ਡਾ. ਅੰਬੇਦਕਰ ਬੁਧਿੱਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ ਸੂੰਢ ਵਲੋ ਦਾਨੀਂ ਸੱਜਣਾ ਦਾ ਸਨਮਾਨ

ਡਾ. ਅੰਬੇਦਕਰ ਬੁਧਿੱਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ ਸੂੰਢ ਵਲੋ ਦਾਨੀਂ ਸੱਜਣਾ ਦਾ ਸਨਮਾਨ
ਕਮੇਟੀ ਦੇ ਫਾਊਂਡਰ ਮੈਂਬਰ ਮੂਰਤੀ ਮਲ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ

ਬੰਗਾ (ਸਮਾਜ ਵੀਕਲੀ)- ਡਾ ਅੰਬੇਦਕਰ ਬੁਧਿੱਸਟ ਰਿਸੋਰਸ ਸੈਂਟਰ ਸੂੰਢ ਬੰਗਾ ਵਿਖੇ ਡਾ ਅੰਬੇਦਕਰ ਮੈਮੋਰੀਅਲ ਕਮੇਟੀ ਯੂ ਕੇ ਕਮੇਟੀ ਦੇ ਫਾਊਂਡਰ ਮੈਂਬਰ ਸਤਿਕਾਰਯੋਗ ਮਦਨ ਸਰੋਆ ਜੀ ਤਲਵਣ, ਸਤਿਕਾਰਯੋਗ ਤਰਸੇਮ ਕੋਲ ਜੀ ਯੂ ਕੇ, ਦੇਬੋ ਕੋਲ ਜੀ ਲਾਂਬੜਾ, ਜਲੰਧਰ, ਸਤਿਕਾਰਯੋਗ ਦੇਵ ਪਾਲ ਸੁਮਨ ਜੀ, ਬਖਸ਼ੋ ਸੁਮਨ ਜੀ ਯੂ ਕੇ, ਉੱਚਾ ਪਿੰਡ ਫਗਵਾੜਾ, ਭੈਣ ਗੁਰਦੇਵ ਰਤੂ ਜੀ ਯੂ ਕੇ ਗੋਰਾਇਆਂ ਜੀ ਵਿਸ਼ੇਸ਼ ਤੌਰ ਤੇ ਪੁੱਜੇ. ਡਾ ਅੰਬੇਡਕਰ ਬੁਧਿਇਸਟ ਰਿਸੋਰਸ ਸੈਂਟਰ ਤੇ ਸਕੂਲ ਨੂੰ ਚਲਾਉਣ ਵਿੱਚ ਆਰਥਿਕ ਸਹਿਯੋਗ ਦੇਣ ਤੇ ਧੰਮਾ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਸਹਿਯੋਗ ਕਰਨ ਲਈ ਡਾ ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ, ਕਮੇਟੀ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਜੀ ਤੇ ਕਮੇਟੀ ਦੇ ਸੀਨੀਅਰ ਮੈਂਬਰ ਪ੍ਰਵੀਨ ਬੰਗਾ ਦੀ ਅਗਵਾਈ ਵਿਚ ਕਮੇਟੀ ਮੈਬਰਾਂ ਵਲੋਂ ਸਨਮਾਨ ਕੀਤਾ. ਇਸ ਮੌਕੇ ਤੇ ਇਨ੍ਹਾਂ ਤੋ ਇਲਾਵਾ ਸਤਿਕਾਰਯੋਗ ਸਖਸ਼ੀਅਤਾਂ ਹਾਜਰ ਹੋਈਆਂ.

ਬੁਧਵਿਹਾਰ ਵਿਚ ਸੰਖੇਪ ਸਮਾਗਮ ਨੂੰ ਸਤਿਕਾਰਯੋਗ ਭੰਤੇ ਵਿਸ਼ਾਖਾ ਜੀ ਬੰਬਈ ਨੇ ਪੰਚਸ਼ੀਲ ਤੇ ਪ੍ਰਵਚਨ ਕੀਤੇ. ਬਾਬਾ ਸਾਹਿਬ ਡਾ ਅੰਬੇਡਕਰ ਜੀ ਤੇ ਤਥਾਗਤ ਮਹਾਮਾਨਵ ਗੌਤਮ ਬੁੱਧ ਜੀ ਦੇ ਧੰਮ ਦੇ ਪ੍ਰਚਾਰ ਪ੍ਰਸਾਰ ਲਈ ਵਿਚਾਰ ਵਿਟਾਂਦਰਾ ਕੀਤਾ. ਦੇਵ ਰਾਜ ਸੁਮਨ ਜੀ ਦੇ ਪਰਿਵਾਰ ਵਲੋਂ ਇਕ ਲਖ ਰੁਪਏ, ਮਦਨ ਸਰੋਆ ਜੀ ਯੂ ਕੇ ਵਲੋਂ ਪੰਜਾਹ ਹਜ਼ਾਰ ਰੁਪਏ, ਗੁਰਦੇਵ ਕੌਰ ਜੀ ਦੇ ਪਰਿਵਾਰ ਵਲੋਂ ਵੀ ਪੰਜਾਹ ਹਜ਼ਾਰ ਰੁਪਏ ਦਾ ਦਾਨ ਕੀਤਾ ‘ਤੇ ਕਮੇਟੀ ਦੇ ਸਨਮਾਨਤ ਫਾਊਂਡਰ ਮੈਂਬਰ ਸਤਿਕਾਰਯੋਗ ਸ਼੍ਰੀ ਮੂਰਤੀ ਮਲ ਜੀ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ. ਡਾ ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਸੂੰਢ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਤੇ ਸਕੂਲ ਸਟਾਫ ਵਲੋਂ ਆਏ ਮਹਿਮਾਨਾਂ ਦਾ ਫੂਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ. ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਅਟਾਰੀ, ਅਮਰ ਚੰਦ ਅਟਾਰੀ ਜੀ, ਦੀਨ ਦਿਆਲ ਅਟਾਰੀ ਜੀ, ਹਰਬਿਲਾਸ ਬਸਰਾ ਜੀ, ਹਰਮੇਸ਼ ਵਿਰਦੀ ਜੀ, ਸਾਬਕਾ ਚੇਅਰਮੈਨ ਸਾਬਕਾ ਸਰਪੰਚ ਜਸਵਿੰਦਰ ਕੋਰ ਬੰਗਾ, ਬਖਸ਼ੀ ਰਾਮ ਬਲਾਚੌਰ, ਦਿਲਬਾਗ ਮਹਿੰਦੀਪੁਰ, ਸੰਦੀਪ ਸਰੋਆ ਤਲਵਣ, ਜਗਦੀਸ਼ ਕੁਮਾਰ ਜੀ ਗੜਸ਼ੰਕਰ, ਪ੍ਰਦੀਪ ਰਾਜਾ ਚਮਨ ਲਾਲ ਜੀ, ਦੂਨੀ ਚੰਦ ਤੋ ਇਲਾਵਾ  ਉਪਾਸ਼ਕ ਸ਼ਾਮਿਲ ਹੋਏ.

 

 

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSamaj Weekly = 08/03/2024
Next articleIAF’s newest transport aircraft C-295 MW makes maiden landing at Agatti airport