ਇਸਲਾਮਾਬਾਦ (ਸਮਾਜਵੀਕਲੀ) : ਪਾਕਿਸਤਾਨੀ ਕਿ੍ਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਹ ਕਈ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਟਵੀਟ ਕਰ ਕੋੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਰੋਨਾ ਟੈਸਟ ਕਰਾਇਆ ਸੀ ਤੇ ਅੱਜ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅਫਰੀਦੀ ਨੇ ਟਵੀਟ ਵਿੱਚ ਕਿਹਾ , ‘ ਮੈਂ ਕਈ ਦਿਨਾਂ ਤੋਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਸੀ। ਇਸੇ ਲਈ ਮੈਂ ਕਰੋਨਾ ਦੀ ਜਾਂਚ ਕਰਾਈ ਸੀ। ਬਦਕਿਸਮਤੀ ਨਾਲ ਮੇਰੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਕਿ੍ਰਪਾ ਕਰਕੇ ਮੇਰੀ ਸਿਹਤਯਾਬੀ ਲਈ ਪ੍ਰਾਰਥਨਾ ਕਰੋ। ’