ਡਾ. ਨਰੇਸ਼ ਚੌਹਾਨ ਦੇ ਸੀਨੀਅਰ ਮੈਡੀਕਲ ਅਫ਼ਸਰ ਬਨਣ ਤੇ ਬਹੁਤ-ਬਹੁਤ ਵਧਾਈ – ਸ. ਗੁਰਮੇਲ ਸਿੰਘ ਮਾਨ ਤੇ ਸਾਥੀ

ਡਾ. ਨਰੇਸ਼ ਚੌਹਾਨ

ਹਮਬਰਗ, (ਰੇਸ਼ਮ ਭਰੋਲੀ)- ਇਨਸਾਨ ਦੇ ਚੰਗੇ ਕੰਮ ਹਮੇਸਾ ਹੀ ਅੱਗੇ ਆਉਂਦੇ ਰਹਿੰਦੇ ਹਨ ਜਾ ਕਹਿ ਲਵੋ ਕਿ ਸਚਾਈ ਤੇ ਚੰਗਿਆਈ ਹਮੇਸਾ ਹੀ ਬੰਦੇ ਨੂੰ ਅੰਗੇ ਵੱਧਣ ਵਿੱਚ ਸਹਾਈ ਹੁੰਦੀ ਹੈ. ਡਾ. ਨਰੇਸ਼ ਚੌਹਾਨ ਜਿਥੇ ਉਹ ਇਕ ਵਧੀਆ ਇਨਸਾਨ ਹੈ ਉਥੇ ਨਾਲ ਹੀ ਸਾਈਂ ਕੇਅਰ ਸੁਸਇਟੀ ਰਾਹੀਂ ਬਹੁਤ ਵਧੀਆ ਕੰਮ ਕਰ ਰਹੇ ਹਨ. ਪਿਛਲੇ ਸਮੇਂ ਸਮੇਂ ਸਿਰ ਬਹੁਤ ਵਾਰ ਕਿਸਾਨ

ਸ. ਗੁਰਮੇਲ ਸਿੰਘ ਮਾਨ

ਮਜ਼ਦੂਰ ਏਕਤਾ ਲਈ ਵੀ ਕਈ ਵਾਰ ਦਿੱਲੀ ਸਿੱਘੂ ਬਾਰਡਰ ਤੇ ਵੀ ਆਪਣੀ ਸਾਰੀ ਟੀਮ ਨਾਲ ਆਪਣੀਆਂ ਸੇਵਾਵਾਂ ਨਿਭਾਆਂ ਰਹੇ ਹਨ ਤੇ ਬਹੁਤ ਸਾਰੇ ਪਿੰਡਾ ਵਿੱਚ ਅੱਖਾਂ ਦੇ ਫ੍ਰੀ ਕੈਂਪ ਲਾ ਚੁੱਕੇ ਹਨ, ਜ਼ਿਹਨਾਂ ਵਿੱਚੋਂ ਤਕਰੀਬਨ 15 ਹਜ਼ਾਰ ਮਰੀਜ਼ਾਂ ਦੀਆ ਅੱਖਾਂ ਦੇ ਫ੍ਰੀ ਅਪਰੇਸਨ ਕੀਤੇ ਜਾ ਚੁੱਕੇ ਹਨ ਤੇ ਅੱਗੇ ਤੋਂ ਵੀ ਇਹ ਸੇਵਾ ਜਾਰੀ ਹੈ ਤੇ ਅੱਜ ਹੀ ਮੇਰੇ ਵੀਰ ਸ. ਗੁਰਮੇਲ ਸਿੰਘ ਮਾਨ ਨੇ ਗੱਲ ਕਰਦਿਆ ਦੱਸਿਆ ਕਿ ਅੱਖਾਂ ਦੇ ਮਾਹਿਰ ਡਾਕਟਰ ਨਰੇਸ਼ ਚੌਹਾਨ ਸਾਹਿਬ ਦੀ ਤਰੱਕੀ ਹੋਕੇ ਸੀਨੀਅਰ ਮੈਡੀਕਲ ਅਫਸਰ ਬਣਾਇਆ ਗਿਆ ਹੈ ਤੇ ਉਨ੍ਹਾ ਨੂੰ ਅਹੁਦਾ ਸੰਭਾਲ਼ਣ ਤੇ ਵਿਭਾਗ ਅਤੇ ਹੋਰ ਕਈ ਪਤਵੰਤਿਆਂ ਵੱਲੋਂ ਵਧਾਈ ਦਿੱਤੀ ਗਈ.

ਇਸੇ ਤਰਾਂ ਹੀ ਯੂਰਪ ਤੇ ਖ਼ਾਸ ਕਰਕੇ ਜਰਮਨ ਤੋਂ ਡਾਕਟਰ ਸਾਹਿਬ ਦੇ ਪਰਮ ਮਿੱਤਰ ਗੁਰਮੇਲ ਸਿੰਘ ਮਾਨ,ਵਰਿੰਦਰ ਸਿੰਘ ਬੱਬੂ, ਸ.ਦਲਵੀਰ ਸਿੰਘ ਮੁਹਾਰ ਪ੍ਰਧਾਨ ਗੁਰੂਘਰ ਏਪਨਡੋਰਫ, ਸਤੰਤਰਵੀਰ ਸਿੰਘ ਸਮਾਜ ਸੇਵੀ, ਪਰਮੋਦ ਕੁਮਾਰ ਮਿੰਟੂ ਪ੍ਰਧਾਨ ਹਿੰਦੂ ਮੰਦਰ, ਰਾਜੀਵ ਬੇਰੀ,ਰਾਜ ਸ਼ਰਮਾ, ਦਰਸ਼ਨ ਸਿੰਘ ਚੌਹਾਨ, ਬਲਵਿੰਦਰ ਸਿੰਘ ਘੋੜਤਾ, ਅਵਤਾਰ ਸਿੰਘ ਤੇ ਰੇਸ਼ਮ ਭਰੋਲੀ ਤੇ ਹੋਰ ਬਹੁਤ ਸਾਰੇ ਦੋਸਤ ਮਿੱਤਰ ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਹਾ ਕਿ ਡਾ. ਸਾਹਿਬ ਦਿਨ ਦੋਗਣੀ ਤੇ ਰਾਤ ਚੋਗਣੀ ਤਾਰੱਕੀ ਕਰੇ।

Previous articleਜ਼ੰਗੀ ਪਧੱਰ ‘ਤੇ ਟੀਕਾਕਰਣ ਨਾਲ ਹੀ ਕਰੋਨਾ ‘ਤੇ ਜਿੱਤ ਸੰਭਵ
Next articleਬਾਲ ਕਵਿਤਾ : ਕਿਸ਼ਤੀ