ਗ਼ਲਤ ਧਾਰਨਾਵਾਂ ਤੋਂ ਬਚੋ ਤੇ ਵੈਕਸੀਨੇਸ਼ਨ ਕਰਵਾਓ -ਡਾ ਤਰਨਦੀਪ ਸਿੰਘ

 ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਮਹੰਤ ਮਹਾਤਮਾ ਮੁਨੀ ਜੀ ਵੱਲੋਂ  ਮੋਟੀਵੇਟ ਕਰ ਲੋਕਾਂ ਦੀ ਕੀਤੀ ਗਈ ਟੀਕਾਕਰਨ ਫੱਤੂਢੀਂਗਾ ਸਿਵਲ ਸਰਜਨ ਡਾ ਸੀਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ ਸੀ ਐਚ ਸੀ ਫੱਤੂ ਢੀਂਗਾ ਵਿਖੇ ਕਵਿਡ ਦੇ ਮੱਦੇਨਜ਼ਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਵੱਲੋਂ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਇਸੇ ਘੜੀ ਤਹਿਤ ਸੀਨੀਅਰ ਮੈਡੀਕਲ ਅਫਸਰ  ਸੀਐੱਸਸੀ ਫੱਤੂਢੀਂਗਾ ਡਾ ਰਾਜੀਵ ਪਰਾਸ਼ਰ ਦੀ ਪ੍ਰੇਰਨਾ ਹੇਠ ਅਤੇ ਡਾ ਤਰਨਦੀਪ ਸਿੰਘ ਨੋਡਲ ਅਫਸਰ  ਦੀ ਅਗਵਾਈ ਹੇਠ ਪਿੰਡ ਖੈੜਾ ਬੇਟ ਅਧੀਨ ਪੈਂਦੇ ਡੇਰਾ ਬਾਬਾ ਚਰਨ ਦਾਸ ਜੀ ਵਿਖੇ ਲੋਕਾਂ ਨੂੰ ਕੋਹਡ਼ ਤੋਂ ਬਚਾਅ ਸਬੰਧੀ ਵੈਕਸੀਨੇਸ਼ਨ ਦਿੱਤੀ ਗਈ।

ਡਾ ਤਰਨਦੀਪ  ਨੇ ਦੱਸਿਆ ਕਿ ਲੋਕਾਂ ਨੂੰ  ਪਹਿਲਾ ਮੋਟੀਵੇਟ ਕੀਤਾ ਗਿਆ ਤੇ ਉਨ੍ਹਾਂ ਦੀਆਂ ਵੈਕਸੀਨੇਸ਼ਨ ਸਬੰਧੀ ਸ਼ੰਕਾਵਾਂ ਨੂੰ ਵੀ ਦੂਰ ਕੀਤਾ ਗਿਆ ਡਾ ਪਰਦੀਪ ਨੇ ਜਾਣਕਾਰੀ ਦਿੱਤੀ ਕਿ  ਡੇਰੇ ਵਿਖੇ ਕੁੱਲ 70ਟੀਕੇ ਲਗਾਏ ਗਏ ਉਨ੍ਹਾਂ ਲੋਕਾਂ ਨੂੰ ਗਲਤ ਧਾਰਨਾਵਾਂ ਤੋਂ ਬਚਨ ਤੇ ਕਵਿੱਡ ਤੇ ਫਤਿਹ ਪਾਉਣ ਲਈ ਵੈਕਸੀਨੇਸ਼ਨ ਡਰਾਈਵ ਨੂੰ ਸਫ਼ਲ ਕਰਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਕੁਲਦੀਪ ਕੌਰ ਏ ਐੱਨ ਐੱਮ ,ਐੱਸ ਆਈ ਗੁਰਮੀਤ ਸਿੰਘ, ਅਰਸ਼ਪ੍ਰੀਤ ਸਿੰਘ , ਪਰਗਟ ਸਿੰਘ ਆਦਿ ਸ਼ਾਮਿਲ ਸਨ।

Previous articleRestocking, base effect boost two-wheeler sales in March
Next articleUS iPhone users’ spending on apps grew 38% in 2020: Report