ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ): ਸਵੇਰ ਤੋਂ ਹੀ ਗ੍ਰੰਥੀ ਸਿੰਘ ਸੁਖਸਨੀ ਸਾਹਿਬ ਦੇ ਪਾਠ ਕਰ ਰਹੇ ਸੀ ਜੋ ਗੁਰੂ-ਘਰ ਤੇ ਸੰਗਤਾਂ ਵੱਲੋਂ ਰਲ ਕੇ ਕਰਾਏ ਗਏ ਸੀ ਤਕਰੀਬਨ ਬਾਰਾ ਵਜੇ ਸੁੱਖਮਨੀ ਸਾਹਿਬ ਦੇ ਭੋਗ ਪਾਏ ਗਏ। ਬਾਬਾ ਜੀ ਨੇ ਗੁਰੂ-ਘਰ ਦੇ ਬੱਚਿਆ ਨੂੰ ਸਟੇਜ ਤੇ ਆਉਣ ਲਈ ਕਿਹਾ ਤੇ ਬੱਚਿਆ ਨੇ ਇਕ ਸ਼ਬਦ ਦੀ ਹਾਜ਼ਰੀ ਲਵਾਈ ਤੇ ਉਪਰੰਤ ਗੁਰੂਘਰ ਦੇ ਹੈੱਡ ਗ੍ਰੰਥੀ ਭਾਈ ਮਨਜੀਤ ਸਿੰਘ ਨੇ ਆਪਣੀ ਰਸ-ਭਿੰਨੀ ਅਵਾਜ਼ ਵਿੱਚ ਸੰਗਤਾਂ ਨੂੰ ਕੀਰਤਨ ਰਾਹੀ ਨਿਹਾਲ ਕੀਤਾ ਤੇ ਨਾਲ ਹੀ ਕਰੋਨਾ ਤੋਂ ਬੱਚਕੇ ਰਹਿੱਣ ਲਈ ਅਤੇ ਦੂਜਿਆਂ ਦਾ ਵੀ ਖਿਆਲ ਰੱਖਣ ਦੀ ਬੇਨਤੀ ਕੀਤੀ,ਸਮਾਪਤੀ ਦੀ ਅਰਦਾਸ ਕੀਤੀ ਗਈ ਨਾਲ ਹੀ ਸ੍ਰੀ ਹੁੱਕਮਨਾਵਾ ਸਾਹਿਬ ਸਰਬਣ ਕਰਵਾਇਆ ਗਿਆ। ਉਪਰੰਤ ਪ੍ਰਸਾਦ ਵਰਤਾਇਆ ਗਿਆ।
ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਬਾਰਮਵੈਕ ਵਿੱਖੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ।
ਹਮਬਰਗ 18 ਅਕਤੂਬਰ (ਰੇਸ਼ਮ ਭਰੋਲੀ) ਜਿਹਥੇ ਪੰਜਾਬ ,ਹਰਿਆਣਾ ਦੇ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਆਰਡੀਨੈਂਸ ਕਾਨੂੰਨ ਦੇ ਖ਼ਿਲਾਫ਼ ਲੋਕ ਇਕਜੁੱਟ ਹੋ ਕੇ ਮੁਜ਼ਾਹਰੇ ਕਰ ਰਹੇ ਹਨ,ਇਹਥੇ ਕਿਸਾਨ ,ਮਜ਼ਦੂਰ ,ਵਪਾਰੀ ,ਦੁਕਾਨਦਾਰ ਇਸੇ ਕਾਲੇ ਕਾਨੂੰਨ ਦੇ ਖ਼ਿਲਾਫ਼ ਹੈ। ਅੱਜ ਗੁਰੂਘਰ ਵਿੱਖੇ ਛਾਨਤ ਮਈ ਤਾਰੀਕੇ ਨਾਲ ਮੁਜ਼ਾਹਰਾ ਕੀਤਾ।
ਜਿਸ ਦੀ ਪ੍ਰਧਾਨੀ ਸ਼ ਰਣਜੀਤ ਸਿੰਘ ਬਾਜਵਾ ਮੁੱਖ ਸੇਵਾਦਾਰ ਗੁਰੂਘਰ ਕਰ ਰਹੇ ਸੀ। ਜਿਸ ਵਿੱਚ ਹਰ ਵਰਗ ਦੇ ਲੋਕ ਇਹਥੇ ਆਏ ਹੋਏ ਸੀ। ਬੇਸੱਕ ਪੱਚੀ ਸਫ਼ਿਆਂ ਦੇ ਆਰਡੀਨੈਂਸ ਕਾਨੂੰਨ ਵਿੱਚ ਜਿੰਨੀ ਮਰਜ਼ੀ ਧਾਰਾ ਲਾਕੇ ਹੇਰ ਫੇਰ ਕਰਨ ਦੀ ਕੋਸ਼ਿਸ਼ ਕੀਤੀ ਹੈਂ,ਪਰ ਫਿਰ ਵੀ ਕਿਸਾਨ ਇਸ ਕਾਲੇ ਕਾਨੂੰਨ ਨੂੰ ਚੰਗੀ ਤਰਾਂ ਸਮਝ ਗਏ ਹਨ ਇਹ ਕਦੇ ਵੀ ਸਾਡੇ ਹੱਕ ਵਿੱਚ ਨਹੀਂ ਹੋ ਸਕਦਾ। ਰੋਸ ਪ੍ਰਦਰਸ਼ਨ ਕਰ ਹਰੇ ਲੋਕਾਂ ਵਿੱਚ ਕਿਸਾਨ ਮਜ਼ਦੂਰਾ ਦਾ ਦਰਦ ਸਾਫ਼ ਦਿਖਾਈ ਦੇ ਰਿਹਾ ਸੀ।
ਇਸ ਸਮੇਂ ਸਭ ਤੋਂ ਪਹਿਲਾ ਪ੍ਰਧਾਨ ਰਣਜੀਤ ਸਿੰਘ ਨੇ ਸਾਰਿਆ ਨੂੰ ਜੀ ਆਇਆ ਨੂੰ ਕਿਹਾ ਤੇ ਧੰਨਵਾਦ ਵੀ ਕੀਤਾ ਕਿ ਕੋਰੋਨਾ ਹੋਣ ਦੇ ਬਾਵਜੂਦ ਵੀ ਇਹਨੀ ਵੱਡੀ ਤਾਦਾਦ ਵਿੱਚ ਇਕਾਠੇ ਹੋਏ,ਤੇ ਜੋ ਸੈਂਟਰ ਸਰਕਾਰ ਨੇ ਆਰਡੀਨੈਂਸ ਕਾਨੂੰਨ ਬਨਾਅ ਕੇ ਮਜ਼ਦੂਰ ,ਕਿਸਾਨਾਂ ਤੇ ਬਾਕੀ ਸਾਰਿਆ ਨਾਲ ਧੋਖਾ ਕੀਤਾ ਹੈ,ਉਸ ਵਾਰੇ ਜਾਣੋ ਕਰਾਇਆ ਤੇ ਇਹਨਾ ਤੋਂ ਬਾਦ ਬੀਬੀ ਬੀਨਾਂ ਸਿੰਘ,ਸ੍ਰੀ ਰੇਸ਼ਮ ਭਰੋਲੀ,ਜਰਮਨ ਤੋਂ ਪਹਿਰੇਦਾਰ ਅਖਵਾਰ ਦੇ ਪੱਤਰਕਾਰ ਸ਼ ਗੁਰਮੇਲ ਸਿੰਘ ਮਾਨ,ਗੁਰੂਘਰ ਦੇ ਸਾਬਕਾ ਪ੍ਰਧਾਨ ਸ਼ ਸ਼ਮਸ਼ੇਰ ਸਿੰਘ,ਸ੍ਰੀ ਪਰਮੋਦ ਕੁਮਾਰ ਮਿੰਟੂ ਇਹਨਾ ਨੇ ਵੀ ਆਪਣੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ
ਇਸ ਸਮੇਂ ਗੁਰੂ-ਘਰ ਦੇ ਕਮੇਟੀ ‘ਚ ਪ੍ਰਧਾਨ ਰਣਜੀਤ ਸਿੰਘ ਬਾਜਵਾ ,ਬੀਬੀ ਬੀਨਾਂ ਸਿੰਘ,ਚਰਨਜੀਤ ਸਿੰਘ ਚੰਨੀ,ਇਸ ਸਮੇਂ ਤੇ ਇੰਡੀਅਨ ਓਵਰਸੀਜ ਕਾਂਗਰਸ ਜਰਮਨ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ ਜੀ ,ਜਰਮਨ ਕਮੇਟੀ ਦੇ ਖ਼ਜ਼ਾਨਾ ਮੰਤਰੀ ਸ੍ਰੀ ਰਾਜ ਸ਼ਰਮਾ ਜੀ ,ਇੰਡੀਅਨ ਓਵਰਸੀਜ ਕਾਂਗਰਸ ਦੇ ਇਨਚਾਰਜ ਤੇ ਹਮਬਰਗ ਦੇ ਪ੍ਰਧਾਨ ਤੇ ਪੱਤਰਕਾਰ ਸ੍ਰੀ ਰੇਸ਼ਮ ਭਰੋਲੀ ,ਜਰਮਨ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਤੇ ਹਮਬਰਗ ਕਮੇਟੀ ਦੇ ਚੇਅਰਮੈਨ ਸ੍ਰੀ ਰਾਜੀਵ ਬੇਰੀ,ਹਮਬਰਗ ਕਮੇਟੀ ਦੇ ਵਾਈਸ ਪ੍ਰਧਾਨ ਸ਼ ਸੁਖਦੇਵ ਸਿੰਘ ਚਾਹਲ,ਹਮਬਰਗ ਕਮੇਟੀ ਦੀ ਵਾਈਸ ਪ੍ਰੈਜ਼ੀਡੈਂਟ ਮੈਡਮ ਨਾਜਮਾ ਨਾਜ਼ ,ਬੀਬੀ ਕੁਲਦੀਪ ਕੋਰ,ਬੀਬੀ ਸੁਮਨਦੀਪ ਕੋਰ ,