕਾਰ ਸਹਿਤ ਸਾਥੀਆਂ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਸਟਾਫ ਅਤੇ ਹਰ ਕਲਾਸ ਦੇ ਬੱਚਿਆਂ ਨਾਲ ਰੂਬਰੂ ਕਰਵਾਇਆ। ਦੀਵਾਰਾਂ ਤੇ ਲੱਗੀਆਂ ਬੱਚਿਆਂ ਦੀਆਂ ਤਸਵੀਰਾਂ ਸਕੂਲ ਦੀ ਕਾਬਲੀਅਤ ਬਾਰੇ ਦੱਸ ਰਹੀਆਂ ਸਨ ਅਤੇ ਇਤਿਹਾਸ ਦੇ ਪੰਨਿਆਂ ਨੂੰ ਯਾਦ ਕਰਦਿਆਂ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਖ ਬਹੁਤ ਚੰਗਾ ਲੱਗ ਰਿਹਾ ਸੀ। ਆਖਰ ਸਕੂਲ ਮੈਨੇਜਮੈਂਟ ਵਲੋਂ ਮਾਣਯੋਗ ਰਾਜਿੰਦਰ ਕੁਮਾਰ ਅਤੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਸੁਨੀਲ ਕੁਮਾਰੀ ਜੀ ਹੁਣਾਂ ਦਾ ਸਮਾਂ ਦੇਣ ਲਈ ਅਤੇ ਸਾਥ ਸਹਿਯੋਗ ਲਈ ਇੱਕ ਦੂਸਰੇ ਦਾ ਧੰਨਵਾਦ ਕਰਨ ਉਪਰੰਤ ਜੈ ਭੀਮ, ਨਮੋ ਬੁੱਧਾਏ ਆਖ ਕੇ ਵਿਦਾਇਗੀ ਲਈ।