(ਸਮਾਜ ਵੀਕਲੀ)
ਫਿਰੇ ਛਿੜਕਦੀ ਲੂਣ ਨੀ ਦਿੱਲੀਏ ਸਾਡੇਆਂ ਜਖਮਾਂ ਤੇ ,
ਬਣਦੇ ਬਣਦੇ ਜਖ੍ਮ ਤਾਂ, ਬਣ ਜਾਂਦੇ ਨਾਸੁਰ ਹੁੰਦੇ,
ਆਈ ਤੇ ਆਏ ਲੋਕ, ਬਦਲ ਦੇਂਦੇ ਨੇ ਤਖਤਾਂ ਨੂੰ,
ਬਲ਼ਦੇ ਭਾਂਬੜ ਦਿਲਾਂ ਦੇ, ਬਣ ਜਾਂਦੇ ਨਾਸੂਰ ਹੁੰਦੇ………
ਫਿਰੇਂ ਛਿੜਕਦੀ………….
ਕਨੂੰਨ ਬਣਾਕੇ ਕਾਲੇ ਅੱਜਕੱਲ ਲੁੱਟਦੀ ਲੋਕਾਂ ਨੂੰ,
ਜੇ ਹੱਕ ਸੱਚ ਲਈ ਲੜਦੇ ਤਾਂ ਕੁੱਟਦੀ ਲੋਕਾਂ ਨੂੰ,
ਗੁਲਾਮੀ ਵਾਲੀਆਂ ਬੇੜੀਆਂ ਆਖਰ ਤੋੜ ਹੀ ਦਿੰਦੇ ਨੇ,
ਮਿੱਟੀ ਦੇ ਜਾਏ ਭਾਵੇਂ ਕਿੰਨੇ ਵੀ ਮਜਬੂਰ ਹੁੰਦੇ,
ਫਿਰੇ ਛਿੜਕਦੀ……..
ਅੱਕੇ ਪਏ ਆ ਤੇਰੇ ਝੂਠੇ ਵਾਅਦੇ ਤੇ ਲਾਰਿਆਂ ਤੋਂ,
ਅੱਛੇ ਦਿਨਾਂ ਦੇ ਸੁਪਨੇਂ ਤੇ ਤੇਰੇ ਝੂਠੇ ਨਾਰੇਆਂ ਤੋਂ,
ਗੱਲਾਂ ਦਾ ਕੜਾਹ ਬੜਾ ਛਕਾਇਆ ਭੋਲੀ-ਭਾਲੀ ਜਨਤਾ ਨੂੰ,
ਏਨੇ ਭੋਲ਼ੇ ਵੀ ਨਹੀਓਂ ਕਿਰਤੀ ਤੇ ਮਜ਼ਦੂਰ ਹੁੰਦੇ,
ਫਿਰੇਂ ਛਿੜਕਦੀ………….
ਸਮਝ ਰਹੇ ਹਾਂ ਤੇਰੇ, ਮਨਸੂਬੇ ਤੇ ਚਾਲਾਂ ਨੂੰ,
ਕੱਦ ਤੱਕ ਕੈਦ ਕਰੇਂਗੀ ਨੀ, ਤੂੰ ਸਾਡੇ ਖਿਆਲਾਂ ਨੂੰ,
ਲਿਖਣਾ ਹੋਵੇ ਜਿਹਨਾਂ ਨੇ ਇਤਿਹਾਸ ਨੀ ਦੁਨੀਆਂ ਤੇ,
ਉਹਨਾਂ ਨੂੰ ਨਾਦਰਸ਼ਾਹੀ ਨਾ ਫ਼ਰਮਾਨ ਮੰਜੂਰ ਹੁੰਦੇ,
ਫਿਰੇਂ ਛਿੜਕਦੀ ਲੂਣ ਨੀ ਦਿੱਲੀਏ ਸਾਡੀਆਂ ਜਖਮਾਂ ਤੇ,
ਬਣਦੇ ਬਣਦੇ ਜਖ੍ਮ ਤਾਂ ,ਬਣ ਜਾਂਦੇ ਨਾਸੂਰ ਹੁੰਦੇ…..
ਪਰਮਜੀਤ ਲਾਲੀ