HOME ਭੀਖੀ ਮੰਡੀ ਵਿਖੇ ਚੇਅਰਮੈਨ ਵਰਿੰਦਰ ਸੋਨੀ ਨੇ  ਕਣਕ ਦੀ ਬੋਲੀ ਕਰਵਾਈ...

ਭੀਖੀ ਮੰਡੀ ਵਿਖੇ ਚੇਅਰਮੈਨ ਵਰਿੰਦਰ ਸੋਨੀ ਨੇ  ਕਣਕ ਦੀ ਬੋਲੀ ਕਰਵਾਈ ਸ਼ੁਰੂ 

2
ਭੀਖੀ  (ਸਮਾਜ ਵੀਕਲੀ)  ( ਕਮਲ ਜਿੰਦਲ) ਪਿਛਲੇ ਦੋ ਦਿਨਾਂ ਤੋਂ ਖਰਾਬ ਮੌਸਮ ਕਾਰਨ ਕਿਸਾਨਾਂ ਨੇ ਕਣਕ ਦੀ ਵਾਢੀ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਭੀਖੀ ਮੰਡੀ ਕਮੇਟੀ ਅਧੀਨ ਆਉਂਦੇ ਸਾਰੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਆਮਦ ਵਧ ਗਈ ਹੈ। 1005 ਮੀਟ੍ਰਿਕ ਟਨ ਕਣਕ ਆ ਚੁੱਕੀ ਹੈ। ਭੀਖੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਦੇ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਵਰਿੰਦਰ ਸੋਨੀ ਨੇ ਕਿਹਾ ਕਿ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ, ਅਤੇ ਅਸੀਂ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਤਿਆਰ ਹੈ। ਬੋਲੀ ਸ਼ੁਰੂ ਕਰਨ ਮੌਕੇ ਮੰਡੀ ਸੁਪਰਵਾਈਜ਼ਰ ਕਰਨੈਲ ਸਿੰਘ, ਜਗਤਾਰ ਸਿੰਘ ਸੋਹੀ, ਪ੍ਰਿੰਸ ਕੁਮਾਰ, ਵਿਕਰਮਜੀਤ ਸਿੰਘ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਇੰਸਪੈਕਟਰ ਜਸਪ੍ਰੀਤ ਸਿੰਘ ਖੈਲਾ, ਮੋਹਿਤ ਜਿੰਦਲ, ਮੰਗਤ ਰਾਏ, ਸੁਖਦੇਵ ਸ਼ਰਮਾ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਸੁਰੇਸ਼ ਕੁਮਾਰ ਸਮਾਓ, ਗੁਰਇਕਬਾਲ ਸਿੰਘ ਬਾਲੀ, ਰਾਜਪਾਲ ਸਿੰਘਲ ਸਿੰਘ, ਮੱਖਣ ਸਿੰਘ ਮੈਂਬਰ, ਮਖੌਲੀ ਟੀ.ਸੀ. ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleअंबेडक भवन में बाबा साहेब की भव्य प्रतिमा का अनावरण किया गया
Next articleਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਦਾ ਨੰਬਰ 1 ਸੂਬਾ ਬਣੇਗਾ- ਵਿਧਾਇਕ ਸੰਗੋਵਾਲ