ਸਮਾਜ ਵੀਕਲੀ ਯੂ ਕੇ-
ਜੈ ਭੀਮ, ਨਮੋ ਬੁੱਧਾਏ, ਜੈ ਮੂਲ ਨਿਵਾਸੀ

ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸਾਥੀਆਂ ਨੇ ਹਿੱਸਾ ਲਿਆ ਜਿਸ ਵਿੱਚ ਵਿਸ਼ਵ ਬੋਧ ਸੰਘ ਪੰਜਾਬ ਦੇ ਪ੍ਰਧਾਨ ਸ੍ਰੀ ਰਾਜਕੁਮਾਰ ਰੱਤੂ ਜੀ ਸਾਡੇ ਸਤਿਕਾਰਯੋਗ ਟੀਚਰ ਮਿਸਟਰ ਪਵਨ ਜਖੂ ਜੀ ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਰੱਖੇ. ਇਸ ਵਿੱਚ ਸਟੇਜ ਦੀ ਕਾਰਵਾਈ ਮਿਸਟਰ ਰਕੇਸ਼ ਕੁਮਾਰ ਅਤੇ ਮਿਸਟਰ ਨਵਨੀਤ ਕੁਮਾਰ ਦੁਆਰਾ ਕੀਤੀ ਗਈ।
ਪ੍ਰਧਾਨਗੀ ਮਿਸਟਰ ਸੁਰਿੰਦਰ ਕੁਮਾਰ ਦੁਆਰਾ ਕੀਤੀ ਗਈ ਉਸ ਵਿੱਚ ਵੈਲਫੇਅਰ ਕਮੇਟੀ ਦੇ ਮੈਂਬਰ ਮਿਸਟਰ ਬਲਬੀਰ ਕੁਮਾਰ, ਮਿਸਟਰ ਟੇਕ ਚੰਦ, ਮਿਸਟਰ ਬੰਟੀ, ਮਿਸਟਰ ਸੁਨੀਲ ਕੁਮਾਰ ਸ਼ੀਲਾ, ਮਿਸਟਰ ਲਾਡਾ, ਮਿਸਟਰ ਦਿਨੇਸ਼ ਅਤੇ ਬਹੁਤ ਗਿਣਤੀ ਵਿੱਚ ਬੀਬੀਆਂ ਨੇ ਵੀ ਆਪਣੀ ਸ਼ਿਰਕਤ ਕੀਤੀ ਅਤੇ ਪੁਰਸ਼ੋਤਮ ਲਾਲ ਚੰਦਰ (ਭਾਰਤ ਮੁਕਤੀ ਮੋਰਚਾ) ਜਿਨਾਂ ਨੇ ਇਸ ਮੰਚ ਦੇ ਉੱਪਰ ਆਪਣੇ ਮੁੱਖ ਤੌਰ ਤੇ ਵਿਚਾਰ ਰੱਖੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਭਵਿੱਖ ਦੇ ਬਾਰੇ ਰਣਨੀਤੀ ਤਿਆਰ ਕਰਨ ਦੇ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ।
ਮਿਸਟਰ ਦਵਿੰਦਰ ਚੰਦਰ ਐਂਡ ਫੈਮਲੀ ਦੁਆਰਾ ਵੀਡੀਓ ਰਾਹੀਂ ਯੂਕੇ ਤੋਂ ਖਾਸ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ. ਇਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਕਵਿਤਾਵਾਂ ਗੀਤ ਅਤੇ ਭਾਸ਼ਣ ਕੀਤੇ ਅਤੇ ਨਾਲ ਹੀ ਨਾਲ ਚਲਦੇ ਪ੍ਰੋਗਰਾਮ ਦੇ ਵਿੱਚ ਸ੍ਰੀ ਬਿਹਾਰੀ ਲਾਲ ਜੀ ਗਿੰਡਾ ਮਿਸਟਰ ਆਕਾਸ਼ ਗਿੰਡਾ ਦੁਆਰਾ ਵੀ ਆਪਣੇ ਵਿਚਾਰ ਰੱਖੇ ਗਏ। ਬਹੁਤ ਸਾਰੇ ਸਾਥੀਆਂ ਦੁਬਾਰਾ ਦਾਨ ਦਿੱਤਾ ਗਿਆ। ਚਾਹ ਅਤੇ ਰੋਟੀ ਦਾ ਅਟੁੱਟ ਲੰਗਰ ਵਰਤਾਇਆ ਗਿਆ।


















