ਮੈਂ ਵਿਹਲੀ ਨਹੀਂ….

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਕੋਈ ਲੋੜ ਨਹੀ ਮੈਨੂੰ ਮੁਫ਼ਤ ਸਫ਼ਰ- ਸੁਫਰ ਦੀ,
ਮੈਂ ਵਿਹਲੀ ਨਹੀਂ ਬੱਸਾਂ ਵਿੱਚ ਘੁੰਮਣ ਲਈ।
ਔਰਤ ਨੂੰ ਤਰਸ ਦੀ ਪਾਤਰ ਨਾ ਬਣਾਓ,
ਇਹ ਤਾਂ ਮਸ਼ਹੂਰ ਆਸਮਾਨਾਂ ਨੂੰ ਚੁੰਮਣ ਲਈ।
ਮੈਂ ਵਿਹਲੀ ਨਹੀਂ…..
ਜੇ ਦੇ ਸਕਦੇ ਹੋ ਤਾਂ ਦੇਵੋ ਕੋਈ ਰੁਜ਼ਗਾਰ,
ਪੜ੍ਹ-ਲਿਖ ਵੀ ਨੌਕਰੀ ਦੀ ਥੋੜ੍ਹ ਹੈ।
ਤਨ ਮਨ ਤੇ ਝਰੀਟਾਂ ਨਹੀਂ ਚਾਹੀਦੀਆਂ,
ਮੈਨੂੰ ਆਤਮ-ਸਨਮਾਨ ਦੀ ਲੋੜ ਹੈ।
ਕਰ ਕੇ ਹਨੇਰਾ ਬੇਈਮਾਨੀ ਦਾ ,
ਨਾ ਛੱਡੀ ਮੈਨੂੰ ਗੁੰਮਣ ਲਈ।
ਮੈਂ ਵਿਹਲੀ ਨਹੀਂ…..
ਜੱਗ ਹੱਸਾਈ ਨਾ ਰਾਸ ਆਉਂਦੀ,
ਬਰਾਬਰ ਦੇ ਹੱਕ ਦਵਾ ਮੈਨੂੰ।
ਜੇ ਹਿੰਮਤ ਹੈ ਤਾਂ ਸਾਬਿਤ ਕਰ,
ਪੈਰਾਂ ਮੇਰਿਆਂ ਤੇ ਖੜ੍ਹਾ ਮੈਨੂੰ।
ਸਮਝੀ ਨਾ ਵੋਟ ਪਾਊ ‘ਮਨਜੀਤ’,
ਬੱਸਾਂ ਵਿੱਚ ਆਵੇਂ ਝੂੰਮਣ ਲਈ।
ਮੈਂ ਵਿਹਲੀ ਨਹੀਂ ਬੱਸਾਂ ਵਿੱਚ ਘੁੰਮਣ ਲਈ,
ਮੈਂ ਵਿਹਲੀ ਨਹੀਂ….।

ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ।
ਸੰ:9464633059

 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਪੰਜਾਬ ਹਮੇਸ਼ਾ ਮੇਰੇ ਦਿਲ ਵਿਚ ਵੱਸਦਾ
Next article” ਸੁਣ ਲਓ ਹਾਕਮ ਜੀ! “