ਮਨਸੂਬੇ

(ਸਮਾਜ ਵੀਕਲੀ)

ਫਿਰੇ ਖੇਲ਼ਦੀ ਤੂੰ ਸਾਡੇ ਨਾਲ ਖੇਲ ਦਿੱਲੀਏ,
ਤੇਰੇ ਹੋਣੇ ਮਨਸੂਬੇ ਸਾਰੇ ਫੈਲ ਦਿੱਲੀਏ,
ਬੰਨ੍ਹ ਕੇ ਕੱਫ਼ਣ ਸਿਰਾਂ ਤੇ ਨੇ ਨਿਕਲ਼ੇ,
ਕਿਹੜੀ ਡਕ ਲੂ ਇਹਨ੍ਹਾਂ ਨੂੰ ਤੇਰੀ ਜੇਲ ਦਿੱਲੀਏ,
ਤੇਰੇ ਹੋਣੇ ਮਨਸੂਬੇ ਸਾਰੇ ਫੈਲ ਦਿੱਲੀਏ..
ਚੰਦ ਲੋਟੂਆਂ ਲਈ ਕਾਲੇ ਤੂੰ ਕਾਨੂੰਨ ਘੜਦੀ,
ਫਿਰੇ ਉਲਟਾ ਕਿਸਾਨਾਂ ਤੇ ਹੀ ਦੋਸ਼ ਮੜ੍ਹਦੀ,
ਕਾਹਤੋਂ ਕੰਨਾਂ ਵਿਚ ਪਾ ਕੇ ਬਹ ਗਈ ਤੇਲ ਦਿੱਲੀਏ,
ਫਿਰੇਂ ਖੇਲਦੀ ਤੂੰ ਸਾਡੇ ਨਾਲ਼………..
ਆਗੇ ਸੜਕਾਂ ਤੇ ਦਾਤੀਆ ਤੇ ਕਹੀਆ ਵਾਲੇ ਨੀਂ,
ਤੰਬੂ ਅਪਣੇ ਹੀ ਉਹਨਾਂ ਨੇ ਕਿਲੇ ਬਣਾ ਲਏ ਨੀਂ,
ਬੈਠੀ ਖੱਖਰ ਭਰਿੰਡਾ ਵਾਲੇ ਛੇੜ ਦਿੱਲੀਏ,
ਤੇਰੇ ਹੋਣੇ ਮਨਸੂਬੇ ਸਾਰੇ ਫੈਲ ਦਿੱਲੀਏ…
ਲੁੱਟ ਲੁੱਟ ਸਾਨੂੰ ਨੀ ਤੂੰ ਨਹੀਓਂ ਰੱਜਦੀ,
ਸਾਡੇ ਲਈ ਨੀਤੀ ਨਾ ਬਣਾਵੇਂ ਚੱਜਦੀ,
ਪੂੰਜੀਪਤੀਆਂ ਦੀ ਬਣ ਗਈ ਰਖੈਲ ਦਿੱਲੀਏ,
ਤੇਰੇ ਹੋਣੇ ਮਨਸੂਬੇ ਸਾਰੇ ਫ਼ੈਲ ਦਿੱਲੀਏ…
ਫਿਰੇਂ ਖੇਲਦੀ ਤੂੰ ਸਾਡੇ ਨਾਲ਼ ਖੇਲ੍ਹ ਦਿੱਲੀਏ ,
ਤੇਰੇ ਹੋਣੇ ਮਨਸੂਬੇ ਸਾਰੇ ਫੈਲ ਦਿੱਲੀਏ….
 ਪਰਮਜੀਤ ਲਾਲੀ
Previous articleਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਹੋਵੇਗਾ 4 ਅਪ੍ਰੈਲ ਨੂੰ ਕਿਸਾਨ ਜਾਗਰੂਕਤਾ ਇਕੱਠ
Next articleਬਲਦੇ ਭਾਂਬੜ