ਤਾਲਾਬੰਦੀ / ਕਰਫਿਊ ਵਾਲੇ ਦਿਨਾਂ ਵਿੱਚ ਅਧਿਆਪਕਾਂ ਨੂੰ ਸਕੂਲ ਜਾਣ ਤੋਂ ਮਿਲੇ ਰਾਹਤ – ਰਵੀ ਵਾਹੀ

ਕੈਪਸ਼ਨ -- ਅਧਿਆਪਕ ਆਗੂ ਰਵੀ ਵਾਹੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਕਰੋਨਾ ਵਾਇਰਸ ਦੀ ਦੂਸਰੀ ਲਹਿਰ ਦਾ ਭਿਆਨਕ ਰੂਪ ਆਪਣੇ ਪੂਰੇ ਰੰਗ ਵਿਖਾਉਂਦਾ ਹੋਇਆ ਹਰ ਉਮਰ ਦੇ ਇਨਸਾਨ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰਿਹਾ ਹੈ, ਜਿਸ ਉੱਤੇ ਕਾਬੂ ਪਾਉਣ ਲਈ ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਲੱਕ ਬੰਨ੍ਹ ਕੇ ਉਪਰਾਲੇ ਕਰ ਰਿਹਾ ਹੈ। ਪਰ ਤ੍ਰਾਸਦੀ ਇਹ ਹੈ ਕਿ ਕਰੋਨਾ ਵਾਇਰਸ ਕਾਰਨ ਮੌਤਾਂ ਅਤੇ ਕਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਰੁਕਣ ਦੀ ਥਾਂ ਦਿਨੋ-ਦਿਨ ਵਧ ਰਹੀ ਹੈ ।

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਅਧਿਆਪਕ ਰਵੀ ਵਾਹੀ ਨੇ ਕਰੋਨਾ ਵਾਇਰਸ ਦਿਨੋ ਦਿਨ ਵਧ ਰਹੇ ਮਰੀਜ਼ਾਂ ਦੀ ਗਿਣਤੀ ਉੱਤੇ ਆਪਣੀ ਸਖਤ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਕਰੋਨਾ ਕਾਲ ਦੌਰਾਨ ਦਿਨੋ ਦਿਨ ਵਧ ਰਹੇ ਕਰੋਨਾ ਮਰੀਜ਼ਾਂ ਦੀ ਗਿਣਤੀ ਅਤੇ ਕਰੋਨਾ ਮਰੀਜ਼ਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਹਿਲੀ ਗੱਲ ਤਾਂ ਸਕੂਲਾਂ ਵਿਚ ਜਿਵੇਂ ਵਿਦਿਆਰਥੀਆਂ ਨੂੰ ਸਕੂਲ ਆਉਣ ਤੋਂ ਬੰਦ ਕੀਤਾ ਗਿਆ ਹੈ , ਇਸੇ ਤਰ੍ਹਾਂ ਹੀ ਅਧਿਆਪਕਾਂ ਨੂੰ ਵੀ ਸਕੂਲਾਂ ਵਿਚ ਸਿੱਖਿਆ ਵਿਭਾਗ ਗੁਰੇਜ ਕਰੇ ।

ਉਨ੍ਹਾਂ ਕਿਹਾ ਕਿ ਚਲੋ ਜੀਵ ਭਾਗਾ ਅਧਿਆਪਕਾਂ ਨੂੰ ਸਕੂਲਾਂ ਵਿਚ ਸੌਣ ਲਈ ਆਦੇਸ਼ ਜਾਰੀ ਕਰਦਾ ਵੀ ਹੈ ਤਾਂ ਘੱਟੋ ਘੱਟ ਤਾਲਾਬੰਦੀ/ ਕਰਫਿਓ ਦੌਰਾਨ ਅਧਿਆਪਕਾਂ ਨੂੰ ਸਕੂਲਾਂ ਵਿਚ ਆਉਣ ਤੋਂ ਰਾਹਤ ਦੇਵੇ, ਕਿਉਂਕਿ ਜਿਹਨਾਂ ਦਿਨਾਂ ਵਿੱਚ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਤਾਲਾਬੰਦੀ/ ਕਰਫਿਊ ਲਗਾਇਆ ਜਾਂਦਾ ਹੈ, ਓਸ ਦਿਨ ਅਧਿਆਪਕਾਂ ਨੂੰ ਸਕੂਲਾਂ ਵਿਚ ਪਹੁੰਚਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਧਿਆਪਕ ਆਗੂ ਰਵੀ ਵਾਹੀ ਨੇ ਕਿਹਾ ਕਿ ਕਰੋਨਾ ਦੇ ਦੈਂਤ ਨੇ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀਆਂ ਨੂੰ ਓਹਨਾ ਦੇ ਪਰਿਵਾਰਾਂ ਤੋਂ ਹਮੇਸ਼ਾਂ ਲਈ ਖੋਹ ਲਿਆ ਹੈ ਅਤੇ ਭਵਿੱਖ ਵਿਚ ਕਰੋਨਾ ਹੋਰ ਅਧਿਆਪਕ ਸਾਥੀਆਂ ਨੂੰ ਆਪਣੀ ਲਪੇਟ ਵਿਚ ਨਾ ਲਵੇ,ਇਸ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਿਦਿਆਰਥੀਆਂ ਵਾਂਗ ਅਧਿਆਪਕਾਂ ਨੂੰ ਵੀ ਸਕੂਲਾਂ ਵਿਚ ਨਾ ਆਉਣ ਤੋਂ ਰਾਹਤ ਦੇਵੇ,ਅਤੇ ਖਾਸਕਰਕੇ ਤਾਲਾਬੰਦੀ/ ਕਰਫਿਊ ਵਾਲੇ ਦਿਨਾਂ ਵਿੱਚ ਸਰਕਾਰ ਸਕੂਲਾਂ ਵਿੱਚ ਮੁਕੰਮਲ ਤੌਰ ਉੱਤੇ ਛੁੱਟੀ ਦਾ ਐਲਾਨ ਕਰੇ। ਓਹਨਾ ਕਿਹਾ ਕਿ ਪੰਜਾਬ ਦੇ ਇਕ ਜਿਲ੍ਹੇ ਦੇ ਡੀ ਈ ਓ ਵੱਲੋਂ ਤਾਲਾਬੰਦੀ/ ਕਰਫਿਊ ਵਾਲੇ ਦਿਨਾਂ ਵਿੱਚ ਅਧਿਆਪਕਾਂ ਨੂੰ ਸਕੂਲਾਂ ਵਿੱਚ ਨਾ ਆਉਣ ਦਾ ਐਲਾਨ ਵੀ ਕੀਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੈੜਾ ਬੇਟ ਦੇ ਪਤਵੰਤਿਆਂ ਨੇ ਗਲੀਆਂ ਵਿਚ ਇੰਟਰ ਲਾਕ ਟਾਇਲ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ
Next articleਸ਼ੋਸ਼ਲ ਮੀਡੀਏ ਦੀ ਲਤ ਮਾਨਸਿਕ ਬੀਮਾਰੀਆਂ ਦੀ ਜੜ੍ਹ